ਗੁਰੂ ਅਰਜਨ ਦੇਵ ਖਾਲਸਾ ਕਾਲਜ ਵੱਲੋਂ ਆਨਲਾਇਨ ਕਰਵਾਏ ਜਾਣਗੇ ਸਭਿਆਚਾਰਕ ਮੁਕਾਬਲੇ

ਗੁਰੂ ਅਰਜਨ ਦੇਵ ਖਾਲਸਾ ਕਾਲਜ ਵੱਲੋਂ ਆਨਲਾਇਨ ਕਰਵਾਏ ਜਾਣਗੇ ਸਭਿਆਚਾਰਕ ਮੁਕਾਬਲੇ

ਇਹਨਾਂ ਮੁਕਾਬਲਿਆਂ ਵਿੱਚ ਕੋਈ ਵੀ ਵਿਆਕਤੀ ਲੈ ਸਕਦਾ ਹੈ ਭਾਗ

ਰਾਕੇਸ਼ ਬਾਵਾ,ਪਰਮਿੰਦਰ ਚੋਹਲਾ
ਚੋਹਲਾ ਸਾਹਿਬ 22 ਅਪ੍ਰੈਲ 2020 

ਇਲਾਕੇ ਦੀ ਮਹਾਨ ਵਿੱਦਿਅਕ ਸੰਸਥਾ ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਦੇ ਪ੍ਰਿੰਸੀਪਲ ਡਾ: ਕੁਲਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਨ.ਐਸ.ਐਸ.ਯੂਨਿਟ ਵੱਲੋਂ ਆਨਲਾਇਨ ਪੋਸਟਰ ਮੈਕਿੰਗ,ਮੌਲਿਕ(ਸਵੈ ਰਚਿਤ),ਕਵਿਤਾ ਉਚਾਰਣ ਅਤੇ ਸਲੋਗਨ ਲਿਖਣ ਮੁਕਾਬਲਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਤੁਸੀਂ ਘਰ ਅੰਦਰ ਬੈਠੇ ਆਨਲਾਇਨ ਹੀ ਇਹਨਾਂ ਮੁਕਾਬਲਿਆਂ ਵਿੱਚ ਹਿੱਸਾ ਲੈ ਸਕਦੇ ਹੋ।ਕਾਲਜ ਪ੍ਰਿੰਸੀਪਲ ਡਾ: ਕੁਲਵਿੰਦਰ ਸਿੰਘ ਨੇ ਕਿਹਾ ਕਿ ਜੇਕਰ ਕੋਈ ਵੀ ਵਿਆਕਤੀ ਇਹਨਾਂ ਆਨਲਾਇਨ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਪੋਸਟਰ ਬਣਾਕੇ,ਸਲੋੋਗਲ ਲਿਖਕੇ ਅਤੇ ਕਵਿਤਾ ਉਚਾਰਣ ਕਰਦਿਆਂ ਦੀ ਵੀਡੀਓ ਬਣਾਕੇ ਪ੍ਰੋ: ਹਿੰਮਤ ਸਿੰਘ,ਐੱਨ ਐਸ ਪ੍ਰੋਗਰਾਮ ਅਫਸਰ ਦੇ ਵੱਟਸਅੱਪ ਨੰਬਰ 9465285638 ਤੇ ਭੇਜ਼ ਸਕਦਾ ਹੈ।ਉਹਨਾਂ ਕਿਹਾ ਕਿ ਇਹ ਮੁਕਾਬਲੇ ਕੱਲ ਮਿਤੀ 23 ਅਪ੍ਰੈਲ ,ਸ਼ਾਮ 04:00 ਵਜੇ ਤੱਕ ਕਰਵਾਏ ਜਾਣਗੇ।