ਆਸਟਰੇਲੀਆ ਦੀ ਸਰਕਾਰ ਨਵੇਂ ਨੋਟ ਛਪਵਾ ਰਹੀ ਹੈ ਜਿਸ ਵਿਚ ਪਸ਼ੂਆਂ ਦੀ ਚਰਬੀ ਦੀ ਵਰਤੋਂ ਕੀਤੀ ਜਾਵੇਗੀ
Wed 30 Jan, 2019 0ਆਸਟਰੇਲੀਆ ਦੀ ਸਰਕਾਰ ਨਵੇਂ ਨੋਟ ਛਪਵਾ ਰਹੀ ਹੈ ਜਿਸ ਵਿਚ ਪਸ਼ੂਆਂ ਦੀ ਚਰਬੀ ਦੀ ਵਰਤੋਂ ਕੀਤੀ ਜਾਵੇਗੀ, ਇਹਨਾਂ ਨੋਟਾਂ ਦਾ ਭਾਰਤ ਵਿਚ ਸਖਤ ਵਿਰੋਧ ਕੀਤਾ ਜਾ ਰਿਹਾ ਹੈ। ਹਿੰਦੂ ਸੰਗਠਨ ਨੇ ਰਿਜ਼ਰਵ ਬੈਂਕ ਆਫ਼ ਆਸਟਰੇਲੀਆ (ਆਰ.ਬੀ.ਏ) ਨੂੰ ਬੀਫ਼ ਨਾਲ ਬਣੇ ਹੋਏ ਨੋਟ ਨਾ ਛਾਪਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬੀਫ਼ ਵਾਲੇ ਨੋਟ ਛਾਪਣ ਨਾਲ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ।
Beef Note
ਜ਼ਿਕਰਯੋਗ ਹੈ ਕਿ ਹਿੰਦੂ ਸੰਗਠਨ ਨੇ ਇਹ ਬੇਨਤੀ ਉਦੋਂ ਕੀਤੀ ਹੈ ਜਦੋਂ ਆਸਟਰੇਲੀਆ ਦੀ ਸਰਕਾਰ ਨਵੇਂ ਨੋਟ ਛਪਵਾ ਰਹੀ ਹੈ। ਰਿਜ਼ਰਵ ਬੈਂਕ ਆਫ਼ ਆਸਟਰੇਲੀਆ 20 ਅਤੇ 100 ਡਾਲਰ ਦੇ ਨਵੇਂ ਨੋਟ ਛਾਪ ਰਿਹਾ ਹੈ, ਜਿਹੜੇ ਸਾਲ 2019 ਅਤੇ 2020 ਵਿੱਚ ਜਾਰੀ ਹੋਣਗੇ। ਪਿੱਛੇ ਜਿਹੇ ਇੱਥੇ 5, 10 ਅਤੇ 50 ਡਾਲਰ ਦੇ ਨੋਟ ਚੱਲਣੇ ਸ਼ੁਰੂ ਹੋ ਚੁੱਕੇ ਹਨ। ਪਤਾ ਲੱਗਾ ਹੈ ਕਿ ਇਨ੍ਹਾਂ ਨੋਟਾਂ ਵਿੱਚ ਗਊ ਦੀ ਚਰਬੀ ਦੀ ਵਰਤੋਂ ਕੀਤੀ ਗਈ ਹੈ।
Australia Note
ਇਨ੍ਹਾਂ ਨੋਟਾਂ ਨੂੰ ਬਣਾਉਣ ਵਿੱਚ ਇਕ ਚਰਬੀ ਨੁਮਾ ਅਤੇ ਸਖਤ ਪਦਾਰਥ ਟਾਲੋ ਦੀ ਵਰਤੋਂ ਹੁੰਦੀ ਹੈ। ਟਾਲੋ ਪਸ਼ੂਆਂ ਦੀ ਚਰਬੀ ਤੋਂ ਬਣਦਾ ਹੈ। ਪਹਿਲਾਂ ਇਸ ਦੀ ਵਰਤੋਂ ਮੋਮਬੱਤੀ ਅਤੇ ਸਾਬਣ ਬਣਾਉਣ ਲਈ ਕੀਤੀ ਜਾਂਦੀ ਸੀ, ਅੱਜ ਕੱਲ੍ਹ ਬੈਂਕ ਦੇ ਨੋਟਾਂ ਲਈ ਵਰਤਿਆ ਜਾਣ ਲੱਗਾ ਹੈ। ਇਸ ਨਾਲ ਐਂਟੀ ਸੈਪਟਿਕ ਬਣਾਇਆ ਜਾਂਦਾ ਹੈ। ਬੈਂਕ ਆਫ਼ ਇੰਗਲੈਂਡ ਵੀ ਇਸ ਦੀ ਵਰਤੋਂ ਦੀ ਪੁਸ਼ਟੀ ਕਰ ਚੁੱਕਾ ਹੈ, ਪਰ ਟਾਲੋ ਦੀ ਵਰਤੋਂ ਸਿਰਫ਼ ਇੰਗਲੈਂਡ ਹੀ ਨਹੀਂ, ਆਸਟਰੇਲੀਆ ਵੀ ਕਰਦਾ ਹੈ।
Comments (0)
Facebook Comments (0)