ਹਸਪਤਾਲ ਜੋ ਤੈਰਦਾ ਹੈ ਪਾਣੀ 'ਤੇ

ਹਸਪਤਾਲ ਜੋ ਤੈਰਦਾ ਹੈ ਪਾਣੀ 'ਤੇ

ਨਵੀਂ ਦਿੱਲੀ— ਚੀਨ ਆਪਣੇ ਅਜੀਬੋ-ਗਰੀਬ ਇਨਵੈਂਸ਼ਨ, ਜੁਗਾੜ ਅਤੇ ਬਿਲਡਿੰਗ ਡਿਜ਼ਾਈਨਸ ਨੂੰ ਲੈ ਕੇ ਹਮੇਸ਼ਾ ਹੀ ਅੱਗੇ ਰਿਹਾ ਹੈ। ਅੱਜ ਅਸੀਂ ਤੁਹਾਨੂੰ ਚੀਨ ਦੇ ਇਕ ਅਜਿਹੇ ਹੀ ਹਸਪਤਾਲ ਬਾਰੇ ਦੱਸਣ ਜਾ ਰਹੇ ਹਾਂ ਜੋ ਪਾਣੀ ਦੇ ਉਪਰ ਤੈਰਦਾ ਹੈ। ਦੁਨੀਆ ਦਾ ਇਹ ਸਭ ਤੋਂ ਵੱਡਾ ਹਾਸਪੀਟਲ ਸ਼ਿਪ ਦੇ ਉੱਤੇ ਬਣਾਇਆ ਗਿਆ ਹੈ। ਚੀਨੀ ਸੇਨਾ ਦੁਆਰਾ ਬਣਾਏ ਗਏ ਇਸ ਹਸਪਤਾਲ 'ਚ ਲੋਕਲ ਲੋਕਾਂ ਤੋਂ ਲੈ ਕੇ ਸਕੂਲੀ ਬੱਚਿਆਂ ਦਾ ਫ੍ਰੀ ਹੈਲਥ,ਚੈਕਅੱਪ, ਇਲਾਜ਼ ਅਤੇ ਸਰਜਰੀ ਕੀਤੀਆਂ ਜਾਣਗੀਆਂ।
ਚੀਨੀ ਸੇਨਾ ਦੇ ਡਾਕਟਰ 8 ਦਿਨ ਤਕ ਇੱਥੇ ਰਹਿ ਕੇ ਲੋਕਾਂ ਦਾ ਇਲਾਜ਼ ਕਰਨਗੇ ਅਤੇ ਮੈਡੀਕਲ ਹਸਪਤਾਲ 'ਚ ਵੀ ਜਾਣਗੇ। 14 ਹਜ਼ਾਰ ਟਨ ਦੇ ਇਸ ਸ਼ਿਪ 'ਤੇ ਮੈਡੀਕਲ ਸਟਾਫ 'ਚ 500 ਲੋਕ ਸ਼ਾਮਲ ਹਨ। ਇਹੀ ਸ਼ਿਪ ਅਫਰੀਕਾ ਅਤੇ ਏਸ਼ੀਆ ਦੇ ਜ਼ਿਆਦਾਤਰ ਗਰੀਬ ਦੇਸ਼ਾਂ 'ਚ ਜਾ ਚੁੱਕਿਆ ਹੈ।
ਪੀਸ ਆਰਕ ਦੇ ਨਾਮ ਨਾਲ ਇਸ ਸ਼ਿਪ ਦੀ ਲੰਬਾਈ 178 ਮੀਟਰ, ਚੌੜਾਈ 24 ਮੀਟਰ ਅਤੇ ਖੇਤਰਫਲ 4 ਹਜ਼ਾਰ ਵਰਗ ਫੁੱਟ ਤੱਕ ਹੈ। ਇਹ ਸਭ ਤੋਂ ਵੱਡੇ ਸ਼ਿਪ ਦੇ ਵਿਚ ਇਕੱਠੇ ਲਗਭਗ 60 ਲੋਕਾਂ ਦੀ ਸਰਜਰੀ ਹੋ ਸਕਦੀ ਹੈ। ਇਸ ਹਸਪਤਾਲ ਸ਼ਿਪ 'ਚ 500 ਬੈੱਡ, 35 ਆਈਸੀਯੂ, 12 ਆਪਰੇਸ਼ਨ ਥਿਏਟਰ ਅਤੇ 155 ਐਕਸਪਰਟ ਡਾਕਟਰ ਹਨ।
36 ਦੇਸ਼ਾਂ 'ਚ ਜਾ ਕੇ ਕੰਮ ਕਰ ਚੁੱਕੇ ਇਹ ਹਸਪਤਾਲ ਸ਼ਿਪ ਆਪਣੀਆਂ ਸ਼ਰਤਾ ਮੁਤਾਬਕ ਹੀ ਕੰਮ ਕਰਦਾ ਹੈ। ਇਲਾਜ਼ ਕਰਨ ਦੇ ਇਲਾਵਾ ਇਸ ਹਸਪਤਾਲ ਸ਼ਿਪ 'ਚ ਬੱਚਿਆਂ ਨੂੰ ਹੱਥ ਧੋਣਾ, ਸਾਫ-ਸਫਾਈ, ਚੀਨੀ  ਸੰਸਕ੍ਰਿਤੀ ਅਤੇ ਕੁੰਗ-ਫੂ ਦੇ ਬਾਰੇ 'ਚ ਵੀ ਦੱਸਿਆ ਜਾਂਦਾ ਹੈ। ਇਸ ਪੀਸ ਆਰਕ ਹਸਪਤਾਲ 'ਚ ਕਰੀਬ 1.20 ਲੱਖ ਲੋਕਾਂ ਦਾ ਫ੍ਰੀ ਇਲਾਜ਼ ਕੀਤਾ ਜਾ ਸਕਦਾ ਹੈ ਚੀਨ 'ਚ ਇਸ ਤਰ੍ਹਾਂ ਦੇ ਕੁਲ 920 ਹਸਪਤਾਲ ਸ਼ਿਪ ਮੌਜੂਦ ਹਨ।