ਰਾਬਰਟ ਵਾਡਰਾ ਨੂੰ ਮਾਂ ਸਮੇਤ 12 ਫਰਵਰੀ ਨੂੰ ਈਡੀ ਸਾਹਮਣੇ ਹੋਣਾ ਪਵੇਗਾ ਪੇਸ਼
Tue 22 Jan, 2019 0ਨਵੀਂ ਦਿੱਲੀ : ਰਾਬਰਟ ਵਾਡਰਾ ਦੀਆਂ ਮੁਸ਼ਕਲਾਂ ਹੋਰ ਵਧਣ ਵਾਲੀਆਂ ਹਨ। ਬੀਕਾਨੇਰ ਦੇ ਕੋਲਯਾਤ ਖੇਤਰ ਵਿਚ 275 ਬੀਘਾ ਜ਼ਮੀਨ ਦੇ ਸ਼ੱਕੀ ਸੌਦੇ ਦੀ ਈਡੀਆਈ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਜੋਧਪੁਰ ਹਾਈਕੋਰਟ ਨੇ ਸਕਾਈ ਲਾਈਟ ਹਾਸਪਿਟੈਲਿਟੀ ਦੀ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਰਾਬਰਟ ਵਾਡਰਾ, ਉਹਨਾਂ ਦੀ ਮਾਂ ਮੌਰੀਨ ਵਾਡਰਾ ਸਮੇਤ ਫਰਮ ਦੇ ਸਾਰੇ ਸਾਂਝੇਦਾਰਾਂ ਨੂੰ 12 ਫਰਵਰੀ ਨੂੰ ਈਡੀ ਦੇ ਸਾਹਮਣੇ ਪੇਸ਼ ਹੋਣ ਨੂੰ ਕਿਹਾ ਹੈ।
Enforcement Directorate
ਪੁਸ਼ਪਿੰਦਰ ਸਿੰਘ ਭਾਟੀ ਦੇ ਸਾਹਮਣੇ ਕੇਂਦਰ ਸਰਕਾਰ ਵੱਲੋਂ ਪੇਸ਼ ਏਐਸਜੀ ਰਾਜਦੀਪਕ ਰਸਤੋਗੀ ਨੇ ਕਿਹਾ ਕਿ ਰਾਬਰਟ ਵਾਡਰਾ ਨੇ ਮੌਰੀਨ ਨੂੰ ਇਕ ਚੈਕ ਦਿਤਾ ਸੀ। ਇਸ ਦੇ ਰਾਹੀਂ ਵਿਚੋਲੇ ਮਹੇਸ਼ ਨਾਗਰ ਨੇ ਅਪਣੇ ਡ੍ਰਾਈਵਰ ਦੇ ਨਾਮ 'ਤੇ ਜ਼ਮੀਨਾਂ ਖਰੀਦੀਆਂ। ਈਡੀ ਇਸ ਦੀ ਜਾਂਚ ਕਰ ਰਹੀ ਹੈ। ਉਹਨਾਂ ਨੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਵੀ ਕੀਤੀ।
Maureen Vadra
ਵਾਡਰਾ ਦੇ ਵਕੀਲ ਕੁਲਦੀਪ ਮਾਥੁਰ ਨੇ ਕਿਹਾ ਕਿ ਉਹਨਾਂ ਦੇ ਕਲਾਇੰਟ ਦੀ ਧੀ ਦਾ ਇੰਗਲੈਂਟ ਵਿਚ ਗੋਡੇ ਦਾ ਆਪ੍ਰੇਸ਼ਨ ਹੋਇਆ ਹੈ। ਇਸ 'ਤੇ ਕੋਰਟ ਨੇ ਦੋਹਾਂ ਪੱਖਾਂ ਨੂੰ ਸਹਿਮਤੀ ਨਾਲ ਪੇਸ਼ ਹੋਣ ਦੀ ਤਰੀਕ ਨਿਰਧਾਰਤ ਕਰਨ ਨੂੰ ਕਿਹਾ ਅਤੇ 12 ਫਰਵਰੀ ਨੂੰ ਪੇਸ਼ੀ ਤੈਅ ਹੋਈ। ਵਾਡਰਾ ਇਸ ਤੋਂ ਪਹਿਲਾ ਦੋ ਸਮਨ ਭੇਜੇ ਗਏ ਪਰ ਉਹ ਪੇਸ਼ ਨਹੀਂ ਹੋਏ ਸਨ।
Comments (0)
Facebook Comments (0)