
ਹਥਿਆਰਬੰਦ ਗੁੰਡਾ ਅਨਸਰਾਂ ਦੀ ਫੌਜ ਨੇੇ ਛੇ ਘਰਾਂ ‘ਤੇ ਬੋਲਿਆ ਧਾਵਾ
Sat 25 Aug, 2018 0
jofizdo f;zx r'bQD
soB skoB 25 nr;s
ਪੁਲਿਸ ਥਾਣਾ ਭਿੱਖੀਵਿੰਡ ਅਧੀਨ ਆਉਦੇਂ ਪਿੰਡ ਮਾੜੀ ਗੋੜ ਸਿੰਘ ਵਿਖੇ ਬੀਤੀ ਰਾਤ ਸੈਕੜਿਆਂ ਦੀ ਤਾਦਾਤ ‘ਚ ਹਥਿਆਰਬੰਦ ਗੰਡਾ ਅਨਸਰਾਂ ਨੇ ਅੱਧੀ ਦਰਜਨ ਘਰਾਂ ‘ਤੇ ਧਾਵਾ ਬੋਲ ਕੇ ਵਾਹਨਾਂ ਤੇ ਘਰੇਲੂ ਸਮਾਨਾਂ ਦੀ ਕੀਤੀ ਭੰਨਤੋੜ ਅਤੇ ਜਾਂਦੇ ਸਮੇਂ ਇਕ ਮੋਟਰਸਾਈਕਲ ਤੇ ਸੋਨੇ ਦੇ ਗਹਿਣੇ ਚੋਰੀ ਕਰਕੇ ਫਰਾਰ ਹੋ ਗਏ। ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਵਾਟਰ ਸਪਲਾਈ ਵਿਭਾਗ ਦੇ ਮੁਲਾਜਮ ਆਗੂ ਨਿਰਮਲ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਮਾੜੀ ਗੋੜ ਸਿੰਘ ਨੇ ਦੱਸਿਆ ਕਿ ਸਾਡੇ ਪਿੰਡ ਦੇ ਵਸਨੀਕ ਹਰਭਾਲ ਸਿੰਘ ਦੇ ਲੜਕੇ ਹਰਪ੍ਰੀਤ ਸਿੰਘ ਹੈਪੀ ਨੇ ਇਕ ਗੈਰਜਾਤੀ ਲੜਕੀ ਨਾਲ ਲਵ ਮੈਰਿਜ ਕਰਾਈ ਹੈ ਅਤੇ ਓਹਨਾ ਦਾ ਪਰਿਵਾਰ ਸਾਡੇ ਪਰਿਵਾਰ ‘ਤੇ ਸ਼ੱਕ ਕਰਦਾ ਕਿ ਸ਼ਾਇਦ ਇਹ ਸਾਡੇ ਬਾਰੇ ਲੜਕੀ ਪਰਿਵਾਰ ਨੂੰ ਸੂਚਨਾ ਦਿੰਦੇ ਹਨ। ਇਸੇ ਰੰਜਿਸ਼ ਤਹਿਤ ਬੀਤੀ ਰਾਤ 7 ਵਜੇ ਦੇ ਕਰੀਬ ਮਨਜੀਤ ਕੌਰ ਪਤਨੀ ਹਰਭਾਲ ਸਿੰਘ, ਹਰਭਾਲ ਸਿੰਘ ਪੁੱਤਰ ਕਾਬਲ ਸਿੰਘ, ਹਰਪ੍ਰੀਤ ਸਿੰਘ ਹੈਪੀ ਤੇ ਗੁਰਚੇਤ ਸਿੰਘ ਪੁੱਤਰਾਨ ਹਰਭਾਲ ਸਿੰਘ, ਸੁਖਦੇਵ ਸਿੰਘ ਪੁੱਤਰ ਕੰਦਨ ਸਿੰਘ, ਕੁਲਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ, ਮਲਕੀਤ ਸਿੰਘ ਪੁੱਤਰ ਗੁਰਦੇਵ ਸਿੰਘ, ਬਲਵੀਰ ਸਿੰਘ ਪੁੱਤਰ ਧਰਮ ਸਿੰਘ ਨੇ ਮੇਰੇ ਭਰਾ ਜਵਾਹਰ ਸਿੰਘ ਨੂੰ ਘੇਰ ਕੇ ਗਾਲੀ-ਗਲੋਚ ਕਰਦਿਆਂ ਕੁੱਟਮਾਰ ਕੀਤੀ ਤੇ ਧਮਕੀਆਂ ਵੀ ਦਿੱਤੀਆਂ। ਫਿਰ ਇਹਨਾਂ ਨੇ ਹਥਿਆਰਬੰਦ ਅਣਪਛਾਤੇ ਵਿਅਕਤੀਆਂ ਨੇ 9 ਤੇ 10 ਵਜੇ ਦੇ ਦਰਮਿਆਨ ਦੋ ਵਾਰ ਸਾਡੇ ਘਰਾਂ ‘ਤੇ ਇੱਟਾਂ-ਰੋੜਿਆਂ ਦੀ ਭਾਰੀ ਵਰਖਾ ਕੀਤੀ ਤਾਂ ਸਾਡੇ ਵੱਲੋਂ ਰੋਲਾ ਪਾਉਣ ‘ਤੇ ਇਹ ਵਿਅਕਤੀ ਭੱਜ ਗਏ। ਨਿਰਮਲ ਸਿੰਘ ਨੇ ਦੱਸਿਆ ਕਿ ਅਸੀਂ ਘਟਨਾ ਦੀ ਜਾਣਕਾਰੀ ਦੇਣ ਲਈ ਪੁਲਿਸ ਥਾਣਾ ਭਿੱਖੀਵਿੰਡ ਵਿਖੇ ਪਹੰੁਚੇਂ ਤਾਂ ਸਾਡੇ ਮਗਰੋਂ ਸੈਕੜੇਂ ਦੀ ਤਾਦਾਤ ਵਿਚ ਹਥਿਆਰਬੰਦ ਵਿਅਕਤੀਆਂ ਨੇ ਦੁਬਾਰਾ ਸਾਡੇ ਛੇ ਭਰਾਵਾਂ ਨਿਰਮਲ ਸਿੰਘ, ਜਵਾਹਰ ਸਿੰਘ, ਸੂਬੇਦਾਰ ਸੁਰਜਨ ਸਿੰਘ, ਗੁਰਚਰਨ ਸਿੰਘ, ਕਾਰਜ ਸਿੰਘ, ਅਰਜਨ ਸਿੰਘ ਦੇ ਘਰਾਂ ‘ਤੇ ਹਥਿਆਰਾਂ ਤੇ ਇੱਟਾਂ-ਰੋੜਿਆਂ ਨਾਲ ਹਮਲਾ ਕਰਕੇ ਘਰਾਂ ਵਿਚ ਖੜ੍ਹੇ ਮੋਟਰਸਾਈਕਲ, ਐਕਟਿਵਾ, ਕੱਪੜੇ ਧੋਣ ਵਾਲੀਆਂ ਮਸ਼ੀਨਾਂ, ਘਰ ਦੇ ਦਰਵਾਜਿਆਂ ਤੇ ਸ਼ੀਸ਼ਿਆਂ, ਪਾਣੀ ਵਾਲੀ ਟੈਂਕੀ, ਪੱਖਿਆਂ ਆਦਿ ਘਰੇਲੂ ਸਮਾਨ ਦੀ ਭਾਰੀ ਭੰੁਨਤੋੜ ਕੀਤੀ ਅਤੇ ਔਰਤਾਂ ਦੀ ਕੁੱਟਮਾਰ ਤੇ ਗਾਲੀ ਗਲੋਚ ਕੀਤਾ ਤਾਂ ਉਹਨਾਂ ਭੱਜ ਕੇ ਜਾਨ ਬਚਾਈ। ਨਿਰਮਲ ਸਿੰਘ ਨੇ ਕਿਹਾ ਕਿ ਉਕਤ ਵਿਅਕਤੀ ਸਾਡੇ ਘਰ ਵਿਚ ਖੜ੍ਹਾ ਮੋਟਰਸਾਈਕਲ ਸਪਲੈਂਡਰ ਪੀ.ਬੀ 46 ਕਿਊ 2124 ਤੇ ਸੋਨੇ ਦਾ ਹਾਰ ਤੇ ਕੜਾ ਵੀ ਲੈ ਗਏ। ਨਿਰਮਲ ਸਿੰਘ, ਜਵਾਹਰ ਸਿੰਘ, ਸੂਬੇਦਾਰ ਸੁਰਜਨ ਸਿੰਘ, ਗੁਰਚਰਨ ਸਿੰਘ, ਸਾਬਕਾ ਫੌਜੀ ਕਾਰਜ ਸਿੰਘ, ਅਰਜਨ ਸਿੰਘ ਪੁੱਤਰਾਨ ਅਮਰੀਕ ਸਿੰਘ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਸੁਰੱਖਿਆ ਦੀ ਮੰਗ ਕੀਤੀ ਤੇ ਆਖਿਆ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਕੇ ਇਨਸਾਫ ਕੀਤਾ ਜਾਵੇ ਤਾਂ ਜੋ ਗੰੁਡਾ ਅਨਸਰਾਂ ਨੂੰ ਨੱਥ ਪਾਈ ਜਾ ਸਕੇ। ਉਹਨਾਂ ਦੱਸਿਆ ਕਿ ਘਟਨਾਸੰਬੰਧੀ ਪੁਲਿਸ ਥਾਣਾ ਭਿੱਖੀਵਿੰਡ ਵਿਖੇ ਲਿਖਤੀ ਦਰਖਾਸਤ ਦੇ ਦਿੱਤੀ ਗਈ ਹੈ। ਇਸ ਮਾਮਲੇ ਸੰਬੰਧੀ ਪੁਲਿਸ ਥਾਣਾ ਭਿੱਖੀਵਿੰਡ ਦੇ ਐਸ.ਐਚ.ੳ ਮਨਜਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਘਟਨਾ ਸੰਬੰਧੀ ਜਾਂਚ-ਪੜਤਾਲ ਕਰਕੇ ਕੇਸ ਦਰਜ ਕਰਨ ਲਈ ਅਗਲੀ ਕਾਰਵਾਈ ਜਾ ਰਹੀ ਹੈ ਤੇ ਇਕ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ।
Comments (0)
Facebook Comments (0)