
ਨਸ਼ੇ ਕਾਰਨ ਨੌਜਵਾਨ ਦੀ ਮੌਤ
Sat 9 Jun, 2018 0
ਭਿੱਖੀਵਿੰਡ (ਹਰਜਿੰਦਰ ਸਿੰਘ ਗੌਲਣ ) ਰੋਜ਼ਾਨਾ ਹੀ ਨੌਜਵਾਨ ਮਾਂਵਾਂ ਦੇ ਪੁੱਤਰ ਨਸ਼ਿਆਂ ਦੇ ਟੀਕੇ ਲਗਾ ਕਿ ਮੌਤ ਦੇ ਮੂੰਹ 'ਚ ਜਾ ਰਹੇ ਹਨ ਅਤੇ ਇਸੇ ਤਰ੍ਹਾਂ ਹੀ ਬੀਤੀ ਰਾਤ ਬਲਾਕ ਭਿੱਖੀਵਿੰਡ ਅਧੀਨ ਆਉਂਦੇ ਪਿੰਡ ਬਲੇਰ ਵਿਖੇ ਇਕ ਨੌਜਵਾਨ ਦੀ ਨਸ਼ੇ ਦਾ ਟੀਕਾ ਲਗਾ ਕੇ ਮੌਤ ਹੋਣ ਦੀ ਖਬਰ ਮਿਲੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮਿਰਤਕ ਨੌਜਵਾਨ ਦੇ ਤਾਏ ਦੇ ਲੜਕੇ ਹਰਪਾਲ ਸਿੰਘ ਨੇ ਦੱਸਿਆ ਕਿ ਅਸੀਂ ਨੌਜਵਾਨ ਗੁਰਮੀਤ ਸਿੰਘ ਪੁੱਤਰ ਵਿਰਸਾ ਸਿੰਘ ਜਿਸ ਨੂੰ ਲੁਧਿਆਣਾ ਵਿਖੇ ਨਸ਼ਾ ਛੁੜਾਓ ਕੈਂਪ 'ਚ ਤਕਰੀਬਨ 8 ਮਹੀਨੇ ਇਲਾਜ ਕਰਵਾਇਆ ਅਤੇ ਮੇਰੇ ਤਾਏ ਵਿਰਸਾ ਸਿੰਘ ਨੇ ਇਲਾਜ ਲਈ ਇਕ ਲੱਖ ਰੁਪਏ ਵਿਆਜੀ ਚੁੱਕ ਕੇ ਆਪਣੇ ਪੁੱਤਰ ਦਾ ਇਲਾਜ ਵੀ ਕਰਵਾਇਆ ਪਰ ਬੀਤੇ ਕੱਲ ਸਾਡੇ ਪਿੰਡ ਇਕ ਨੌਜਵਾਨ ਨੇ ਘਰੋ ਆਵਾਜ਼ ਮਾਰ ਕਿ ਖੜਿਆ ਅਤੇ ਭਿੱਖੀਵਿੰਡ ਤੋਂ ਜਾ ਕੇ ਸਮੈਕ ਲਿਆਂਦੀ ਅਤੇ ਸਰਿੰਜ ਨਾਲ ਸਮੈਕ ਦਾ ਟੀਕਾ ਭਰ ਕੇ ਲਗਾਇਆ, ਜਿਸ ਨਾਲ ਉਸ ਦੀ ਮੌਤ ਹੋ ਗਈ।
Comments (0)
Facebook Comments (0)