ਹਜ਼ਾਰਾਂ ਦੀ ਗਿਣਤੀ ਵਿੱਚ ਸਰਹਾਲੀ ਕਲਾਂ ਤੋਂ ਤਰਨ ਤਾਰਨ ਤੱਕ ਕੀਤੀ ਟ੍ਰੈਕਟਰ ਪ੍ਰੇਡ।
Tue 26 Jan, 2021 0ਇਹ ਰੈਲੀ ਮੋਦੀ ਸਰਕਾਰ ਦੀਆਂ ਜੜ੍ਹਾਂ ਹਿਲਾਕੇ ਰੱਖ ਦਵੇਗੀ : ਸ਼ਕਰੀ
ਚੋਹਲਾ ਸਾਹਿਬ 26 ਜਨਵਰੀ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦੇਸ਼ ਭਰ ਦੇ ਕਿਸਾਨ ਅਤੇ ਮਜਦੂਰ ਭਾਰਤ ਦੇ ਕੋਨੇ ਕੋਨੇ ਤੋਂ ਦਿੱਲੀ ਵਿਖੇ ਸ਼ਾਂਤਮਈ ਧਰਨਾ ਲਗਾਈ ਬੈਠੇ ਹਨ ਪਰ ਭਾਰਤ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕ ਰਹੀ।ਇਹਨਾਂ ਵਿਚਾਰਾਂ ਪ੍ਰਗਟਾਵਾ ਕਿਸਾਨ ਸੰਘਰਸ਼ ਕਮੇਟੀ ਜ਼ੋਨ ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ ਸਰਹਾਲੀ ਦੇ ਪ੍ਰਧਾਨ ਹਰਜਿੰਦਰ ਸਿੰਘ ਸ਼ਕਰੀ ਨੇ ਅੱਜ ਸਰਹਾਲੀ ਕਲਾਂ ਤੋਂ ਤਰਨ ਤਾਰਨ ਤੱਕ ਟਰੈਕਟਰ ਪ੍ਰੇਡ ਕੱਢਦੇ ਸਮੇਂ ਕੀਤਾ।ਇਸ ਸਮੇਂ ਪ੍ਰਧਾਨ ਹਰਜਿੰਦਰ ਸਿੰਘ ਸ਼ਕਰੀ ਨੇ ਕਿਹਾ ਕਿ ਅੱਜ ਕਸਬਾ ਸਰਹਾਲੀ ਕਲਾਂ,ਚੋਹਲਾ ਸਾਹਿਬ,ਚੰਬਾ ਕਲਾਂ,ਰੂੜੀਵਾਲਾ,ਪੱਖੋਪੁਰ,ਘੜਕਾ,ਕਰਮੂੰਵਾਲਾ ਆਦਿ ਪਿੰਡਾਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨਾਂ ਵੱਲੋਂ ਆਪਣੇ ਆਪਣੇ ਟਰੈਕਟਰ ਲਿਆਕੇ ਸਰਹਾਲੀ ਕਲਾਂ ਤੋਂ ਤਰਨ ਤਾਰਨ ਤੱਕ ਟਰੈਕਟਰ ਪ੍ਰੇਡ ਕੀਤੀ ਗਈ ਹੈ।ਉਹਨਾਂ ਕਿਹਾ ਕਿ ਅੱਜ ਦੀ ਇਹ ਟਰੈਕਟਰ ਪ੍ਰੇਡ ਕੇਂਦਰ ਸਰਕਾਰ ਦੀਆਂ ਜੜ੍ਹਾ ਹਿਲਾਕੇ ਰੱਖ ਦਵੇਗੀ ਅਤੇ ਕੇਂਦਰ ਸਰਕਾਰ ਦੇਸ਼ ਦੀ ਜਨਤਾ ਅੱਗੇ ਗੋਡੇ ਟੇਕਣ ਲਈ ਮਜਬੂਰ ਹੋ ਜਾਵੇਗੀ।ਉਹਨਾਂ ਕਿਹਾ ਕਿ ਇਹ ਟਰੈਕਟਰ ਪ੍ਰੇਡ ਇੰਨੀ ਲੰਮੀ ਸੀ ਕਿ ਅਗਲੇ ਟਰੈਕਟਰ ਤਰਨ ਤਾਰਨ ਤੱਕ ਪਹੁੰਚ ਚੁੱਕੇ ਸਨ ਅਤੇ ਮਗਰਲੇ ਟਰੈਕਟਰ ਅਜੇ ਸਰਹਾਲੀ ਵੀ ਪਾਰ ਨਹੀਂ ਕੀਤੇ ਸਨ।ਹਰਜਿੰਦਰ ਸਿੰਘ ਸ਼ਕਰੀ ਨੇ ਕਿਹਾ ਕਿ ਜਿੰਨਾ ਚਿਰ ਕੇਂਦਰ ਸਰਕਾਰ ਕਾਲੇ ਕਾਨੂੰਨ ਰੱਦ ਨਹੀਂ ਕਰਦੀ ਓਨਾਂ ਚਿਰ ਸਾਡੇ ਵੱਲੋਂ ਸੰਘਰਸ਼ ਜਾਰੀ ਰਹੇਗਾ।ਇਸ ਸਮੇਂ ਗੁਰਮੀਤ ਸਿੰਘ ਸ਼ਕਰੀ,ਅਮਰਜੀਤ ਸਿੰਘ ਉਸਮਾਂ,ਜ਼ਸਵੰਤ ਸਿੰਘ ਪੱਖੋਪੁਰ,ਗੁਰਪ੍ਰੀਤ ਸਿੰਘ ਦਦੇਹਰ,ਪ੍ਰਦੀਪ ਕੁਮਾਰ ਢਿਲੋਂ,ਸਰਵਨ ਸਿੰਘ ਘੜਕਾ ਤੋਂ ਇਲਾਵਾ ਸਾਰੀਆਂ ਇਕਾਈਆਂ ਦੇ ਪ੍ਰਧਾਨ ਤੇ ਨੌਜਵਾਨ ਆਗੂ ਆਗੂ ਆਦਿ ਹਾਜ਼ਰ ਸਨ।
Comments (0)
Facebook Comments (0)