20 ਅਗਸਤ ਤੋਂ ਸ਼ੁਰੂ ਹੋਵੇਗੀ ਸਰਬੱਤ ਸਿਹਤ ਬੀਮਾ ਯੋਜਨਾ-ਸ੍ਰੀ ਸੰਦੀਪ ਰਿਸ਼ੀ
Fri 2 Aug, 2019 0ਜ਼ਿਲ੍ਹਾ ਤਰਨ ਤਾਰਨ ਦੇ ਲੱਗਭੱਗ 210609 ਪਰਿਵਾਰ ਲੈ ਸਕਣਗੇ ਇਸ ਯੋਜਨਾ ਦਾ ਲਾਭ
ਤਰਨ ਤਾਰਨ, 2 ਅਗਸਤ 2019 :
ਪੰਜਾਬ ਸਰਕਾਰ ਰਾਜ ਦੇ ਲੋਕਾਂ ਨੂੰ ਮੁਫ਼ਤ ਅਤੇ ਚੰਗੀਆਂ ਸਿਹਤ ਸਹੂਲਤਾਂ ਦਾ ਮੁਫ਼ਤ ਵਿੱਚ ਲਾਭ ਦੇਣ ਲਈ ਕਾਫ਼ੀ ਲਗਾਤਾਰ ਯਤਨਸ਼ੀਲ ਹੈ।ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੁਆਰਾ ਗਰੀਬੀ ਰੇਖਾ ਤੋਂ ਹੇਠਾ ਰਹਿ ਰਹੇ ਪਰਿਵਾਰਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਲਈ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾਂ ਯੋਜਨਾ 20 ਅਗਸਤ 2019 ਤੋ ਸ਼ੁਰੂ ਕੀਤੀ ਜਾ ਰਹੀ ਹੈ।ਇਹ ਸਹੂਲਤ ਸਰਕਾਰੀ ਅਤੇ ਮਨਜੂਰਸ਼ੁਦਾ ਪ੍ਰਾਈਵੇਟ ਹਸਪਤਾਲਾਂ ਵਿੱਚ ਮਿਲ ਸਕੇਗੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਸੰਦੀਪ ਰਿਸ਼ੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਉਕਤ ਪਰਿਵਾਰਾ ਦੀ ਸੁਵਿਧਾ ਲਈ ਆਯੂਸ਼ਮਾਨ ਭਾਰਤ ਸਿਹਤ ਬੀਮਾਂ ਯੋਜਨਾ ਦੇ ਅੰਤਰਗਤ 5 ਲੱਖ ਤੱਕ ਦੇ ਇਲਾਜ ਦੀ ਸੁਵਿਧਾ ਦੇਣ ਦੀ ਯੋਜਨਾਂ ਅਮਲ ਵਿੱਚ ਲਿਆਂਦੀ ਗਈ ਹੈ।ਉਹਨਾਂ ਦੱਸਿਆ ਕਿ 1 ਅਗਸਤ ਤੋਂ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਗੋਲਡ ਕਾਰਡ ਬਣਨੇ ਸ਼ੁਰੂ ਹੋ ਗਏ ਹਨ।
ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਇਸ ਤੋਂ ਪਹਿਲਾ ਗਰੀਬੀ ਰੇਖਾ ਤੋ ਥੱਲੇ ਵਾਲੇ ਪਰਿਵਾਰਾ ਦੇ ਲਈ ਭਗਤ ਪੂਰਨ ਸਿੰਘ ਸਿਹਤ ਬੀਮਾਂ ਯੋਜਨਾਂ ਚਲਾ ਕੇ 50 ਹਜ਼ਾਰ ਤੱਕ ਦਾ ਮੁਫ਼ਤ ਇਲਾਜ ਕਰਵਾਉਣ ਦੀ ਮੁਫ਼ਤ ਸਹੂਲਤ ਰੱਖੀ ਗਈ ਸੀ, ਪ੍ਰੰਤੂ ਮਹਿਗਾਈ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨਾਲ ਮਿਲ ਕੇ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ।
ਉਹਨਾਂ ਦੱਸਿਆ ਕਿ ਸਿਹਤ ਵਿਭਾਗ ਦੇ ਅਨੁਸਾਰ ਜ਼ਿਲ੍ਹਾ ਤਰਨ ਤਾਰਨ ਦੇ ਲੱਗਭੱਗ 210609 ਪਰਿਵਾਰ ਇਸ ਯੋਜਨਾ ਦਾ ਲਾਭ ਲੈ ਸਕਣਗੇ।ਜਿੰਨ੍ਹਾਂ ਵਿੱਚ ਸਮਾਰਟ ਰਾਸ਼ਨ ਕਾਰਡ ਧਾਰਕ, ਛੋਟੇ ਵਪਾਰੀ ਅਤੇ ਕਿਸਾਨ ਪਰਿਵਾਰ (ਜੇ ਫਾਰਮ ਹੋਲਡਰ) ਕ੍ਰਿਤ ਵਿਭਾਗ ਕੋਲ ਪ੍ਰੰਜੀਕ੍ਰਿਤ ਉਸਾਰੀ ਕਾਮੇ ਆਦਿ ਸ਼ਾਮਿਲ ਹਨ। ਇਸ ਦੇ ਇਲਾਵਾ ਹੋਰ ਵਰਗਾਂ ਦੇ ਲੋਕਾ ਨੂੰ ਵੀ ਇਸ ਯੋਜਨਾ ਦਾ ਲਾਭ ਦੇਣ ਲਈ 1 ਅਗਸਤ ਤੋਂ ਨਵੇ ਗੋਲਡਨ ਕਾਰਡ ਬਣਾਉਣ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ।ਇਸ ਦਾ ਲਾਭ 20 ਅਗਸਤ 2019 ਤੋਂ ਬਾਅਦ ਜ਼ਰੂਰਤਮੰਦ ਪਰਿਵਾਰ ਸਰਕਾਰੀ ਅਤੇ ਮਨਜ਼ੂਰਸ਼ੁਦਾ ਗੈਰ ਸਰਕਾਰੀ ਹਸਪਤਾਲਾਂ ਵਿੱਚ ਲੈ ਸਕਣਗੇ।
ਉਹਨਾਂ ਦੱਸਿਆ ਕਿ 5 ਲੱਖ ਰੁਪਏ ਪ੍ਰਤੀ ਸਾਲ ਤੱਕ ਪਰਿਵਾਰ ਦਾ ਕੋਈ ਵੀ ਮੈਂਬਰ ਸਿਹਤ ਸੇਵਾਵਾਂ ਦਾ ਮੁਫਤ ਵਿੱਚ ਲਾਭ ਲੈ ਸਕੇਗਾ, ਜੇਕਰ ਕਿਸੇ ਵੀ ਪਰਿਵਾਰਿਕ ਮੈਂਬਰ ਉਤੇ 2 ਲੱਖ ਦਾ ਖਰਚਾ ਆੳਂੁਦਾ ਹੈ ਤਾਂ 5 ਲੱਖ ਵਿੱਚੋ 2 ਲੱਖ ਘੱਟ ਕਰਕੇ ਬਾਕੀ 3 ਲੱਖ ਦਾ ਹੋਰ ਪਰਿਵਾਰਿਕ ਮੈਂਬਰ ਨੂੰ ਵੀ ਜਰੂਰਤ ਪੈਣ ‘ਤੇ ਇਲਾਜ ਦੀ ਸੁਵਿਧਾ ਦਿੱਤੀ ਜਾਵੇਗੀ। ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਵਿੱਚ ਸ਼ਾਮਿਲ ਗਰੀਬ ਪਰਿਵਾਰ ਵੀ ਇਸ ਨਵੀ ਯੋਜਨਾ ਦਾ ਲਾਭ ਲੈ ਸਕਣਗੇ।
ਉਹਨਾਂ ਦੱਸਿਆ ਕਿ ਸਿਹਤ ਵਿਭਾਗ ਦੁਆਰਾ ਇਸ ਯੋਜਨਾਂ ਨੂੰ ਸਫਲਤਾਪੂਵਰਕ ਚਲਾਉਣ ਲਈ ਲੋੜੀਂਦੀ ਪ੍ਰਕਿਰਿਆ ਮੁਕੰਮਲ ਕਰ ਲਈ ਗਈ ਹੈ। ਯੋਜਨਾ ਦੇ ਅੰਤਰਗਤ ਡਾਕਟਰਾਂ ਅਤੇ ਸਰਕਾਰੀ ਹਸਪਤਾਲਾਂ ਦੇ ਕਰਮਚਾਰੀਆ ਨੂੰ ਵਿਸ਼ੇਸ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ ਅਤੇ ਸਬੰਧਤ ਹਸਪਤਾਲਾ ਵਿੱਚ ਅਰੋਗਿਆ ਮਿੱਤਰ ਤਾਇਨਾਤ ਕਰ ਦਿੱਤੇ ਗਏ ਹਨ। ਉਹਨਾਂ ਦੱਸਿਆ ਕਿ ਗੋਲਡਨ ਕਾਰਡ 2011 ਦੀ ਜਨਗਣਨਾ ਦੇ ਅਧਾਰ ‘ਤੇ ਅਤੇ ਸਮਾਰਟ ਰਾਸ਼ਨ ਕਾਰਡ ਧਾਰਕ, ਛੋਟੇ ਵਪਾਰੀ ਅਤੇ ਕਿਸਾਨ ਪਰਿਵਾਰ (ਜੇ ਫਾਰਮ ਹੋਲਡਰ) ਕ੍ਰਿਤ ਵਿਭਾਗ ਕੋਲ ਪ੍ਰੰਜੀਕ੍ਰਿਤ ਉਸਾਰੀ ਕਾਮਿਆਂ ਦੇ ਬਣਾਏ ਜਾ ਰਹੇ ਹਨ। ਇਹ ਯੋਜਨਾ ਜਰੂਰਤਮੰਦ ਪਰਿਵਾਰਾ ਲਈ ਕਾਫ਼ੀ ਸਹਾਈ ਸਾਬਿਤ ਹੋਵੇਗੀ ਅਤੇ ਸਿਹਤ ਵਿਭਾਗ ਇਸ ਯੋਜਨਾ ਨੂੰ ਚਲਾਉਣ ਲਈ ਕਾਫ਼ੀ ਉਤਸ਼ਾਹਿਤ ਹੈ।
Comments (0)
Facebook Comments (0)