ਭੁੱਖ ਨਾਲ ਤੜਪ ਰਹੇ ਸੱਪ ਨੇ ਆਪਣੇ ਆਪ ਨੂੰ ਹੀ ਖਾਧਾ
Wed 14 Aug, 2019 0ਨਵੀਂ ਦਿੱਲੀ-
ਇਕ ਅਜੀਬੋਗਰੀਬ ਵੀਡੀਓ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਹੜੀ ਕਿ ਅੱਜ ਤੱਕ ਕਦੇ ਵੀ ਸਾਹਮਣੇ ਨਹੀਂ ਆਈ। ਕਹਿੰਦੇ ਹਨ ਕਿ ਆਪਣੀ ਭੁੱਖ ਨੂੰ ਮਿਟਾਉਣ ਲਈ ਕੋਈ ਵੀ ਇਨਸਾਨ ਜਾਂ ਜਾਨਵਰ ਕੁੱਝ ਵੀ ਕਰ ਸਕਦਾ ਹੈ। ਅਜਿਹਾ ਹੀ ਇਕ ਭੁੱਖਾ ਸੱਪ ਆਪਣੀ ਭੁੱਖ ਮਿਟਾਉਣ ਲਈ ਆਪਣੇ ਹੀ ਅੱਧੇ ਸਰੀਰ ਨੂੰ ਖਾ ਗਿਆ ਅਤੇ ਇਸ ਦੀ ਵੀਡੀਓ ਸ਼ੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਹੀ ਹੈ।
ਫਾਰਗਾਟਨ ਫ੍ਰੈਂਡ ਸੇਪਟਾਈਲ ਸੈਂਚੁਰੀ ਨੇ ਆਪਣੇ ਫੇਸਬੁੱਕ ਪੇਜ਼ 'ਤੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ। ਇਸ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇਕ ਸੱਪ ਆਪਣੀ ਭੁੱਖ ਮਿਟਾਉਣ ਲਈ ਆਪਣੇ ਆਪ ਨੂੰ ਹੀ ਖਾ ਰਿਹਾ ਹੈ। ਫੇਸਬੁੱਕ ਪੇਜ਼ ਦੇ ਟੀਮ ਦੇ ਮੈਂਬਰ ਜੇਸ ਰੋਥਹੈਕਰ ਨੇ ਦੱਸਿਆ ਕਿ ਕਿੰਗ ਸਨੇਕਰ ਜਦੋਂ ਭੁੱਖੇ ਹੁੰਦੇ ਹਨ ਤਾਂ ਉਹ ਕਿਸੇ ਦੂਜੇ ਸੱਪ ਨੂੰ ਖਾਣ ਲੱਗ ਜਾਂਦੇ ਹਨ ਜਾਂ ਫਿਰ ਆਪਣੇ ਹੀ ਸਰੀਰ ਨੂੰ।
ਉਹਨਾਂ ਕਿਹਾ ਕਿ ਜਦੋਂ ਸੱਪ ਆਪਣੀ ਪੂੰਛ ਨੂੰ ਦੇਖਦਾ ਹੈ ਤਾਂ ਉਹ ਪੂੰਛ ਨੂੰ ਦੂਸਰਾ ਸੱਪ ਸਮਝ ਕੇ ਖਾ ਲੈਂਦਾ ਹੈ। ਉਹਨਾਂ ਦੱਸਿਆ ਕਿ ਇਹ ਕਦੇਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਨਹੀਂ ਖਾ ਸਕਦਾ। ਟੀਮ ਮੈਂਬਰ ਨੇ ਹੀ ਸੱਪ ਦੀ ਜਾਨ ਬਚਾਈ। ਉਹਨਾਂ ਕਿਹਾ ਕਿ ਜਦੋਂ ਕੋਈ ਵੀ ਉਸ ਦੀ ਨੱਕ ਦਬਾ ਦਿੰਦਾ ਹੈ ਤਾਂ ਉਸ ਨੂੰ ਘਬਰਾਹਟ ਹੁੰਦੀ ਹੈ ਅਤੇ ਉਹ ਤੁਰੰਤ ਉਸ ਚੀਜ਼ ਨੂੰ ਬਾਹਰ ਕੱਢ ਦਿੰਦਾ ਹੈ ਜੋ ਉਹ ਖਾ ਰਿਹਾ ਹੁੰਦਾ ਹੈ।
Comments (0)
Facebook Comments (0)