ਸਿੰਘਪੁਰਾ ਵਿਖੇ ਆਟਾ ਦਾਲ ਸਕੀਮ ਹੇਠ ਕੱਟੀਆਂ ਪਰਚੀਆਂ

ਸਿੰਘਪੁਰਾ ਵਿਖੇ ਆਟਾ ਦਾਲ ਸਕੀਮ ਹੇਠ ਕੱਟੀਆਂ ਪਰਚੀਆਂ

ਭਿੱਖੀਵਿੰਡ

ਹਰਜਿੰਦਰ ਸਿੰਘ ਗੋਲ੍ਹਣ

ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਸਮਾਜ ਭਲਾਈ ਸਕੀਮਾਂ ਦਾ ਲਾਭ ਜਨਤਾ ਨੂੰ ਘਰ ਘਰ ਪਹੁੰਚਾਉਣਾ ਸਾਡਾ ਮੁੱਢਲਾ ਫਰਜ਼ ਹੈ ! ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਸਿੰਘਪੁਰਾ ਵਿਖੇ ਆਟਾ ਦਾਲ ਸਕੀਮ ਹੇਠ ਗਰੀਬ ਲੋਕਾਂ ਦੀ ਸਹੂਲਤ ਦੀਆਂ ਪਰਚੀਆਂ ਵੰਡਣ ਮੌਕੇ ਪ੍ਰੈਸ ਨਾਲ ਗਲਬਾਤ ਕਰਦਿਆਂ ਸਰਪੰਚ ਹਰਪ੍ਰੀਤ ਸਿੰਘ ਸਿੰਘਪੁਰਾ ਨੇ ਕੀਤਾ ,ਤੇ ਆਖਿਆ ਕਿ ਮੁੱਖ ਮੰਤਰੀ ਪੰਜਾਬ ,ਵਿਧਾਇਕ ਸੁਖਪਾਲ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ ਹੇਠ ਹਰ ਵਿਅਕਤੀ ਨੂੰ ਸਮੇਂ ਸਿਰ ਸਹੂਲਤ ਮੁਹੱਈਆ ਕਰਵਾਈ ਜਾਵੇਗੀ !ਇਸ ਮੌਕੇ ਇੰਸਪੈਕਟਰ ਅੰਗਰੇਜ ਸਿੰਘ ,ਸੁਰਜੀਤ ਸਿੰਘ ਮਾਨ , ਸੁਖਵਿੰਦਰ ਸਿੰਘ , ਨੰਬਰਦਾਰ ਰਮਿੰਦਰਜੀਤ ਸਿੰਘ ,ਪਵਨ ਕੁਮਾਰ , ਅਜੀਤਪਾਲ ਸਿੰਘ ਪੰਚ, ਪੰਚ ਕੁਲਵਿੰਦਰ ਸਿੰਘ , ਗੁਰਦੇਵ ਸਿੰਘ ,ਰਾਜਬੀਰ ਸਿੰਘ , ਜਗਜੀਤ ਸਿੰਘ ਪੰਚ ਸਮੇਤ ਆਦਿ ਹਾਜ਼ਰ ਸਨ !