ਡਾਕਟਰ ਦਾ ਪੁੱਤਰ ਆਪਣੀ ਪਤਨੀ ਦਾ ਨੱਕ ਖਾ ਗਿਆ

ਡਾਕਟਰ ਦਾ ਪੁੱਤਰ ਆਪਣੀ ਪਤਨੀ ਦਾ ਨੱਕ ਖਾ ਗਿਆ

ਇੱਕ ਡਾਕਟਰ ਦਾ ਪੁੱਤਰ ਆਪਣੀ ਪਤਨੀ ਦਾ ਨੱਕ ਖਾ ਗਿਆ । ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਜ਼ਾਲਮਾਨਾ ਢੰਗ ਨਾਲ ਆਪਣੀ ਪਤਨੀ ਨੂੰ ਨੋਚਣ ਤੋਂ ਬਾਅਦ ਸਿਰਫ਼ਿਰਾ ਪਤੀ ਮੌਕੇ ਤੋਂ ਫਰਾਰ ਹੋ ਗਿਆ, ਜਦਕਿ ਉਸਦੀ ਪਤਨੀ  ਸ਼ੀਤਲ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਵਿੱਚ ਦਾਖਿਲ ਹੈ ।ਇਸ ਮਾਮਲੇ ਵਿੱਚ ਜਖ਼ਮੀ ਸ਼ੀਤਲ ਨੇ ਪੁਲਿਸ ਨੂੰ ਆਪਣੇ ਬਿਆਨ ਦਰਜ ਕਰਵਾਉਂਦੇ ਦੱਸਿਆ ਕਿ ਉਹ ਡਾ. ਅਮਨਦੀਪ ਦੀ ਤੀਸਰੀ ਪਤਨੀ ਹੈ ਤੇ ਉਹ ਇੱਕ ਪ੍ਰਾਈਵੇਟ ਸਕੂਲ ਵਿੱਚ ਅਧਿਆਪਕ ਹੈ।ਇਸ ਮਾਮਲੇ ਵਿੱਚ ਜਾਣਕਾਰੀ ਦਿੰਦਿਆਂ ਸ਼ੀਤਲ ਨੇ ਦੱਸਿਆ ਕਿ ਉਸਦਾ ਪਤੀ ਅਮਨਦੀਪ ਨਸ਼ੇ ਦਾ ਆਦੀ ਹੈ । ਉਸਨੇ ਦੱਸਿਆ ਕਿ ਉਹ ਜਦੋਂ ਵੀ ਉਸਨੂੰ ਨਸ਼ਾ ਕਰਨ ਤੋਂ ਕਰਨ ਤੋਂ ਰੋਕਦੀ ਸੀ ਤਾਂ ਉਹ ਉਸਦੀ ਕੁੱਟਮਾਰ ਕਰਦਾ ਸੀ । ਉਸਨੇ ਨੇ ਦੱਸਿਆ ਕਿ ਅੱਜ ਵੀ ਉਨ੍ਹਾਂ ਦੀ ਲੜਾਈ ਹੋਈ ਸੀ, ਜਿਸ ਕਾਰਨ ਉਸਦੇ ਪਤੀ ਨੇ ਉਸ ਦੇ ਸਰੀਰ ਨੂੰ ਬੁਰੀ ਤਰ੍ਹਾਂ ਨੋਚਦਿਆਂ ਉਸ ਦਾ ਨੱਕ ਹੀ ਖਾ ਲਿਆ ।