
ਡਾ: ਰਸਬੀਰ ਸਿੰਘ ਸੰਧੂ ਵੱਲੋਂ ਪੱਤਰਕਾਰ ਭਾਈਚਾਰੇ ਨੂੰ ਕੀਤਾ ਸਨਮਾਨਿਤ।
Fri 7 Jan, 2022 0
ਕਿਸਾਨੀ ਸੰਘਰਸ਼ ਵੇਲੇ ਡਾ: ਰਸਬੀਰ ਸਿੰਘ ਸੰਧੂ ਵੱਲੋਂ ਮੁਫ਼ਤ ਹੋਮਿਓਪੈਥਿਕ ਕੈਂਪਾਂ ਰਾਹੀਂ ਨਿਭਾਈ ਸੇਵਾ।
ਚੋਹਲਾ ਸਾਹਿਬ 7 ਜਨਵਰੀ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਕੇਂਦਰ ਸਰਕਾਰ ਵੱਲੋਂ ਬਣਾਏ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਦੇਸ਼ ਦੇ ਕੋਨੇ ਕੋਨੇ ਤੋਂ ਕਿਸਾਨਾਂ -ਮਜਦੂਰਾਂ ਤੋਂ ਇਲਾਵਾ ਵੱਖ ਵੱਖ ਸੰਘਰਸ਼ਸ਼ੀਲ ਯੋਧਿਆਂ ਵੱਲੋਂ ਦਿੱਲੀ ਦੇ ਸਿੰਗੂ ਬਾਰਡਰ ਤੇ ਸੈਂਕੜੇ ਦਿਨ ਬਿਨਾਂ ਸਰਦੀ-ਗਰਮੀਂ ,ਬਾਰਿਸ਼,ਹਨੇਰੀ ਦੀ ਪਵਰਾਹ ਕੀਤੇ ਸੰਘਰਸ਼ ਜਾਰੀ ਰੱਖਿਆ ਸੀ ਇਸ ਦੌਰਾਨ ਡਾ: ਰਸਬੀਰ ਸਿੰਘ ਸੰਧੂ ਮੀਤ ਪ੍ਰਧਾਨ ਵੱਲੋਂ ਆਪਣੀ ਯੂਨੀਅਨ ਦਾ ਸਾਥ ਦਿੰਦੇ ਹੋਏ ਦਿੱਲੀ ਦੇ ਸਿੰਗੂ ਬਾਰਡਰ ਤੇ ਮੁਫ਼ਤ ਹੋਮਿਓਪੈਥਿਕ ਕੈਂਪ ਲਗਾਏ ਗਏ ਸਨ ਅਤੇ ਹਜ਼ਾਰਾਂ ਲੋਕਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਅਤੇ ਜਰੂਰਤਮੰਦ ਵਿਅਕਤੀਆਂ ਨੂੰ ਗਰਮੀਂ-ਸਰਦੀ ਦੇ ਪਹਿਨਣ ਵਾਲੇ ਕੱਪੜੇ,ਕੇਸ-ਚਾਦਰਾਂ,ਕੰਬਲ ਆਦਿ ਵੰਡੇ ਗਏ ਸਨ ਅਤੇ ਹਰ ਇੰਨਸਾਨ ਨੂੰ ਸੰਦੇਸ਼ ਦਿੱਤਾ ਸੀ ਕਿ ਇਹਨਾਂ ਯੋਧਿਆਂ ਦੀ ਵੱਧ ਤੋਂ ਵੱਧ ਮਦਦ ਕਰੋ।ਅੱਜ ਡਾ: ਰਸਬੀਰ ਸਿੰਘ ਸੰਧੂ ਵੱਲੋਂ ਆਪਣੇ ਡਿਵਾਈਨ ਹੋਮਿਓਪੈਥਿਕ ਕਲੀਨਿਕ ਬੱਸ ਸਟੈਂਡ ਚੋਹਲਾ ਸਾਹਿਬ ਵਿਖੇ ਬਲਾਕ ਚੋਹਲਾ ਸਾਹਿਬ ਅਧੀਨ ਆਉਂਦੇ ਸਮੂਹ ਪੱਤਰਕਾਰਾਂ ਨੂੰ ਸਨਮਾਨਿਤ ਕੀਤਾ ਗਿਆ।ਇਸ ਸਮੇਂ ਡਾ: ਰਸਬੀਰ ਸਿੰਘ ਸੰਧੂ ਨੇ ਦੱਸਿਆ ਕਿ ਕਾਲੇ ਕਾਨੂੰਨ ਰੱਦ ਕਰਵਾਉਣ ਸਮੇਂ ਪੱਤਰਕਾਰ ਭਾਈਚਾਰੇ ਵੱਲੋਂ ਵੀ ਆਪਣੀ ਕਲਮ ਡਟਕੇ ਕਿਸਾਨਾਂ-ਮਜਦੂਰਾਂ ਅਤੇ ਹੋਰਾਂ ਵਰਗਾਂ ਦੇ ਹੱਕ ਵਿੱਚ ਚਲਾਈ ਸੀ ਜਿਸ ਕਾਰਨ ਸੰਘਰਸ਼ ਹੋਰ ਤੇਜ਼ ਹੋਇਆ ਅਤੇ ਸਫਲਤਾ ਮਿਲੀ।ਇਸ ਸਮੇਂ ਮਨਜੀਤ ਸੰਧੂ ਬਲਾਕ ਪ੍ਰਧਾਨ ਅਤੇ ਬਲਵਿੰਦਰ ਸਿੰਘ ਇਕਾਈ ਪ੍ਰਧਾਨ ਪ੍ਰੈਸ ਕਲੱਬ ਚੋਹਲਾ ਸਾਹਿਬ ਅਤੇ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਵਿਸ਼ੇਸ਼ ਸਨਮਾਨ ਸਮਾਰੌਹ ਦੌਰਾਨ ਡਾ: ਰਸਬੀਰ ਸਿੰਘ ਸੰਧੂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।
Comments (0)
Facebook Comments (0)