ਪਿੰਡ ਚੰਬਾ ਕਲਾਂ ਵਿਖੇ ਇੰਟਰਲਾਕ ਟਾਇਲਾਂ ਨਾਲ ਗਲੀਆਂ ਬਣਾਉਣ ਦਾ ਕੰਮ ਸ਼ੁਰੂ

ਪਿੰਡ ਚੰਬਾ ਕਲਾਂ ਵਿਖੇ ਇੰਟਰਲਾਕ ਟਾਇਲਾਂ ਨਾਲ ਗਲੀਆਂ ਬਣਾਉਣ ਦਾ ਕੰਮ ਸ਼ੁਰੂ

ਹਲਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੀ ਅਗਵਾਈ ਹੇਠ ਹੋ ਰਿਹਾ ਵਿਕਾਸ : ਸਰਪੰਚ ਮਹਿੰਦਰ ਸਿੰਘ ਚੰਬਾ
ਰਾਕੇਸ਼ ਬਾਵਾ/ਪਰਮਿੰਦਰ ਚੋਹਲਾ
ਚੋਹਲਾ ਸਾਹਿਬ 22 ਫਰਵਰੀ 2020 

ਇਥੋਂ ਨਜ਼ਦੀਕ ਪਿੰਡ ਚੰਬਾ ਕਲਾਂ ਵਿਖੇ ਇੰਟਰਲਾਕ ਟਾਇਲਾਂ ਨਾਲ ਗਲੀਆਂ ਬਣਾਉਣ ਦਾ ਕੰਮ ਜੰਗੀ ਪੱਧਰ ਤੇ ਸ਼ੁਰੂ ਹੋ ਚੁੱਕਾ ਹੈ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਅਤੇ ਸਰਪੰਚ ਮਹਿੰਦਰ ਸਿੰਘ ਚੰਬਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦੇਣ ਸਮੇਂ ਕੀਤਾ।ਸਰਪੰਚ ਮਹਿੰਦਰ ਸਿੰਘ ਚੰਬਾ ਨੇ ਕਿਹਾ ਕਿ ਹਲਕਾ ਖਡੂਰ ਸਾਹਿਬ ਦਾ ਵਿਕਾਸ ,ਹਲਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੀ ਯੋਗ ਰਹਿਨੁਮਾਈ ਕੀਤਾ ਜਾ ਰਿਹਾ ਹੈ ਜਿਸ ਤਹਿਤ ਅੱਜ ਪਿੰਡ ਚੰਬਾ ਕਲਾਂ ਵਿਖੇ ਇੰਟਰਲਾਕ ਟਾਇਲਾਂ ਨਾਲ ਗਲੀਆਂ-ਨਾਲੀਆਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾ ਚੁੱਕਾ ਹੈ ਅਤੇ ਕੁਝ ਸਮੇਂ ਵਿੱਚ ਪਿੰਡ ਚੰਬਾ ਕਲਾਂ ਦੀਆਂ ਗਲੀਆਂ ਇੰਟਰਲਾਕ ਟਾਇਲਾਂ ਨਾਲ ਬਣਾ ਦਿੱਤੀਆਂ ਜਾਣਗੀਆਂ।ਉਹਨਾ ਕਿਹਾ ਬੀਤੇ ਦਿਨੀਂ ਪਿੰਡ ਦੇ ਸਿਹਤ ਕੇਂਦਰ ਵਿੱਚ ਜੇ.ਸੀ.ਬੀ.ਲਗਾਕੇ ਸਾਫ ਸਫਾਈ ਕੀਤੀ ਗਈ ਅਤੇ ਹਸਪਤਾਲ ਦੀਆਂ ਜਿਹੜ੍ਹੀਆਂ ਕੰਧਾਂ ਖਸਤਾ ਹਾਲਤ ਹੋਣ ਕਰਕੇ ਡਿੱਗ ਪਈਆਂ ਸਨ ਉਥੇ ਨਵੀਆਂ ਕੰਧਾਂ ਦੀ ਉਸਾਰੀ ਕਰਵਾਈ ਜਾ ਰਹੀ ਹੈ ਅਤੇ ਜਿਥੇ ਰਿਪੇਅਰ ਦਾ ਕੰਮ ਹੋਣ ਵਾਲਾ ਹੈ ਉਥੇ ਰਿਪੇਅਰ ਕੀਤੀ ਜਾ ਰਹੀ ਹੈ।ਉਹਨਾਂ ਕਿਹਾ ਕਿ ਪਿੰਡ ਦਾ ਰਹਿੰਦਾ ਵਿਕਾਸ ਵੀ ਜਲਦ ਹੀ ਪੂਰਾ ਕਰ ਦਿੱਤਾ ਜਾਵੇਗਾ।ਇਸ ਸਮੇਂ ਮਨਜੀਤ ਸੰਧੂ ਪ੍ਰਧਾਨ ਪ੍ਰੈਸ ਕਲੱਬ,ਹੀਰਾ ਸ਼ਾਹ ਚੰਬਾ,ਪ੍ਰਿੰਸੀਪਲ ਹਰਪ੍ਰੀਤ ਸਿੰਘ,ਖਜਾਨ ਸਿੰਘ ਯੂਥ ਪ੍ਰਧਾਨ,ਗੁਰਸੇਵਕ ਸਿੰਘ ਮੈਂਬਰ ਪੰਚਾਇਤ,ਗੁਰਚੇਤਨ ਸਿੰਘ ਮੈਂਬਰ ਪੰਚਾਇਤ,ਸੁਖਬੀਰ ਸਿੰਘ ਮੈਂਬਰ,ਗੁਰਦਾਸ ਸਿੰਘ ਮੈਂਬਰ,ਨਿੱਕਾ ਮੈਂਬਰ,ਕਰਮ ਸਿੰਘ ਪ੍ਰਧਾਨ,ਸਤਨਾਮ ਸਿੰਘ ਡਾਇਰੈਕਟਰ,ਪ੍ਰਗਟ ਸਿੰਘ ਦੁਆਬੀਆ,ਪ੍ਰਧਾਨਰਜਵੰਤ ਸਿੰਘ ਡਾਇਰੈਕਟਰ ਆਦਿ ਹਾਜ਼ਰ ਸਨ।