ਜੀ.ਓ.ਜੀ.ਟੀਮ ਦੁਆਰਾ ਵੱਖ ਵੱਖ ਪਿੰਡਾਂ ਦੇ ਸਰਕਾਰੀ ਸਕੂਲਾਂ ਦੀ ਕੀਤੀ ਚੈਕਿੰਗ।

ਜੀ.ਓ.ਜੀ.ਟੀਮ ਦੁਆਰਾ ਵੱਖ ਵੱਖ ਪਿੰਡਾਂ ਦੇ ਸਰਕਾਰੀ ਸਕੂਲਾਂ ਦੀ ਕੀਤੀ ਚੈਕਿੰਗ।

ਚੋਹਲਾ ਸਾਹਿਬ 30 ਮਈ(ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਜੀ ਓ ਜੀ  ਤਹਿਸੀਲ ਤਰਨ ਤਾਰਨ ਦੇ  ਇੰਚਾਰਜ ਕੈਪਟਨ  ਮੇਵਾ ਸਿੰਘ  ਦੀ ਯੋਗ ਅਗਵਾਈ  ਹੇਠ  ਬਲਾਕ  ਚੋਹਲਾ ਸਾਹਿਬ  ਜੀ ਓ  ਜੀ ਟੀਮ  ਨੇ ਬਲਾਕ ਚੋਹਲਾ ਸਾਹਿਬ ਅਧੀਨ ਆਉਂਦੇ ਵੱਖ ਵੱਖ ਪਿੰਡਾਂ ਜਿਵੇਂ  ਘੜਕਾ ਸਰਕਾਰੀ ਸੀਨੀਅਰ  ਸੈਕੰਡਰੀ ਸਕੂਲ , ਸਰਕਾਰੀ ਐਲੀਮੈਂਟਰੀ ਸਕੂਲ ਘੜਕਾ , ਆਗਣਵਾੜੀ ਸੈਟਰ , ਪਿੰਡ  ਕਰਮੂੰਵਾਲਾ ਸਰਕਾਰੀ ਐਲੀਮੈਂਟਰੀ ਸਕੂਲ ਅਗਣਵਾੜੀ ਸੈਟਰ, ਪਿੰਡ  ਰੱਤੋਕੇ ਸਰਕਾਰੀ ਐਲੀਮੈਂਟਰੀ ਸਕੂਲ  ਅਤੇ ਆਗਣਵਾੜੀ ਸੈਟਰਾਂ ਆਦਿ ਦੀ ਚੈਕਿੰਗ ਕੀਤੀ ਗਈ।ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਸੂਬੇਦਾਰ ਮੇਜਰ ਹਰਦੀਪ ਸਿੰਘ ਨੇ ਦੱਸਿਆ ਕਿ ਇਸ ਸਮੇ ਮੀਡੇ ਡੇ ਮੀਲ ,ਫਰਨੀਚਰ, ਪੀਣ ਵਾਲੇ ਪਾਣੀ ,ਆਧਿਆਪਕ ਅਤੇ ਆਗਣਵਾੜੀ ਦੇ ਰਾਸ਼ਨ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਇਸ ਸਬੰਧੀ ਕੁਝ  ਖਾਸ  ਹਦਾਇਤਾ ਜਾਰੀ ਕਰਦੇ ਹੋਏ ਉਹਨਾਂ ਦੀਆ  ਮੁਸ਼ਕਿਲਾ ਵੀ ਸੁਣੀਆ ।ਇਸ ਸਮੇ ਬਲਾਕ  ਚੋਹਲਾ ਸਾਹਿਬ ਦੇ  ਸੁਪਰਵਾਈਜ਼ਰ ਸੂਬੇਦਾਰ ਮੇਜਰ ਹਰਦੀਪ ਸਿੰਘ ਚੋਹਲਾ ਸਾਹਿਬ ਸੂਬੇਦਾਰ ਮੇਜਰ ਕੁਲਵੰਤ  ਘੜਕਾ ਸੂਬੇਦਾਰ ਸੁਖਬੀਰ ਧੁੰਨ ਸਿੰਘ ਹੋਲਦਾਰ ਅਮਰੀਕ ਸਿੰਘ ਨਿਕਾ ਚੋਹਲਾ ਨਾਇਕ ਜਗਰੂਪ ਸਿੰਘ ਚੰਬਾ ਕਲਾ  ਨਾਇਕ ਜਗਰਾਜ ਸਿੰਘ  ਕਰਮੂੰਵਾਲਾ  ਆਧਿਆਪਕ ਆਗਣ ਵਾੜੀ ਵਰਕਰਾ ਅਤੇ ਹੈਲਪਰਾ ਹਾਜਰ  ਸਨ