ਮਾਨਸਾ ਦੇ ਐਡਵੋਕੇਟ ਜਸਵੰਤ ਸਿੰਘ ਗਰੇਵਾਲ ਨੇ ਛੇ ਸਾਲ ਦੀ ਬੱਚੀ ਨਾਲ ਬਲਾਤਕਾਰ ਕਰਕੇ ਕਤਲ ਕਰਨ ਵਾਲੇ ਰਿਸ਼ਤੇਦਾਰੀ ਚੋਂ ਲਗਦੇ ਕਲਯੁੱਗੀ ਮਾਮੇ ਨੂੰ ਫਾਂਸੀ ਦੀ ਦਿਵਾਈ ਸਜਾ

ਮਾਨਸਾ ਦੇ ਐਡਵੋਕੇਟ ਜਸਵੰਤ ਸਿੰਘ ਗਰੇਵਾਲ ਨੇ ਛੇ ਸਾਲ ਦੀ ਬੱਚੀ ਨਾਲ ਬਲਾਤਕਾਰ ਕਰਕੇ ਕਤਲ ਕਰਨ ਵਾਲੇ ਰਿਸ਼ਤੇਦਾਰੀ ਚੋਂ ਲਗਦੇ ਕਲਯੁੱਗੀ ਮਾਮੇ ਨੂੰ ਫਾਂਸੀ ਦੀ ਦਿਵਾਈ ਸਜਾ

ਸੁਰਜੀਤ ਸਿੰਘ ਮੋਗਾ

ਸਰਦੂਲਗੜ੍ਹ 30 ਜੁਲਾਈ 2018

ਮਾਨਸਾ ਦੇ ਐਡਵੋਕੇਟ ਜਸਵੰਤ ਸਿੰਘ ਗਰੇਵਾਲ ਨੇ ਆਪਣੀ ਨੌ ਸਾਲ ਦੀ ਪ੍ਰੈਕਟਿਸ ਦੌਰਾਨ ਇੱਕ ਸਾਢੇ ਛੇ ਸਾਲ ਦੀ ਬੱਚੀ ਨਾਲ ਬਲਾਤਕਾਰ ਕਰਕੇ ਕਤਲ ਕਰਨ ਵਾਲੇ ਰਿਸ਼ਤੇਦਾਰੀ ਚੋਂ ਲਗਦੇ ਕਲਯੁੱਗੀ ਮਾਮੇ ਨੂੰ ਸਿਰਫ ਦੋ ਸਾਲ ਵਿੱਚ ਹੀ ਫਾਂਸੀ ਦੀ ਸਜਾ ਦਿਵਾਉਣ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ।ਮਾਨਸਾ ਦੇ ਅਡੀਸ਼ਨਲ ਸ਼ੈਸਨ ਜੱਜ ਸਾਹਿਬ ਸ੍ਰੀ ਜਸਪਾਲ ਵਰਮਾ ਜੀ ਦੀ ਅਦਾਲਤ ਨੇ ਮਾਨਸਾ ਜ਼ਿਲ੍ਹੇ ਵਿੱਚ ਫਾਂਸੀ ਦੀ ਸਜਾ ਦਾ ਪਹਿਲਾ ਤੇ ਇਤਹਾਸਕ ਫੈਸਲਾ ਸੁਣਾਇਆ ਹੈ।

ਪੀੜਤ ਪਰਿਵਾਰ ਤੋ  ਇਸ ਐਡਵੋਕੇਟ ਗਰੇਵਾਲ ਸਾਬ ਨੇ ਕੇਸ ਲੜਨ ਦੀ ਕੋਈ ਫੀਸ ਵੀ ਨਹੀਂ ਲਈ ਗਈ। ਜਿਸ ਕਰਕੇ ਪੀੜਤ ਪਰਿਵਾਰ ਵਲੋ ਐਡਵੋਕੇਟ ਦਾ ਧੰਨਵਾਦ ਕਰਨ ਸਮੇਂ ਵੀ ਅੱਖਾਂ ਵਿਚੋਂ ਅੱਥਰੂ ਆ ਗਏ। 

ਇਸ ਫੈਸਲੇ ਦੇ ਆਉਣ ਨਾਲ ਪੀੜਤ ਪਰਿਵਾਰ ਨੇ ਮਾਨਯੋਗ ਅਦਾਲਤ ਤੇ ਵਕੀਲ ਜਸਵੰਤ ਸਿੰਘ ਗਰੇਵਾਲ ਦਾ ਧੰਨਵਾਦ ਕੀਤਾ ਹੈ। 

ਐਡਵੋਕੇਟ ਜਸਵੰਤ ਸਿੰਘ ਗਰੇਵਾਲ ਦੀ ਥੋੜੇ ਸਮੇਂ ਦੀ ਪ੍ਰੈਕਟਿਸ ਦੌਰਾਨ ਇਤਹਾਸਕ ਫੈਸਲੇ ਦੀ ਸਰਹਾਨਾ ਕੀਤੀ ਜਾ ਰਹੀ ਹੈ।