
ਪੋਸ਼ਟਿਕ ਭੋਜਨ ਦਾ ਤੰਦਰੁਸਤੀ ਵਿੱਚ ਹੋਮਿਓਪੈਥਿਕ ਦਾ ਅਯੋਕੇ ਸਮੇਂ ਵਿੱਚ ਯੋਗਦਾਨ ਤੇ ਸੈਮੀਨਾਰ ਕਰਵਾਇਆ।
Thu 9 Sep, 2021 0
ਚੋਹਲਾ ਸਾਹਿਬ 9 ਸਤੰਬਰ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਡਾ: ਬਲਿਹਾਰ ਸਿੰਘ ਰੰਗੀ ਡਾਇਰੈਕਟਰ ਹੋਮਿਓਪੈਥਿਕ ਵਿਭਾਗ ਪੰਜਾਬ ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਾ ਹੋਏ ਜਿਲ੍ਹਾ ਹੋਮਿਓਪੈਥਿਕ ਅਫਸਰ ਡਾ: ਪ੍ਰਵੇਸ਼ ਕੁਮਾਰ ਅਤੇ ਡਾ: ਜਤਿੰਦਰ ਸਿੰਘ ਗਿੱਲ ਸੀਨੀਅਰ ਮੈਡੀਕਲ ਅਫਸਰ ਇੰ:ਸੀ.ਐਚ.ਸੀ.ਸਰਹਾਲੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਡਾ: ਦਿਲਬਾਗ ਸਿੰਘ ਹੋਮਿਓਪੈਥਿਕ ਮੈਡੀਕਲ ਅਫਸਰ ਸੀ.ਐਚ.ਸੀ.ਸਰਹਾਲੀ ਦੀ ਯੋਗ ਰਹਿਨੁਮਾਈ ਹੇਠ ਹੋਮਿਓਪੈਥਿਕ ਡਿਸਪੈਂਸਰ ਕਰਨਜੀਤ ਸਿੰਘ ਵੱਲੋਂ ਸੀ.ਐਚ.ਸੀ.ਸਰਹਾਲੀ ਵਿਖੇ ਪੋਸ਼ਟਿਕ ਭੋਜਨ ਦਾ ਤੰਦਰੁਸਤੀ ਵਿੱਚ ਹੋਮਿਓਪੈਥਿਕ ਦਾ ਅਯੋਕੇ ਸਮੇਂ ਵਿੱਚ ਯੋਗਦਾਨ ਤੇ ਸੈਮੀਨਾਰ ਕਰਵਾਇਆ ਗਿਆ।ਇਸ ਸਮੇਂ ਜਾਣਕਾਰੀ ਦਿੰਦੇ ਹੋਏ ਡਾ: ਦਿਲਬਾਗ ਸਿੰਘ ਨੇ ਪੋਸ਼ਟਿਕ ਭੋਜਨ ਬਾਰੇ ਭਰਪੂਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਤਲੀਆਂ ਅਤੇ ਤੇਜ਼ ਮਸਾਲੇਦਾਰ ਚੀਜਾਂ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਹ ਚੀਜ਼ਾ ਸਾਡਾ ਪੇਟ ਖਰਾਬ ਕਰਦੀਆਂ ਹਨ ਜਿਸ ਨਾਲ ਭਿਆਨਕ ਬਿਮਾਰੀਆਂ ਪੈਦਾ ਹੁੰਦੀਆਂ ਹਨ।ਉਹਨਾਂ ਕਿਹਾ ਕਿ ਸਾਨੂੰ ਹਮੇਸ਼ਾਂ ਤਾਜੀਆਂ ਸਬਜੀਆਂ,ਫਲ ਆਦਿ ਖਾਣੇ ਚਾਹੀਦੇ ਹਨ ਅਤੇ ਹਰ ਰੋਜ਼ ਸਲਾਦ ਜਰੂਰ ਖਾਣਾ ਚਾਹੀਦਾ ਹੈ ਕਿਉਕਿ ਵਧੀਆ ਭੋਜਨ ਨਾਲ ਸਾਡਾ ਸਰੀਰ ਤੰਦਰੁਸਤ ਹੁੰਦਾ ਹੈ ਅਤੇ ਭਿਆਨਕ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ।ਇਸ ਸਮੇਂ ਹੋਮਿਓਪੈਥਿਕ ਡਿਸਪੈਂਸਰ ਕਰਨਜੀਤ ਸਿੰਘ ਨੇ ਦੱਸਿਆ ਕਿ ਸਾਨੂੰ ਚੰਗੀਆਂ ਚੀਜਾਂ ਖਾਣ ਦੀ ਆਦਤ ਪਾਉਣੀ ਚਾਹੀਦੀ ਹੈ ਅਤੇ ਖਾਸ ਕਰਕੇ ਬੱਚਿਆਂ ਨੂੰ ਬਜਾਰੀ ਚੀਜਾਂ ਤੋਂ ਦੂਰ ਰੱਖਣਾ ਚਾਹੀਦਾ ਹੈ ਅਤੇ ਮਸਾਲੇਦਾਰ ਪੈਕਟਾਂ ਤੋ਼ ਬਚਾਅ ਕਰਨਾ ਚਾਹੀਦਾ ਹੈ ਕਿਉਂਕਿ ਬੱਚਿਆਂ ਨੂੰ ਇਸ ਨਾਲ ਪੇਟ ਦੀ ਇੰਨਫੈਕਸ਼ਨ ਹੁੰਦੀ ਹੈ ਅਤੇ ਉਹ ਜਲਦ ਬਿਮਾਰੀ ਹੋ ਜਾਂਦੇ ਹਨ।ਉਹਨਾਂ ਕਿਹਾ ਕਿ ਸਾਨੂੰ ਹਮੇਸ਼ਾਂ ਆਪਣਾ ਆਲਾ ਦੁੵਆਲਾ ਵੀ ਸਾਫ ਸੁਥਰਾ ਰੱਖਦਾ ਚਾਹੀਦਾ ਹੈ।ਇਸ ਸਮੇਂ ਪ੍ਰਧਾਨ ਜਸਪਿੰਦਰ ਸਿੰਘ ਹਾਂਡਾ,ਹੈਲਥ ਇੰਸਪੈਕਟਰ ਬਿਹਾਰੀ ਲਾਲ,ਸਤਨਾਮ ਸਿੰਘ ਮੁੰਡਾ ਪਿੰਡ,ਬਲਰਾਜ ਸਿੰਘ ਗਿੱਲ,ਸੁਖਦੀਪ ਸਿੰਘ ਔਲਖ,ਫਾਰਮੇਸ਼ੀ ਅਫਸਰ ਪਰਮਜੀਤ ਸਿੰਘ,ਪ੍ਰਧਾਨ ਅਵਤਾਰ ਸਿੰਘ,ਸੀਨੀਅਰ ਸਹਾਇਕ ਅਰੁਣ ਕੁਮਾਰ ਆਦਿ ਹਾਜ਼ਰ ਸਨ।
Comments (0)
Facebook Comments (0)