ਮੰਡੀਆਂ ਵਿੱਚ ਆੜ੍ਹਤੀਆਂ ਤੇ ਕਿਸਾਨਾਂ ਦੀਆਂ ਸੁਣੀਆਂ ਮੁਸ਼ਕਲਾਂ : ਸੂਬੇਦਾਰ ਹਰਦੀਪ ਸਿੰਘ

ਮੰਡੀਆਂ ਵਿੱਚ ਆੜ੍ਹਤੀਆਂ ਤੇ ਕਿਸਾਨਾਂ ਦੀਆਂ ਸੁਣੀਆਂ ਮੁਸ਼ਕਲਾਂ : ਸੂਬੇਦਾਰ ਹਰਦੀਪ ਸਿੰਘ

ਚੋਹਲਾ ਸਾਹਿਬ 29 ਅਕਤੂਬਰ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਡਿਪਟੀ ਕਮਿਸ਼ਨਰ ਤਰਨ ਤਾਰਨ ਕੁਲਵੰਤ ਸਿੰਘ ਅਤੇ ਜੀ.ਓ.ਜੀ.ਜਿਲਾ ਹੈੱਡ ਕਰਨਲ ਅਮਰਜੀਤ ਸਿੰਘ ਗਿੱਲ ਦੇ ਦਿਸਾ ਨਿਰਦੇਸ਼ਾਂ ਹੇਠ ਕੈਪਟਨ ਮੇਵਾ ਸਿੰਘ ਦੀ ਯੋਗ ਰਹਿਨੁਮਾਈ ਹੇਠ ਸੂਬੇਦਾਰ ਹਰਦੀਪ ਸਿੰਘ ਚੋਹਲਾ ਸਾਹਿਬ ਅਤੇ ਜੀ.ਓ.ਜੀ.ਟੀਮ ਵੱਲੋਂ ਅੱਜ ਇਤਿਹਾਸਕ ਨਗਰ ਚੋਹਲਾ ਸਾਹਿਬ ਵਿਖੇ ਦਾਣਾ ਮੰਡੀ ਦਾ ਦੌਰਾ ਕੀਤਾ ਗਿਆ।ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਸੂਬੇਦਾਰ ਹਰਦੀਪ ਸਿੰਘ ਨੇ ਦੱਸਿਆ ਕਿ ਅੱਜ ਉਹਨਾਂ ਦੀ ਟੀਮ ਵੱਲੋਂ ਦਾਣਾ ਮੰਡੀ ਚੋਹਲਾ ਸਾਹਿਬ ਦਾ ਦੌਰਾ ਕੀਤਾ ਗਿਆ ਅਤੇ ਮੰਡੀ ਵਿੱਚ ਆੜ੍ਹਤੀਆਂ,ਮਜਦੂਰਾਂ ਅਤੇ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਹਾਸਿਲ ਕਰਕੇ ਉੱਚ ਅਧਿਕਾਰੀਆਂ ਨੂੰ ਭੇਜ਼ ਦਿੱਤੀ ਗਈ ਹੈ।ਇਸ ਸਮੇਂ ਕੈਪਟਨ ਪ੍ਰਤਾਪ ਸਿੰਘ,ਕੈਪਟਨ ਹੀਰਾ ਸਿੰਘ,ਸੂਬੇਦਾਰ ਗੁਰਮੀਤ ਸਿੰਘ,ਸੂਬੇਦਾਰ ਕੁਲਵੰਤ ੰਿਸਘ ਘੜਕਾ,ਹੌਲਦਾਰ ਅਮਰੀਕ ਸਿੰਘ ਮੋਹਣਪੁਰਾ,ਜਗਰੂਪ ਸਿੰਘ ਚੰਬਾ,ਹਰਭਜਨ ਸਿੰਘ ਵਰਿਆਂ,ਦਲਯੋਧ ਸਿੰਘ ਮੋਹਣਪੁਰਾ ਤੋਂ ਇਲਾਵਾ ਆੜ੍ਹਤੀਏ,ਕਿਸਾਨ ਅਤੇ ਮਜਦੂਰ ਹਾਜ਼ਰ ਸਨ।