ਦਿੱਲੀ 'ਚ ਸਿੱਖ ਕੌਮ ਦੇ ਤਿੰਨ ਮਹਾਨ ਜਰਨੈਲਾਂ ਦੇ ਬੁੱਤ ਹੋਣਗੇ ਸਥਾਪਤ
Fri 21 Sep, 2018 0ਨਵੀਂ ਦਿੱਲੀ - ਦਿੱਲੀ 'ਚ ਸਿੱਖ ਇਤਿਹਾਸ ਦੇ ਤਿੰਨ ਮਹਾਨ ਜਰਨੈਲਾਂ ਦੇ ਬੁੱਤ ਸਥਾਪਿਤ ਹੋਣ ਜਾ ਰਹੇ ਹਨ। ਇਨ੍ਹਾਂ ਵਿਚ ਬਾਬਾ ਜੱਸਾ ਸਿੰਘ ਆਹਲੂਵਾਲੀਆ, ਬਾਬਾ ਬਘੇਰ ਸਿੰਘ ਅਤੇ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਸ਼ਾਮਲ ਹਨ¢ ਗਵਾਲੀਅਰ ਦੀ ਪ੫ਭਾਤ ਮੂਰਤੀ ਕਲਾ ਕੇਂਦਰ ਵੱਲੋਂ ਇਨ੍ਹਾਂ ਬੁੱਤਾਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ¢ ਦਿੱਲੀ ਸਿੱਖ ਗੁਰਦੁਆਰਾ ਪ੫ਬੰਧਕ ਕਮੇਟੀ ਇੰਨ੍ਹਾਂ ਬੱੁਤਾਂ ਨੂੰ ਦਿੱਲੀ 'ਚ ਸਥਾਪਿਤ ਕਰਨ ਦਾ ਜ਼ਿੰਮਾ ਲੈ ਰਹੀ ਹੈ¢ ਪਿਛਲੇ ਚਾਰ ਸਾਲਾਂ ਤੋਂ ਦਿੱਲੀ ਵਿਖੇ ਡੀਐੱਸਜੀਐੱਮਸੀ ਵੱਲੋਂ ਦਿੱਲੀ ਫਤਿਹ ਦਿਵਸ ਮਨਾਇਆ ਜਾ ਰਿਹਾ ਹੈ¢ ਇਥੇ ਇਹ ਵੀ ਦੱਸਣਯੋਗ ਹੈ ਕਿ ਇਨ੍ਹਾਂ ਤਿੰਨ ਮਹਾਨ ਜਰਨੈਲਾਂ ਦੀ ਅਗਵਾਈ 'ਚ ਸਿੱਖ ਫੌਜਾਂ ਨੇ 1783 'ਚ ਮੁਗਲ ਬਾਦਸ਼ਾਹ ਸ਼ਾਹ ਆਲਮ-ਦੂਜਾ ਨੂੰ ਹਰਾ ਕੇ ਦਿੱਲੀ 'ਤੇ ਕਬਜ਼ਾ ਕਰ ਲਾਲ ਕਿਲ੍ਹੇ 'ਤੇ ਨਿਸ਼ਾਨ ਸਾਹਿਬ ਝੁਲਾਇਆ ਸੀ¢ ਦਿੱਲੀ ਦੇ ਲੋਕਾਂ ਨੂੰ ਇਸ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਡੀਐੱਸਜੀਐੱਮਸੀ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ¢ ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਅਕਾਲੀ ਆਗੂ ਤੇ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਇਨ੍ਹਾਂ ਬੁੱਤਾਂ ਨੂੰ ਅਕਤੂਬਰ ਮਹੀਨੇ ਤਕ ਪੱਛਮੀ ਦਿੱਲੀ ਦੇ ਸੁਭਾਸ਼ ਨਗਰ ਮੈਟਰੋ ਸਟੇਸ਼ਨ 'ਤੇ ਨਜ਼ਫਗੜ੍ਹ ਰੋਡ ਸਾਹਮਣੇ ਪਾਰਕ 'ਚ ਸਥਾਪਿਤ ਕਰ ਦਿੱਤਾ ਜਾਵੇਗਾ।
Comments (0)
Facebook Comments (0)