
ਇਹ ਸ਼ਹਿਰ ਬਣ ਗਿਆ ਵੈਡਿੰਗ ਡੈਸਟਿਨੇਸ਼ਨ
Sun 12 May, 2019 0
ਸੈਰ ਦੇ ਲਿਹਾਜ਼ ਨਾਲ ਰਾਜਸਥਾਨ ਦੇਸੀ ਹੀ ਨਹੀਂ ਸਗੋਂ ਵਿਦੇਸ਼ੀ ਸੈਲਾਨੀਆਂ ਵਿਚ ਵੀ ਕਾਫ਼ੀ ਮਸ਼ਹੂਰ ਰਿਹਾ ਹੈ। ਇਹ ਅਪਣੇ ਕਿਲੇ, ਇਤਿਹਾਸਿਕ ਮਹਿਲਾਂ ਲਈ ਦੁਨਿਆਂਭਰ ਵਿਚ ਬਹੁਤ ਮਸ਼ਹੂਰ ਹੈ ਅਤੇ ਹੁਣ ਤਾਂ ਇਹ ਵਿਆਹ ਲਈ ਲੋਕਾਂ 'ਚ ਹੋਰ ਵੀ ਜ਼ਿਆਦਾ ਮਸ਼ਹੂਰ ਡੈਸਟਿਨੇਸ਼ਨ ਬਣ ਗਿਆ ਹੈ।
Rajasthan Wedding Destination
ਮੁਕੇਸ਼ ਅੰਬਾਨੀ ਦੀ ਧੀ ਈਸ਼ਾ ਅੰਬਾਨੀ ਦਾ ਵਿਆਹ 12 ਦਸੰਬਰ ਨੂੰ ਹੈ ਅਤੇ ਉਸ ਤੋਂ ਪਹਿਲਾਂ ਅੰਬਾਨੀ ਪਰਵਾਰ ਪੀਰਾਮਲ ਪਰਵਾਰ ਅਤੇ ਹੋਰ ਲੋਕਾਂ ਨੂੰ ਰਾਜਸਥਾਨ ਦੇ ਉਦੈਪੁਰ ਵਿਚ ਸੱਦਿਆ ਜਾਵੇਗਾ, ਜਿੱਥੇ ਹੋਰ ਰਸਮਾਂ ਨਿਭਾਈਆਂ ਜਾਣਗੀਆਂ।
Isha Ambani wedding in Udaipur
ਹਾਲ ਹੀ ਵਿਚ ਖਬਰ ਆਈ ਹੈ ਕਿ ਪ੍ਰਿਅੰਕਾ ਚੋਪੜਾ ਨੇ ਵੀ ਵਿਆਹ ਲਈ ਰਾਜਸਥਾਨ ਨੂੰ ਚੁਣਿਆ ਹੈ। ਖਬਰਾਂ ਦੇ ਮੁਤਾਬਕ, ਪ੍ਰਿਅੰਕਾ ਅਤੇ ਨਿਕ ਜੋਨਸ ਅਗਲੇ ਮਹੀਨੇ ਵਿਆਹ ਦੇ ਬੰਧਨ ਵਿਚ ਬੱਝ ਸਕਦੇ ਹਨ ਅਤੇ ਉਨ੍ਹਾਂ ਦਾ ਇਹ ਵਿਆਹ ਰਾਜਸਥਾਨ ਦੇ ਜੋਧਪੁਰ ਵਿਚ ਹੋ ਸਕਦਾ ਹੈ। ਪਿਛਲੇ ਮਹੀਨੇ ਨਿਕ ਅਤੇ ਪ੍ਰਿਅੰਕਾ ਵਿਆਹ ਲਈ ਜਗ੍ਹਾ ਦੀ ਤਲਾਸ਼ ਵਿਚ ਜੋਧਪੁਰ ਵੀ ਗਏ ਸਨ।
Priyanka and Nick in Jodhpur
ਇਨ੍ਹਾਂ ਤੋਂ ਇਲਾਵਾ ਕਈ ਹੋਰ ਮਸ਼ਹੂਰ ਹਸਤੀਆਂ ਰਾਜਸਥਾਨ ਵਿਚ ਵਿਆਹ ਦੇ ਸੱਤ ਫੇਰੇ ਲੈ ਚੁੱਕੇ ਹਨ। ਕਹਿ ਸਕਦੇ ਹਾਂ ਕਿ ਹੁਣ ਵਿਆਹ ਦੀਆਂ ਰਸਮਾਂ ਦੇ ਲਿਹਾਜ਼ ਨਾਲ ਵੀ ਰਾਜਸਥਾਨ ਬਾਲੀਵੁਡ ਅਤੇ ਹਾਲੀਵੁਡ ਹਸਤੀਆਂ ਦੇ ਵਿਚ ਵੀ ਮਸ਼ਹੂਰ ਹੋ ਚੁੱਕਿਆ ਹੈ। ਦਰਅਸਲ ਜੋਧਪੁਰ ਅਤੇ ਉਦੈਪੁਰ ਸਥਿਤ ਪੈਲੇਸਾਂ ਦੀ ਖੂਬਸੂਰਤੀ ਵੇਖਦੇ ਹੀ ਬਣਦੀ ਹੈ।
Rajasthan Wedding Destination
ਇਥੇ ਦੀ ਕਾਰੀਗਰੀ ਅਤੇ ਨਕਾਸ਼ੀ ਲੋਕਾਂ ਨੂੰ ਅਪਣੇ ਵੱਲ ਆਕਰਸ਼ਤ ਕਰਦੀ ਹੈ। ਜੋਧਪੁਰ ਵਿਚ ਕਈ ਪੈਲੇਸ ਹਨ, ਜੋ ਦੁਨਿਆਂਭਰ ਵਿਚ ਮਸ਼ਹੂਰ ਹਨ। ਇਹਨਾਂ ਵਿਚ ਮੇਹਰਾਨਗੜ੍ਹ ਦਾ ਕਿਲਾ, ਉਮੇਦ ਭਵਨ ਪੈਲੇਸ, ਜਸਵੰਤ ਥਡਾ, ਘੰਟਾ ਘਰ, ਕਲਿਆਣ ਸਾਗਰ ਝੀਲ ਆਦਿ ਸ਼ਾਮਿਲ ਹਨ।
Comments (0)
Facebook Comments (0)