ਡੇਂਗੂ ਤੇ ਚਿਕਨਗੁਨੀਆ ਬੁਖਾਰ ਬਾਰੇ ਲੋਕਾਂ ਨੂੰ ਕੀਤਾ ਜਾਗਰੂਕ

ਡੇਂਗੂ ਤੇ ਚਿਕਨਗੁਨੀਆ ਬੁਖਾਰ ਬਾਰੇ ਲੋਕਾਂ ਨੂੰ ਕੀਤਾ ਜਾਗਰੂਕ

ਰਾਕੇਸ਼ ਬਾਵਾ / ਪਰਮਿੰਦਰ ਚੋਹਲਾ

ਚੋਹਲਾ ਸਾਹਿਬ 6 ਜੁਲਾਈ  2019 

ਸਿਵਲ ਸਰਜਨ ਤਰਨ ਤਾਰਨ ਡਾਕਟਰ ਅਨੂਪ ਕੁਮਾਰ   ਤੇ ਜ਼ਿਲ੍ਹਾ ਮਲੇਰੀਆ ਅਫਸਰ ਡਾਕਟਰ ਸਵਰਨਜੀਤ  ਧਵਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਸੀ ਐਚ ਸੀ ਨੌਸ਼ਹਿਰਾ ਪੰਨੂਆਂ ਵਿਖੇ ਡਾਕਟਰ ਪਵਨ ਅਗਰਵਾਲ ਦੀ ਯੋਗ ਅਗਵਾਈ ਹੇਠ ਡੇਂਗੂ ਤੇ ਚਿਕਨਗੁਨੀਆ ਬੁਖਾਰ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਸੰਬੰਧੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਸਮੇ ਬੋਲਦਿਆਂ ਡਾਕਟਰ ਪ੍ਰੀਤ ਕੰਵਲ ਨੇ ਲੋਕਾਂ ਨੂੰ ਡੇਂਗੂ ਤੇ ਚਿਕਨਗੁਨੀਆ ਬੁਖਾਰ ਦੇ ਕਰਨਾ ,ਬਚਾਅ ਤੇ ਲੱਛਣਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ। ਕੁਲਦੀਪ ਕੰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਰਸਾਤਾਂ ਦੇ ਮੌਸਮ ਵਿੱਚ ਡੇਂਗੂ ਤੇ ਚਿਕਣਗੁਣੀਆਂ ਦੇ ਮਰੀਜਾਂ ਵਿੱਚ ਵਾਧਾ ਹੋ ਜਾਂਦਾ ਹੈ ਇਸਲਈ ਆਪਣੇ ਆਲੇ ਦੁਆਲੇ ਦੀ ਸਾਫ ਸਫਾਈ ਦਾ ਖਾਸ ਧਿਆਨ ਰੱਖੋ। ਅਸ਼ਵਨੀ ਕੁਮਾਰ ਸੈਣੀ ਨੇ ਬੋਲਦਿਆਂ ਕਿਹਾ ਕਿ ਸਾਨੂੰ ਕੂਲਰਾਂ ਦੇ ਪਾਣੀ ਦੇ ਹਫਤੇ ਬਾਅਦ ਸਫਾਈ ਕਰਨੀ ਜਰੂਰ ਚਾਹੀਦੀ ਹੈ ਅਤੇ ਆਪਣੇ ਕੋਠਿਆਂ ਤੇ ਗਮਲਿਆਂ ਤੇ ਟੁਟੇ ਟਾਇਰਾਂ ਵਿੱਚ ਪਾਣੀ ਖੜ੍ਹਾ ਨਹੀਂ ਹੋਣ ਦੇਣਾ ਚਾਹੀਦਾ। ਇਸ ਸਮੇਂ ਬਲਰਾਜ ਸ਼ਸ਼ੀ,ਗਿਆਨ ਸਿੰਘ,ਅਮਨਦੀਪ ਕੌਰ ,ਦੇਸ਼ ਰਾਜ ,ਸੁਰਿੰਦਰ ਕੌਰ ,ਬਲਵਿੰਦਰ ਕੌਰ,ਇਕਬਾਲ ਸਿੰਘ,ਪ੍ਰਿਥੀਪਾਲ ਸਿੰਘ ,ਅਮਰਜੀਤ ,ਦਵਿੰਦਰ ਸਿੰਘ ,ਮਨਦੀਪ ਸਿੰਘ ਹਾਜ਼ਰ ਸਨ।