ਕਵਿਤਾ/ ਨੈਣ ਤਰਸਦੇ / ਸੱਤੀ ਉਟਾਲਾਂ ਵਾਲਾ

ਕਵਿਤਾ/ ਨੈਣ ਤਰਸਦੇ / ਸੱਤੀ ਉਟਾਲਾਂ ਵਾਲਾ

ਆ ਜਾ ਵੇ ਦਿਲਦਾਰਾ ਮੇਰੇ ਨੈਣ ਤਰਸਦੇ ਨੇ
ਸੱਜਣਾ ਦੇ ਜਾ ਇੱਕ ਹੁਲਾਰਾ ਨੈਣ ਤਰਸਦੇ ਨੇ।

ਮੋਰ ਬੋਲਣ ਦੇਖ ਕੇ ਕਾਲੇ ਬੱਦਲਾ ਨੂੰ,
ਮੀਂਹ ਪੈ ਜਾਏ ਭਾਰਾ ਨੈਣ ਤਰਸਦੇ ਨੇ।

ਰੁੱਤਾ ਬਦਲਣ ਝੱਲਾ ਦਿਲ ਨਾ ਬਦਲੇ
ਭਰਦਾ ਤੇਰਾ ਹੁੰਗਾਰਾ ਨੈਣ ਤਰਸਦੇ ਨੇ।

ਬਿਰਹਾ ਦੀ ਭੱਠੀ ਤੇ ਅਰਮਾਨ ਭੁੱਜਦੇ ਨੇ
ਨਾ ਲੱਭਦਾ ਕਿਨਾਰਾ ਨੈਣ ਤਰਸਦੇ ਨੇ।

ਯਾਦਾ ਨੂੰ ਖੰਭ ਲਾ ਕੇ ਉਡਾਰੀ ਭਰ ਲੈਦਾ
ਦੱਸ ਕਿੰਝ ਕਰਾ ਗੁਜਾਰਾ ਨੈਣ ਤਰਸਦੇ ਨੇ।

ਦਿਲ ਦੀਆ ਪੀੜਾ ਨੂੰ ਬੁੱਲ੍ਹਾ ਤੇ ਘੁੱਟ ਲੈਦਾ
ਤੇਰਾ ਨਾਮ ਏਨਾ ਪਿਆਰਾ ਨੈਣ ਤਰਸਦੇ ਨੇ।

ਚੰਦਰੀਏ ਕਿਉ ਏਨਾ ਸਤਾਉਦੀ ਸੱਤੀ ਨੂੰ
ਤੇਰੇ ਬਗੈਰ ਬੇਸਹਾਰਾ ਨੈਣ ਤਰਸਦੇ ਨੇ।

(ਡਾ:ਜਾਡਲਾ)
ਸ਼ਹੀਦ ਭਗਤ ਸਿੰਘ ਨਗਰ
+971528340582