ਲੋਕਾਂ ਨੂੰ ਲੜਵਾਈ ਜਾਵੇਂ ਆਪਣਾ ਰਸਤਾ ਸਾਫ ਕਰਨ ਲਈ,-----ਜਸਵਿੰਦਰ ਕਲਾਲਵਾਲਾ
Sun 17 Feb, 2019 0
ਲੋਕਾਂ ਨੂੰ ਲੜਵਾਈ ਜਾਵੇਂ ਆਪਣਾ ਰਸਤਾ ਸਾਫ ਕਰਨ ਲਈ,
ਦੰਦਲ ਕਾਹਤੋਂ ਪੈ ਜਾਂਦੀ ਹੈ ਦੰਗਿਆਂ ਦਾ ਇਨਸਾਫ ਕਰਨ ਲਈ,
ਪਰ ਤੇਰੀ ਕੁਰਸੀ ਸਹੀ ਸਲਾਮਤ ਮਰਵਾ ਕੇ ਮਾਂ ਦੇ ਲਾਲਾਂ ਨੂੰ,
ਹਾਕਮ ਹੁਣ ਅਸੀਂ ਸਮਝ ਗਏ ਹਾਂ ਤੇਰੀਆਂ ਪੁੱਠੀਆਂ ਚਾਲਾਂ ਨੂੰ।
ਹੈ ਸਾਡੇ ਵਿੱਚ ਤਾਂ ਅਜੇ ਵੀ ਗ਼ੈਰਤ ਪਰ ਤੇਰਾ ਖੂਨ ਹੀ ਚਿੱਟਾ ਹੈ,
ਤੁਸੀ ਦੇਸ਼ ਭਗਤੀ ਦਾ ਸਾਡੇ ਮੂੰਹ ਵਿੱਚ ਸੁੱਕਾ ਟੁਕੜ ਦਿੱਤਾ ਹੈ,
ਹੁਣ ਚੰਨ ਕਦੇ ਨਾ ਵਾਪਿਸ ਆਉਣੇ ਪੈ ਗਈਆਂ ਤਰਕਾਲਾਂ ਨੂੰ,
ਹਾਕਮ ਹੁਣ ਅਸੀਂ ਸਮਝ ਗਏ ਹਾਂ ਤੇਰੀਆਂ ਪੁੱਠੀਆਂ ਚਾਲਾਂ ਨੂੰ।
ਚੋਰਾਂ ਦੇ ਨਾਲ ਰਲ ਗਈ ਕੁੱਤੀ ਸਦੀਆਂ ਤੋਂ ਹਾਂ ਸੁਣਦੇ ਅਾਏ,
ਛੁਰੀਆਂ ਬਗਲ ਚ ਮੂੰਹ ਤੇ ਅੱਲ੍ਹਾ ਵਾਲੇ ਜਾਲਮ ਚੁਣਦੇ ਆਏ,
ਸਾਡੇ ਕਫਨਾਂ ਦੇ ਹਨ ਕਰਦੇ ਸੌਦੇ ਲੱਭੀਏ ਓਹਨਾ ਦਲਾਲਾ ਨੂੰ,
ਹਾਕਮ ਹੁਣ ਅਸੀਂ ਸਮਝ ਗਏ ਹਾਂ ਤੇਰੀਆਂ ਪੁੱਠੀਆਂ ਚਾਲਾਂ ਨੂੰ।
ਕਿਉ ਦੋ ਦਿਨ ਪਹਿਲਾਂ ਹੋ ਗਏ ਸੀ ਬੰਦ ਬਜ਼ਾਰ ਦੁਕਾਨਾਂ ਸਾਰੇ,
ਹੁਣ ਜਨਤਾ ਦੇ ਕੰਨਾਂ ਵਿੱਚ ਪੈਣੇ ਬਦਲਾ ਲੈਣ ਦੇ ਵੱਡੇ ਲਾਰੇ,
ਆਪਣੇ ਘਰਾਂ ਦੇ ਡਾਕੂ ਖੁਦ ਹੋ ਹੁਣ ਚੁੱਕੀ ਫਿਰੋ ਮਸ਼ਾਲਾਂ ਨੂੰ,
ਹਾਕਮ ਹੁਣ ਅਸੀਂ ਸਮਝ ਗਏ ਹਾਂ ਤੇਰੀਆਂ ਪੁੱਠੀਆਂ ਚਾਲਾਂ ਨੂੰ।
ਹੈ ਜਿਸਦੇ ਘਰ ਵਿੱਚ ਲੱਗ ਜਾਂਦੀ ਅੱਗ ਸੇਕ ਓਸੇ ਨੂੰ ਹੁੰਦਾ ਹੈ,
ਬਸ ਦੂਜੇ ਨੂੰ ਤਾਂ ਲੱਗੇ ਬਸੰਤਰ ਨਿੱਤ ਵੇਖ ਵੇਖ ਖੁਸ਼ ਹੁੰਦਾ ਹੈ,
ਕਲਾਲਵਾਲਿਆ ਬਲੀ ਦੇ ਬੱਕਰੇ ਜਾਣ ਬਣਾਈ ਕੰਗਾਲਾਂ ਨੂੰ,
ਹਾਕਮ ਹੁਣ ਅਸੀਂ ਸਮਝ ਗਏ ਹਾਂ ਤੇਰੀਆਂ ਪੁੱਠੀਆਂ ਚਾਲਾਂ ਨੂੰ।
ਜਸਵਿੰਦਰ ਕਲਾਲਵਾਲਾ
Contact.8264118549
Comments (0)
Facebook Comments (0)