ਮਨੁੱਖਤਾ ਦੀ ਸੇਵਾ ਐਮਰਜੈਂਸੀ ਬਲੱਡ ਸੇਵਾ ਸੰਸਥਾ ਵੱਲੋਂ ਖੂਨਦਾਨ ਕੈਂਪ ਲਗਾਇਆ

ਮਨੁੱਖਤਾ ਦੀ ਸੇਵਾ ਐਮਰਜੈਂਸੀ ਬਲੱਡ ਸੇਵਾ ਸੰਸਥਾ ਵੱਲੋਂ ਖੂਨਦਾਨ ਕੈਂਪ ਲਗਾਇਆ

ਕੋਰੋਨਾ ਕਾਲ ਦੋਰਾਨ ਸਮਾਜ-ਸੇਵਾ 'ਚ ਯੋਗਦਾਨ ਪਾਉਣ ਵਾਲੀਆਂ ਸੰਸਥਾਵਾਂ ਦਾ ਕੀਤਾ ਵਿਸ਼ੇਸ਼ ਸਨਮਾਨ

ਚੋਹਲਾ ਸਾਹਿਬ 13 ਜੁਲਾਈ (ਰਾਕੇਸ਼ ਬਾਵਾ / ਪਰਮਿੰਦਰ ਸਿੰਘ)

ਮਨੁੱਖਤਾ ਦੀ ਸੇਵਾ (ਐਮਰਜੈਂਸੀ ਬਲੱਡ ਸੇਵਾ ਗਰੁੱਪ ਪੰਜਾਬ) ਵੱਲੋਂ ਸਿਵਲ ਹਸਪਤਾਲ ਪੱਟੀ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿੱਚ ਵੱਧ ਚੜ੍ਹ ਕੇ ਨੌਜਵਾਨਾਂ ਨੇ ਸਮੂਲੀਅਤ ਕੀਤੀ। ਇਸ ਮੌਕੇ 'ਤੇ ਸੰਸਥਾਂ ਦੇ ਪ੍ਰਬੰਧਕ ਮਲਕੀਅਤ ਸਿੰਘ ਬੱਬਲ ਦੱਸਿਆ ਕਿ ਕਰੋਨਾ ਦੀ ਮਹਾਂਮਾਰੀ ਦੇ ਚੱਲਦਿਆਂ ਸਾਰੇ ਪਾਸੇ ਬਲੱਡ ਲੈਣ ਲਈ ਲੋਕਾਂ ਨੂੰ ਕਾਫੀ ਮੁਸ਼ਕਿਲ ਪੇਸ਼ ਆ ਰਹੀ ਹੈ ਅਤੇ ਬਲੱਡ ਬੈਂਕਾਂ ਵਿੱਚ ਬਲੱਡ ਦੀ ਕਾਫੀ ਘਾਟ ਚੱਲ ਰਹੀ ਸੀ। ਇਸ ਮੁਸ਼ਕਲ ਨੂੰ ਧਿਆਨ ਵਿੱਚ ਰੱਖਦੇ ਹੋਏ ਮਨੁੱਖਤਾ ਦੀ ਸੇਵਾ ਐਮਰਜੈਂਸੀ ਬਲੱਡ ਸੇਵਾ ਸੰਸਥਾ ਵੱਲੋਂ ਕੈਂਪ ਲਗਾਇਆ ਗਿਆ । ਬੱਬਲ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਬਿਮਾਰੀਆਂ ਤੇ ਨਸ਼ਿਆਂ ਕਾਰਨ ਬਹੁਤ ਘੱਟ ਇਨਸਾਨ ਹੀ ਹਨ ਜੋ ਖੂਨ ਦਾਨ ਕਰਨ ਯੋਗ ਹਨ । ਸਾਡੀ ਸੰਸਥਾਂ ਨਾਲ ਜੁੜੇ ਸਾਰੇ ਤੰਦਰੁਸਤ ਨੌਜਵਾਨਾਂ ਵੱਲੋਂ ਹਰ ਰੋਜ਼ ਕਿਤੇ ਨਾਂ ਕਿਤੇ ਬਲੱਡ ਦੀ ਜ਼ਰੂਰਤ ਪੈਣ ਤੇ ਵੀ ਲੋੜਵੰਦ ਲੋਕਾਂ ਦੀ ਸੇਵਾ ਲਈ ਹਾਜ਼ਰ ਰਹਿੰਦੇ ਹਨ ਅਤੇ ਅੱਜ ਦੇ ਕੈਂਪ ਵਿਚ ਵੀ ਵੱਖ-ਵੱਖ ਨੌਜਵਾਨਾਂ ਵੱਲੋਂ 60 ਯੂਨਿਟ ਖੂਨਦਾਨ ਕੀਤਾ ਗਿਆ। ਬੱਬਲ ਨੇ ਕਿਹਾ ਕਿ ਇਸ ਸੰਸਥਾ ਵੱਲੋਂ ਕਿਤੇ ਉਪਰਾਲਾ ਸਦਕਾ ਇਲਾਕੇ ਦੇ ਨੌਜਵਾਨ ਚੰਗੇ ਪਾਸੇ ਵੱਲ ਜਾ ਰਹੇ ਹਨ । ਉਹਨਾਂ ਕਿਹਾ ਕਿ ਹਰ ਉਸ ਤੰਦਰੁਸਤ ਇਨਸਾਨ ਨੂੰ ਜਿਸ ਦੀ ਉਮਰ 18 ਤੋਂ 60 ਸਾਲ ਦੀ ਹੈ ਉਸ ਨੂੰ ਜ਼ਰੂਰ ਖੂਨ ਦਾਨ ਕਰਨਾ ਚਾਹੀਦਾ ਹੈ ਤਾਂ ਜੋ ਹਸਪਤਾਲਾਂ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਲੋਕਾਂ ਨੂੰ ਬਲੱਡ ਦੀ ਕੋਈ ਮੁਸ਼ਕਲ ਨਾ ਆਵੇ। ਉਨ੍ਹਾਂ ਕਿਹਾ ਕਿ ਹਰ ਇਨਸਾਨ ਨੂੰ ਬਲੱਡ ਬੈਂਕਾਂ ਵਿੱਚ ਸਿਫਾਰਸ਼ ਨਹੀਂ ਕਰਨੀ ਚਾਹੀਦੀ ਸਗੋਂ ਆਪਣਾ ਵੀ ਬਲੱਡ ਜ਼ਰੂਰਦਾਨ ਕਰਨਾ ਚਾਹੀਦਾ ਹੈ ਤੇ ਇਨਸਾਨ ਹੋਣ ਦਾ ਫਰਜ਼ ਅਦਾ ਕਰਨਾ ਚਾਹੀਦਾ ਹੈ। ਇਸ ਮੌਕੇ 'ਤੇ ਕੈਂਪ ਵਿੱਚ ਕੋਰੋਨਾ ਕਾਲ ਦੋਰਾਨ ਪੱਟੀ ਇਲਾਕੇ ਨਾਲ ਸਬੰਧਿਤ ਵੱਖ-ਵੱਖ ਸਮਾਜ ਸੇਵੀਂ ਸੰਸਥਾਵਾਂ ਦੇ ਆਗੂ ਜਿਨ੍ਹਾਂ ਵਿੱਚ ਗੁਰਮੀਤ ਸਿੰਘ ਹੈਪੀ ਸੇਵਾਦਾਰ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਪੱਟੀ, ਵਿਨੋਦ ਕੁਮਾਰ ਸ਼ਰਮਾ ਪ੍ਰਧਾਨ ਭਗਤ ਪੂਰਨ ਸਿੰਘ ਖੂਨਦਾਨ ਕਮੇਟੀ, ਪ੍ਰਿੰਸ ਧੁੰਨਾ ਜਿਲ੍ਹਾ ਪ੍ਰਧਾਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ, ਗੁਲਸ਼ਨ ਕੁਮਾਰ ਪਾਸੀ ਪ੍ਰਧਾਨ ਹਾਲਪਿੰਗ ਹੈਂਡ ਯੂਥ ਕਲੱਬ ਪੱਟੀ, ਵਿਸ਼ਾਲ ਸੂਦ, ਡਾਕਟਰ ਸੁਮੀਤ ਸਿੰਘ, ਡਾਕਟਰ ਸੁਦਰਸ਼ਨ ਚੌਧਰੀ, ਆਲਮ ਵਿਜੈ ਸਿੰਘ ਖੇਮਕਰਨ ਅਤੇ ਬਲੱਡ ਬੈਂਕ ਦਾ ਸਟਾਫ ਜਿਨ੍ਹਾਂ ਪਹਿਲੀ ਕਤਾਰ 'ਚ ਖੜ ਕੇ ਲੋੜਵੰਦਾਂ ਦੀ ਮੱਦਦ ਕੀਤੀ ਗਈ ਸੀ ਦਾ ਮਨੁੱਖਤਾ ਦੀ ਸੇਵਾ ਸੰਸਥਾਂ ਦੇ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਤੋਰ 'ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਮਨੁੱਖਤਾ ਦੀ ਸੇਵਾ (ਐਮਰਜੈਂਸੀ ਬਲੱਡ ਸੇਵਾ ਗਰੁੱਪ ਪੰਜਾਬ) ਵੱਲੋਂ ਖੂਨਦਾਨ ਕਰਨ ਵਾਲੇ ਨੌਜਵਾਨਾਂ ਨੂੰ ਸਰਟੀਫਿਕੇਟ ਆਏ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸੰਦੀਪ ਸਿੰਘ, ਜਗਰੂਪ ਸਿੰਘ, ਗੁਰਪ੍ਰਤਾਪ ਸਿੰਘ, ਨਵਦੀਪ ਸਿੰਘ, ਗੁਰਮੀਤ ਸਿੰਘ ਬੱਬਾ, ਕੇ ਪੀ ਗਿੱਲ, ਟੋਨੀ ਖਾਲਸਾ, ਗੁਰਦੇਵ ਸਿੰਘ ਖਾਲਸਾ, ਜੱਸਾ ਸਿੰਘ, ਰਾਜੂ, ਸੁਖਬੀਰ ਸਿੰਘ, ਰਜਿੰਦਰ ਚੀਮਾਂ, ਪਰਮਿੰਦਰ ਸਿੰਘ ਪਿੰਦਰ,ਗੁਰਪਾਲ,ਪਰਭਾਕਰ, ਬਲਜੀਤ,ਸੰਦੀਪ ਚੋਹਲਾ, ਪਰਮਿੰਦਰ ਸਿੰਘ ਚੋਹਲਾ,ਜਗਦੀਪ ਸਿੰਘ, ਪ੍ਰਭਦੀਪ ਸਿੰਘ, ਵਿਵੇਕ ਕੁਮਾਰ, ਸੰਜੀਵ ਰਾਣਾ, ਸਾਬ ਸਿੰਘ, ਅਮਰ ਸਿੰਘ,ਗੁਰਪ੍ਰੀਤ ਬੁਰਜ ਜੱਗੀ ਆਦਿ ਹਾਜਰ ਸਨ।