ਚਿੱੜੀਏ ਨੀ / ਜੱਸ ਖੰਨੇ ਵਾਲਾ

ਚਿੱੜੀਏ ਨੀ / ਜੱਸ ਖੰਨੇ ਵਾਲਾ

ਰੁੱਕ ਜਾ ਕਾਹਲ ਨਾ ਕਰ ਉਡਾਰੀ ਭਰਨ ਦੀ ,,
ਪਿੰਜਰੇ ਵਿਚੋਂ ਨਿਕਲ ਕੇ ਖੁੱਦ ਨੂੰ ਅਜਾਦ ਨਾ ਸੱਮਝ ।
ਜਰਾ ਨਜਰ ਘੁਮਾ ਕੇ ਆਪਣੇ ਆਲੇ ਦੁਆਲੇ ਤੱਕ ,,
ਦੇਖ ਕਿਵੇਂ ਬੰਦੂਕਾਂ ਵਾਲੇ ਸ਼ਿਕਾਰੀ ਤਾਕ ਲਗਾ ਕੇ ਬੈਠੇ ਆ ,
ਕਿ ਕਦੋਂ ਤੂੰ ਉਡੇ ਤੇ ਇਹ ਤੇਰੇ ਤੇ ਨਿਸ਼ਾਨਾ ਲਾ ਕੇ ਤੈਨੂੰ ਚਿੱਤ ਕਰ ਦੇਣ ।
ਇਸ ਤੋਂ ਚੰਗਾ ਹਜੇ ਤੂੰ ਪਿੰਜਰੇ ਵਿਚ ਰਹਿ ਕੇ ਆਪਣੀ ਚੁੰਜ ਤੇ ਪਿੰਜਰੇ ਦੀਆਂ ਸਲਾਖਾ ਦੀ ਟਕੋਰ ਕਰ ,,
ਤਾਂ ਕਿ ਇਹ ਐਨੀ ਤਿੱਖੀ ਹੋ ਜਾਵੇ ਕਿ ਤੂੰ ਸ਼ਿਕਾਰੀਆਂ ਦੇ ਨਿਸ਼ਾਨਾ ਲਾਉਣ ਤੋਂ ਪਹਿਲਾਂ ਉਹਨਾਂ ਦੇ ਹੱਥ ਜੱਖਮੀ ਕਰ ਸਕੇ ।
( ਸੱਚ ਜਾਣੀ ਭਰੂਣ ਹੱਤਿਆ ਤੇ ਬਲਾਤਕਾਰਾਂ ਦੀ ਗਿਣਤੀ ਫੇਰ ਹੀ ਘੱਟਣੀ ਆ )

***
ਜੱਸ ਖੰਨੇ ਵਾਲਾ
9914926342