ਸੁਨੰਦਾ ਸ਼ਰਮਾ ਆਪਣੇ ਨਵੇਂ ਗੀਤ 'ਦੂਜੀ ਵਾਰੀ ਪਿਆਰ' ਨਾਲ ਦਰਸ਼ਕਾਂ ਦੇ ਸਨਮੁੱਖ
Sun 15 Dec, 2019 0ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕ ਸੁਨੰਦਾ ਸ਼ਰਮਾ ਆਪਣੇ ਨਵੇਂ ਗੀਤ 'ਦੂਜੀ ਵਾਰੀ ਪਿਆਰ' ਨਾਲ ਦਰਸ਼ਕਾਂ ਦੇ ਸਨਮੁੱਖ ਹੋ ਚੁਕੇ ਹਨ। ਜੀ ਹਾਂ ਪਿਆਰ ਤੋਂ ਬਾਅਦ ਵਿਛੋੜੇ ਦੇ ਦਰਦ ਨੂੰ ਬਹੁਤ ਹੀ ਖੂਬ ਢੰਗ ਨਾਲ ਬਿਆਨ ਕਰ ਰਹੀ ਸੁਨੰਦਾ ਸ਼ਰਮਾ ਦਾ ਗੀਤ ਦਰਸ਼ਕਾਂ ਵੱਲੋ ਖੂਬ ਪਸੰਦ ਕੀਤਾ ਜਾ ਰਿਹਾ ਹੈ। ਜੇ ਗੱਲ ਕਰੀਏ ਸੁਨੰਦਾ ਸ਼ਰਮਾ ਦੇ ਗੀਤ ਦੂਜੀ ਵਾਰੀ ਪਿਆਰ ਦੀ ਤਾ ਇਸ ਗੀਤ ਨੂੰ ਸੁਨੰਦਾ ਨੇ ਆਪਣੀ ਮਿੱਠੀ ਅਵਾਜ ਦੇ ਨਾਲ ਸ਼ਿੰਗਾਰਿਆ ਹੈ।
Sunanda sharmas latest song released
ਜਾਣੀ ਨੇ ਇਕ ਵਾਰ ਫੇਰ ਤੋਂ ਬਾਕਮਾਲ ਬੋਲਾ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਣ 'ਚ ਸਫਲ ਰਹੇ ਹਨ। ਇਸ ਗੀਤ ਨੂੰ ਮਿਊਜ਼ਿਕ ਸੁੱਖੀ ਨੇ ਦਿੱਤਾ ਹੈ ਨਾਮੀ ਵੀਡੀਓ ਡਾਇਰੈਕਟਰ ਰਵਿੰਦਰ ਖਹਿਰਾ ਵੱਲੋ ਗੀਤ ਦਾ ਸ਼ਾਨਦਾਰ ਵੀਡੀਓ ਤਿਆਰ ਕੀਤਾ ਗਿਆ ਹੈ। ਮੇਡ 4 ਦੇ ਮਿਊਜ਼ਿਕ ਲੇਬਲ ਹੇਠ ਇਸ ਗੀਤ ਨੂੰ ਰਿਲੀਜ ਕੀਤਾ ਗਿਆ ਹੈ। ਦਰਸ਼ਕਾਂ ਵੱਲੋ ਇਸ ਗੀਤ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ।ਜੇਕਰ ਸੁਨੰਦਾ ਸ਼ਰਮਾ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾ ਉਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ। ਸੁਪਰਹਿੱਟ ਗੀਤਾਂ ਦੇ ਕਰਨ ਉਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਆਪਣੀ ਇਕ ਵੱਖਰੀ ਪਹਿਚਾਣ ਬਣਾ ਲਈ ਹੈ। ਇਸ ਤੋਂ ਇਲਾਵਾ ਉਹ ਅਦਾਕਾਰੀ ਦੇ ਖੇਤਰ ਵਿਚ ਵੀ ਮਲਾ ਮਾਰ ਚੁਕੇ ਹਨ।
ਪੰਜਾਬ ਦੀ ਗਾਇਕਾ ਸੁਨੰਦਾ ਸ਼ਰਮਾ ਬਹੁਤ ਹੀ ਘੱਟ ਸਮੇਂ ਵਿੱਚ ਨਾਮ ਕਮਾਉਣ ਵਾਲੀ ਮਸ਼ਹੂਰ ਪੰਜਾਬੀ ਗਾਇਕਾ 'ਚੋਂ ਇੱਕ ਹੈ।ਗਾਇਕੀ ਦੇ ਨਾਲ-ਨਾਲ ਸੁਨੰਦਾ ਸ਼ਰਮਾ ਮਾਡਲਿੰਗ ਦੇ ਖੇਤਰ ਵਿੱਚ ਵੀ ਹੈ।ਸਾਲ 2017 ਵਿੱਚ ਰਿਲੀਜ਼ ਉਨ੍ਹਾਂ ਦਾ ਗੀਤ 'ਪਟਾਖੇ' ਨੇ ਉਹਨਾਂ ਨੂੰ ਬਹੁਤ ਪਾਪੂਲੈਰਿਟੀ ਦਿਲਾਈ।ਉਹ ਜਮਕੇ ਡਾਂਸ ਕਰਦੀ ਹੈ।ਟਰੈਕਟਰ ਦੀ ਸਵਾਰੀ ਕਰਦੀ ਹੈ ਮਤਲਬ ਕਿ ਕੁਲ ਮਿਲਾ ਕੇ ਸੁਨੰਦਾ ਸ਼ਰਮਾ ਵਿੱਚ ਹਰ ਉਹ ਅਦਾ ਕੁੱਟ-ਕੁੱਟ ਕੇ ਭਰੀ ਹੋਈ ਹੈ,ਜੋ ਇੱਕ ਜਬਰਾਟ ਪੰਜਾਬੀ ਵਿੱਚ ਹੋਣੀ ਚਾਹੀਦੀ ਹੈ।ਸਾਲ 2016 ਵਿੱਚ ਆਏ ਸੁਨੰਦਾ ਸ਼ਰਮਾ ਦੇ ਗਾਣੇ 'ਪਟਾਖੇ' ਨੂੰ ਯੂ ਟਿਊਬ ਉੱਤੇ 1 ਮਹੀਨੇ ਵਿੱਚ ਹੀ 73 ਮਿਲੀਅਨ ਵਿਉਜ਼ ਮਿਲ ਚੁੱਕੇ ਸਨ।
Comments (0)
Facebook Comments (0)