ਕੈਪਟਨ ਸਰਕਾਰ ਦੇ ਰਾਜ 'ਚ ਆਂਗਣਵਾੜੀ ਤਨਖ਼ਾਹਾਂ ਨੂੰ ਤਰਸੇ :-ਸੁਖਬੀਰ ਵਲਟੋਹਾ

ਕੈਪਟਨ ਸਰਕਾਰ ਦੇ ਰਾਜ 'ਚ ਆਂਗਣਵਾੜੀ ਤਨਖ਼ਾਹਾਂ ਨੂੰ ਤਰਸੇ :-ਸੁਖਬੀਰ  ਵਲਟੋਹਾ

ਹਰਜਿੰਦਰ ਸਿੰਘ ਗੋਲਣ ਭਿੱਖੀਵਿੰਡ

ਲੋਕ ਸਭਾ ਚੋਣਾਂ ਦੌਰਾਨ ਵੋਟਰਾਂ ਵੱਲੋਂ ਪੀ ਡੀ ਏ ਸੰਗਠਨ ਨੂੰ ਹੁੰਗਾਰੇ ਨਾਲ ਵਿਰੋਧੀਆਂ ਦੇ ਪਸੀਨੇ ਛੁੱਟ ਗਏ ਹਨ! 

ਵਿਧਾਨ ਸਭਾ ਹਲਕਾ ਖੇਮਕਰਨ ਦੇ ਵੱਖ ਵੱਖ ਪਿੰਡਾਂ ਵਿਖੇ ਵੋਟਰਾਂ ਦਾ ਧੰਨਵਾਦ ਕਰਨ ਸਮੇਂ ਪੰਜਾਬ ਏਕਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੁਖਬੀਰ ਸਿੰਘ ਵਲਟੋਹਾ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕੀਤਾ,ਤੇ ਆਖਿਆ ਕਿ ਕੈਪਟਨ ਸਰਕਾਰ ਦੀ ਹਾਲਤ ਇੰਨੀ ਜ਼ਿਆਦਾ ਬਦਤਰ ਹੋ ਚੁੱਕੀ ਕਿ ਜਿਸ ਨੂੰ ਬਿਆਨ ਕਰਨਾ ਔਖਾ ਹੈ, ਕਿਉਂਕਿ ਆਂਗਣਵਾੜੀ ਵਰਕਰ ਤੇ ਹੈਲਪਰ ਬੀਤੇ ਛੇ ਮਹੀਨੇ ਤੋਂ ਬਿਨਾਂ ਤਨਖਾਹ ਤੋਂ ਫ਼ਾਕੇ ਕੱਟਣ ਲਈ ਮਜਬੂਰ ਤੇ ਅੰਨਦਾਤਾ ਕਿਸਾਨ ਕਰਜ਼ੇ ਦਾ ਸਤਾਇਆ ਹੋਇਆ ਹਰ ਰੋਜ਼ ਮੌਤ ਦੇ ਗਲੇ ਲੱਗ ਕੇ ਸੰਸਾਰ ਤੋਂ ਕੁਝ ਕਰ ਰਿਹਾ ਹੈ ਜੋ ਚਿੰਤਾ ਦਾ ਵਿਸ਼ਾ ਹੈ! ਇਸ ਮੌਕੇ ਯੂਥ ਵਿੰਗ ਦੇ ਨੌਜਵਾਨ ਆਗੂ ਕਰਮਜੀਤ ਸਿੰਘ ਦਿਓਲ ਨੇ ਕਿਹਾ ਕਿਹਾ ਕਿ ਵੋਟਰ ਲੀਡਰਾਂ ਦੀਆਂ ਲੂੰਬੜ ਚਾਲਾਂ ਨੂੰ ਦਿਨ ਦਿਨ ਸਮਝਿਆ ਜਾ ਰਿਹਾ ਹੈ ਤੇ 2022 ਵਿੱਚ ਆ ਰਹੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਨ੍ਹਾਂ ਲੀਡਰਾਂ ਨੂੰ ਵੋਟਰ ਅਗੇ ਜੁਵਾਬ ਦੇਹ ਹੋਣਾ ਪਵੇਗਾ ! ਮੀਟਿੰਗ ਦੌਰਾਨ ਮਾਸਟਰ ਸਕੱਤਰ ਸਿੰਘ ,ਜਸਵੰਤ ਸਿੰਘ ,ਜਸਵਿੰਦਰ ਸਿੰਘ ,ਸਤਨਾਮ ਸਿੰਘ ,ਸੁਖਜੀਤ ਸੰਧੂ ,ਸੁਖਰਾਜ ਸੰਧੂ  ਗੁਰਸ਼ਰਨ ਸਿੰਘ ਧਾਲੀਵਾਲ, ਗੁਰਲਾਲ ਸੰਧੂ , ਸਾਜਨ ਸੰਧੂ ,ਸਿਮਰ ਸੰਧੂ , ਲਾਡੀ ਸੰਧੂ ,ਹਰਦਿਆਲ ਸਿੰਘ, ਨਿਸ਼ਾਨ ਸਿੰਘ ,ਹਰਪਾਲ ਸਿੰਘ ਫੌਜੀ ,ਰਾਮ ਸਿੰਘ ,ਪਲਵਿੰਦਰ ਸਿੰਘ ਰਾਜਾ, ਕਾਮਰੇਡ ਬਲਵੰਤ ਸਿੰਘ , ਸੁਰਿੰਦਰ ਸਿੰਘ ,ਪ੍ਰਸ਼ੋਤਮ ਸਿੰਘ ,ਕਾਮਰੇਡ ਜਗਤਾਰ ਸਿੰਘ ਸਮੇਤ ਆਦਿ ਹਾਜ਼ਰ ਸਨ !