
ਜੇ ਬੀਬੀ ਭੱਠਲ ਮੈਦਾਨ ‘ਚ ਹੁੰਦੇ ਤਾਂ ਲੈਣਾ ਸੀ ਪੁਰਾਣਾ 2012 ਦਾ ਬਦਲਾ: ਭਗਵੰਤ ਮਾਨ
Mon 6 May, 2019 0
ਚੰਡੀਗੜ੍ਹ: ਆਮ ਆਦਮੀ ਪਾਰਟੀ ਪ੍ਰਧਾਨ ਤੇ ਸੰਗਰੂਰ ਤੋਂ ਉਮੀਦਵਾਰ ਭਗਵੰਤ ਮਾਨ ਨੇ ਕਿਹਾ ਹੈ ਕਿ ਉਨ੍ਹਾਂ ਦੀ ਇੱਛਾ ਅਧੂਰੀ ਰਹਿ ਗਈ ਹੈ। ਦਰਅਸਲ ਉਹ ਬੀਬੀ ਭੱਠਲ ਰਜਿੰਦਰ ਕੌਰ ਭੱਠਲ ਨਾਲ ਚੋਣ ਮੁਕਾਬਲਾ ਕਰਨਾ ਚਾਹੁੰਦੇ ਸੀ। ਉਨ੍ਹਾਂ ਕਿਹਾ ਕਿ ਜੇ ਬੀਬੀ ਭੱਠਲ ਮੈਦਾਨ ਵਿੱਚ ਹੁੰਦੇ ਤਾਂ ਉਨ੍ਹਾਂ ਆਪਣਾ 2012 ਦਾ ਬਦਲਾ ਲੈ ਲੈਣਾ ਸੀ।
ਇਸ ਦੇ ਨਾਲ ਹੀ ਮਾਨ ਨੇ ਕੇਵਲ ਢਿੱਲੋਂ ਦੇ ਬਿਆਨ ਬਾਰੇ ਕਿਹਾ ਕਿ ਉਨ੍ਹਾਂ ਕੋਲ ਵੀਡੀਓ ਵੀ ਆ ਗਈ ਹੈ। ਉਹ ਜਲਦ ਵੀਡੀਓ ਵੀ ਰਿਲੀਜ਼ ਕਰਨਗੇ। ਉਨ੍ਹਾਂ ਕਿਹਾ ਕਿ ਵੀਡੀਓ ਨਾਲ ਤਾਂ ਛੇੜਛਾੜ ਨਹੀਂ ਹੋ ਸਕਦੀ।
ਦੱਸ ਦੇਈਏ ਭਗਵੰਤ ਮਾਨ ਨੇ ਕੇਵਲ ਢਿੱਲੋਂ ਦੀਆਂ ਅਰੂਸਾ ਨਾਲ ਕੁਝ ਤਸਵੀਰਾਂ ਪੋਸਟ ਕੀਤੀਆਂ ਸਨ ਜਿਨ੍ਹਾਂ ਵਿੱਚ ਕੇਵਲ ਢਿੱਲੋਂ ਹੱਥ ਵਿੱਚ ਸ਼ਰਾਬ ਫੜੀ ਨਜ਼ਰ ਆ ਰਹੇ ਹਨ। ਇਸ ਬਾਰੇ ਕਿ ਕੇਵਲ ਢਿੱਲੋਂ ਨੇ ਕਿਹਾ ਸੀ ਕਿ ਮਾਨ ਨੇ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਤੇ ਅਰੂਸਾ ਨਾਲ ਸ਼ਰਾਬ ਦੀਆਂ ਤਸਵੀਰਾਂ ਜਾਣ ਬੁੱਝ ਕੇ ਛੇੜਛਾੜ ਕਰ ਕੇ ਆਪਣੇ ਫੇਸਬੁੱਕ ਪੇਜ ‘ਤੇ ਪਾ ਕੇ ਵਾਇਰਲ ਕੀਤੀਆਂ ਹਨ।
Comments (0)
Facebook Comments (0)