
" ਬਾਲੀਵੁੱਡ ਪੋਲੀਵੁੱਡ ਅਦਾਲਤ" ਕਮੇਡੀ ਟਾਕ ਸ਼ੋਅ ਦਾ ਅਗਾਜ਼ ਜਲਦ ਸ਼ੁਰੂ
Sun 17 Feb, 2019 0
ਅੰਮ੍ਰਿਤਸਰ 17 ਫਰਵਰੀ 2019
ਬਿਰਤੀ ਫਿਲਮਸ ਮੁੰਬਈ ਬੈਨਰ ਹੇਠ ਬਣ ਰਹੇ ਕਮੇਡੀ ਟਾਕ ਸ਼ੋਅ " ਬਾਲੀਵੁੱਡ ਪੋਲੀਵੁੱਡ ਅਦਾਲਤ" ਜਲਦ ਹੀ ਦਰਸ਼ਕਾਂ ਦੇ ਰੂਹ ਬਰੂਹ ਹੋਵੇਗਾ ਜਿਸ ਤਰਾਂ ਅੱਜ ਕੱਲ ਭੱਜ-ਦੌੜ ਦੀ ਜਿੰਦਗੀ ਜੀਅ ਰਿਹਾ ਹੈ ਤੇ ਉਹ ਹਮੇਸ਼ਾ ਹੀ ਚਾਹੁੰਦਾ ਹੈ ਕੇ ਉਸ ਨੂੰ ਸਕੂਨ ਮਿਲੇ ਤੇ ਸਕੂਨ ਦਾ ਸਾਧਨ ਹੈ ਸਿਰਫ ਮਨੋਰੰਜਨ !
ਬਿਰਤੀ ਫਿਲਮਸ ਦੀ ਟੀਮ ਨੇ ਇਸ ਸ਼ੋਅ ਬਾਰੇ ਗੱਲਬਾਤ ਦੌਰਾਨ ਦੱਸਿਆ ਕੇ ਇਸ ਕਮੇਡੀ ਸ਼ੋਅ ਵਿੱਚ ਬਾਲੀਵੁੱਡ ਤੇ ਪੋਲੀਵੁੱਡ ਦੇ ਸਿਤਾਰਿਆਂ ਨੂੰ ਗੈਸਟ ਦੇ ਤੋਰ ਤੇ ਬੁਲਾਇਆ ਜਾਵੇਗਾ ਤੇ ਉਹਨਾਂ ਦੀ ਅਸਲ ਫਿਲਮ ਜੀਵਨੀ ਤੇ ਇਸ ਸ਼ੋਅ ਦੇ ਦੌਰਾਨ ਗੱਲਬਾਤ ਰਾਹੀਂ ਜੋ ਸੱਚਾਈ ਤੇ ਅਧਾਰਿਤ ਹੈ ਉਹ ਦਰਸ਼ਕਾਂ ਦੇ ਰੂਹ ਬਰੂਹ ਕੀਤਾ ਜਾਵੇਗਾ !
ਬਾਲੀਵੁੱਡ ਦੇ ਮਸ਼ਹੂਰ ਸੰਗੀਤਕਾਰ ਦਲੀਪ ਸੇਨ ਨੇ ਤੇ ਫਿਲਮਕਾਰ ਰਤਨ ਔਲਖ ਨੇ ਇਸ ਸ਼ੋਅ ਦੇ ਬਾਰੇ ਵਿੱਚ ਦੱਸਿਆ ਕੇ ਜਲਦ ਹੀ ਇਸ ਸ਼ੋਅ ਦੀ ਸ਼ੂਟਿੰਗ ਸ਼ੁਰੂ ਹੋ ਜਾਵੇਗੀ ! ਇਹ ਕਮੇਡੀ ਸ਼ੋਅ ਕੁਝ ਦੂਸਰੇ ਕਮੇਡੀ ਸ਼ੋਆਂ ਤੋਂ ਹੱਟ ਕੇ ਹੋਵੇਗਾ ਜਿਸ ਕਰਕੇ ਦਰਸ਼ਕ ਇਸ ਨੂੰ ਪਸੰਦ ਕਰਨਗੇ ! ਭਾਰਤ ਦੇ ਬਹੁਤ ਸਾਰੇ ਮਿਊਜਕ ਚੈੱਨਲ ਵੱਲੋਂ ਇਹ ਵੀ ਤਰਜੀਹ ਦਿੱਤੀ ਜਾ ਰਹੀ ਹੈ ਕੇ ਇਸ ਸੋਅ ਨੂੰ ਜਲਦ ਸਾਡੇ ਚੈੱਨਲ ਤੇ ਵਿਖਾਇਆ ਜਾਵੇ ਤਾ ਜੋ ਲੋਕਾਂ ਨੂੰ ਇਨ੍ਹਾਂ ਵੱਡੇ ਵੱਡੇ ਸਿਤਾਰਿਆਂ ਦੇ ਬਾਰੇ ਪਤਾ ਲੱਗ ਸਕੇ ਕੇ ਇਹਨਾਂ ਸਿਤਾਰਿਆਂ ਨੇ ਆਪਣੀ ਫ਼ਿਲਮੀ ਸਫ਼ਰ ਦੇ ਦੌਰਾਨ ਜੋ ਇੰਡਸਟਰੀ ਦੇ ਵਿੱਚ ਗ਼ਲਤੀਆਂ ਕੀਤੀਆਂ ਹਨ ਉਸ ਤੇ ਇਸ ਸ਼ੋਅ ਦੇ ਵਿੱਚ ਵੀ ਵਿਖਾਇਆ ਜਾਵੇਗਾ !
ਇਸ ਮੌਕੇ ਤੇ ਇਹਨਾਂ ਤੋਂ ਇਲਾਵਾ ਪੰਜਾਬ ਦੀ ਆਣ ਤੇ ਸ਼ਾਨ ਪ੍ਰਸਿੱਧ ਕਲਾਕਾਰਾਂ ਕਮੇਡੀਅਨ ਸੁਰਿੰਦਰ ਫ਼ਰਿਸ਼ਤਾ ( ਘੁੱਲੇ ਸ਼ਾਹ ) ਪੰਜਾਬੀ ਸਕਰੀਨ ਫਿਲਮ ਮੈਗਜੀਨ ਦੇ ਐਡੀਟਰ ਦਲਜੀਤ ਅਰੋੜਾ , ਡਰੈਕਟਰ ਕ੍ਰਾਂਤੀ ਪਾਲ ਸਿੰਘ ਤੇ ਕ੍ਰਿਏਟਿਵ ਡਰੈਕਟਰ ਰਾਜ ਸਿੰਘ ਗਾਇਕ ਤਰਲੋਚਨ ਤੋਚੀ ਆਦਿ ਮਾਜੂਦ ਸਨ !
ਰਾਜ ਸਿੰਘ ਕ੍ਰਿਏਟਿਵ ਡਰੈਕਟਰ
81086393
Comments (0)
Facebook Comments (0)