ਲੁਧਿਆਣਾ ਵਿੱਚ ਹਾਈਡਰੋਜਨ ਪੈਰੋਆਕਸਾਈਡ ਵਾਲਾ ਇਕ ਹਜ਼ਾਰ ਲਿਟਰ ਤੋਂ ਵੱਧ ਦੁੱਧ ਫੜਿਆ ਅਤੇ ਭਾਰੀ ਮਾਤਰਾ ਵਿੱਚ ਗ਼ੈਰ ਮਿਆਰੀ ਸੋਇਆ ਪਨੀਰ ਬਰਾਮਦ

 ਲੁਧਿਆਣਾ ਵਿੱਚ ਹਾਈਡਰੋਜਨ ਪੈਰੋਆਕਸਾਈਡ ਵਾਲਾ ਇਕ ਹਜ਼ਾਰ ਲਿਟਰ ਤੋਂ ਵੱਧ ਦੁੱਧ ਫੜਿਆ ਅਤੇ ਭਾਰੀ ਮਾਤਰਾ ਵਿੱਚ ਗ਼ੈਰ ਮਿਆਰੀ ਸੋਇਆ ਪਨੀਰ ਬਰਾਮਦ

ਐਸ ਪੀ ਸਿੱਧੂ 

ਚੰਡੀਗੜ•, 29 ਅਗਸਤ 2018

ਪੰਜਾਬ ਵਿੱਚ ਨਕਲੀ ਦੁੱਧ ਤੇ ਦੁੱਧ ਉਤਪਾਦਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਮਾਰੇ ਛਾਪੇ ਵਿੱਚ ਹੁਣ ਗ਼ੈਰ ਮਿਆਰੀ ਸੋਇਆ ਪਨੀਰ ਵੀ ਵਿਕਣ ਦਾ ਮਾਮਲਾ ਸਾਹਮਣੇ ਆਇਆ ਹੈ। ਫੂਡ ਸੇਫਟੀ ਟੀਮ ਲੁਧਿਆਣਾ ਨੇ ਨਵੀਂ ਸਬਜ਼ੀ ਮੰਡੀ, ਦਿੱਲੀ ਰੋਡ ਉਤੇ ਪਨੀਰ ਦੇ ਦੋ ਥੋਕ ਵਿਕਰੇਤਾਵਾਂ ਉਤੇ ਛਾਪਾ ਮਾਰਿਆ। ਇਹ ਦੋਵੇਂ ਵਿਕਰੇਤਾ 200 ਰੁਪਏ ਕਿਲੋ ਦੇ ਹਿਸਾਬ ਨਾਲ ਸੋਇਆ ਪਨੀਰ ਵੇਚ ਰਹੇ ਸਨ, ਜਦੋਂ ਕਿ ਇਸ ਉਪਰ ਨਾ ਤਾਂ ਬਣਾਉਣ ਅਤੇ ਨਾ ਮਿਆਦ ਪੁੱਗਣ ਦੀ ਮਿਤੀ ਦਰਜ ਸੀ। ਸੋਇਆ ਪਨੀਰ ਦੇ ਪੈਕੇਟਾਂ ਉਤੇ ਉਤਪਾਦਕ ਦਾ ਪਤਾ ਤੇ ਬੈਚ ਨੰਬਰ ਵੀ ਦਰਜ ਨਹੀਂ ਸੀ।

v
 

ਸਰਦਾਰ ਪਨੀਰ ਹਾਊਸ ਉਤੇ ਦਿੱਲੀ ਤੋਂ ਆਉਂਦੀ ਸੋਇਆ ਚਾਂਪ ਵੀ ਵਿਕਦੀ ਪਾਈ ਗਈ। ਉਥੋਂ ਪਨੀਰ ਦੇ ਨਮੂਨੇ ਭਰੇ ਗਏ ਅਤੇ 70 ਕਿਲੋ ਪਨੀਰ, 40 ਪੈਕੇਟ ਸੋਇਆ ਪਨੀਰ (ਹਰੇਕ ਪੈਕੇਟ ਅੱਧਾ ਕਿਲੋ) ਅਤੇ 20 ਕਿਲੋ ਸੋਇਆ ਚਾਂਪ ਜ਼ਬਤ ਕੀਤੀ ਗਈ।ਲੁਧਿਆਣਾ ਦੀ ਫੂਡ ਸੇਫਟੀ ਟੀਮ ਨੇ ਸੰਗਰੂਰ ਤੋਂ 1050 ਲਿਟਰ ਦੁੱਧ ਲੈ ਕੇ ਆ ਰਹੇ ਇਕ ਵਾਹਨ ਨੂੰ ਵੀ ਰੋਕਿਆ। ਇਸ ਮੌਕੇ ਫੜੇ ਗਏ ਵਿਅਕਤੀ ਨੇ ਮੰਨਿਆ ਕਿ ਦੁੱਧ ਵਿੱਚ ਹਾਈਡਰੋਜਨ ਪੈਰੋਆਕਸਾਈਡ ਮਿਲਿਆ ਹੋਇਆ ਹੈ।


ਬਠਿੰਡਾ ਦੀ ਗੋਨਿਆਣਾ ਰੋਡ ਉਤੇ ਗਰਗ ਚਿਲਿੰਗ ਸੈਂਟਰ ਵਿੱਚ ਵੱਡੇ ਤੜਕੇ 2:15 ਵਜੇ ਮਾਰੇ ਛਾਪੇ ਦੌਰਾਨ 315 ਕਿਲੋ ਪਨੀਰ ਅਤੇ 150 ਕਿਲੋ ਸੁੱਕਾ ਦੁੱਧ ਬਰਾਮਦ ਕੀਤਾ ਗਿਆ।ਇੱਥੋਂ ਪਨੀਰ, ਦਹੀ ਅਤੇ ਸੁੱਕੇ ਦੁੱਧ ਦੇ ਨਮੂਨੇ ਭਰੇ ਗਏ ਤੇ ਜਾਂਚ ਲਈ ਭੇਜੇ ਗਏ।ਪਟਿਆਲਾ ਵਿੱਚ ਟੀਮ ਨੇ ਡੇਅਰੀ ਵਿਕਾਸ ਵਿਭਾਗ ਦੀ ਟੀਮ ਨਾਲ ਮਿਲ ਕੇ ਸਵੇਰੇ 8 ਵਜੇ ਨਾਭਾ ਤਹਿਸੀਲ ਦੇ ਪਿੰਡ ਢੀਂਡਸਾ ਖੁਰਦ ਵਿੱਚ ਜੀਐਸਕੇ ਚਿਲਿੰਗ ਸੈਂਟਰ ਉਤੇ ਛਾਪਾ ਮਾਰਿਆ। ਇਸ ਮੌਕੇ 1200 ਲਿਟਰ ਦੁੱਧ ਅਤੇ ਸ਼ੱਕੀ ਮਟੀਰੀਅਲ ਦੇ ਤਿੰਨ ਥੈਲੇ ਬਰਾਮਦ ਕੀਤੇ ਗਏ, ਜਿਨ•ਾਂ ਉਪਰ ਕੋਈ ਮਾਅਰਕਾ, ਨੰਬਰ ਜਾਂ ਉਤਪਾਦਨ ਤੇ ਮਿਆਦ ਪੁੱਗਣ ਦੀ ਮਿਤੀ ਨਹੀਂ ਸੀ। ਮੌਕੇ ਤੋਂ ਪੰਜ ਕਿਲੋ ਦਾ ਜ਼ੈਡਮੈਕਸ ਗੁਲੂਕੋਜ਼ ਪਾਊਡਰ ਦਾ ਥੈਲਾ, ਗੁਲੂਕੋਜ਼ ਪਾਊਡਰ ਦੇ ਪੰਜ ਖ਼ਾਲੀ ਥੈਲੇ ਅਤੇ ਰਿਫਾਇੰਡ ਤੇਲ ਦੇ ਛੇ ਖ਼ਾਲੀ ਪੀਪੇ ਬਰਾਮਦ ਹੋਏ।ਇਸ ਮੌਕੇ ਪੰਜ-ਪੰਜ ਲਿਟਰਾਂ ਵਾਲੀਆਂ ਕੈਮੀਕਲ ਦੀਆਂ ਬਿਨਾਂ ਮਾਅਰਕੇ ਵਾਲੀਆਂ 32 ਬੋਤਲਾਂ ਅਤੇ 9 ਖ਼ਾਲੀ ਬੋਤਲਾਂ ਬਰਾਮਦ ਕੀਤੀਆਂ ਗਈਆਂ। ਦੁੱਧ, ਗੁਲੂਕੋਜ਼ ਪਾਊਡਰ ਤੇ ਸ਼ੱਕੀ ਮਿਲਾਵਟੀ ਸਾਮਾਨ ਦੇ ਨਮੂਨੇ ਲਏ ਗਏ ਅਤੇ ਇਹ ਸਾਮਾਨ ਪੁਲੀਸ ਨੇ ਜ਼ਬਤ ਕਰ ਲਿਆ।ਫਾਜ਼ਿਲਕਾ ਵਿੱਚ ਦੇਸੀ ਘਿਓ ਦੇ ਨਾਂ ਉਤੇ ਕੂਕਿੰਗ ਮੀਡੀਅਮ ਵੇਚਣ ਦਾ ਮਾਮਲਾ ਸਾਹਮਣਾ ਆਇਆ ਹੈ। ਇੱਥੇ ਪੰਜਾਬ ਤੇ ਰਾਜਸਥਾਨ ਦੀ ਹੱਦ ਉਤੇ ਪੈਂਦੇ ਅਬੋਹਰ ਤਹਿਸੀਲ ਦੇ ਪਿੰਡ ਹਿੰਮਤਪੁਰਾ ਵਿੱਚੋਂ ਕੂਕਿੰਗ ਮੀਡੀਅਮ ਦੇ ਦੋ-ਦੋ ਸੌ ਗ੍ਰਾਮ ਦੇ 80 ਪੈਕੇਟ, ਪੰਜ-ਪੰਜ ਸੌ ਗ੍ਰਾਮ ਦੇ 32 ਪੈਕੇਟ ਅਤੇ ਇਕ-ਇਕ ਕਿਲੋ ਦੇ 15 ਪੈਕੇਟ (ਕੁੱਲ 47 ਕਿਲੋ) ਬਰਾਮਦ ਕੀਤੇ ਗਏ। ਇਸ ਦੇ ਨਮੂਨੇ ਲੈ ਲਏ ਗਏ ਅਤੇ ਉਨ•ਾਂ ਨੂੰ ਜਾਂਚ ਲਈ ਭੇਜਣ ਤੋਂ ਇਲਾਵਾ ਸਾਰਾ ਸਟਾਕ ਜ਼ਬਤ ਕਰ ਲਿਆ ਗਿਆ।