15 ਕਿਲੋ ਕਣਕ ਅਤੇ 3 ਕਿਲੋ ਦਾਲ ਪ੍ਰਤੀ ਮੈਂਬਰ ਗਰੀਬ ਵਰਗ ਨੂੰ ਵੰਡਣ ਦੀ ਮੰਗ : ਕਾਮਰੇਡ ਢੋਟੀਆਂ

15 ਕਿਲੋ ਕਣਕ ਅਤੇ 3 ਕਿਲੋ ਦਾਲ ਪ੍ਰਤੀ ਮੈਂਬਰ ਗਰੀਬ ਵਰਗ ਨੂੰ ਵੰਡਣ ਦੀ ਮੰਗ : ਕਾਮਰੇਡ ਢੋਟੀਆਂ

ਰਾਕੇਸ਼ ਬਾਵਾ,ਪਰਮਿੰਦਰ ਚੋਹਲਾ
ਚੋਹਲਾ ਸਾਹਿਬ 12 ਮਈ 2020 

ਸੀ.ਪੀ.ਆਈ.ਬਲਾਕ ਨੌਸ਼ਹਿਰਾ ਪੰਨੂਆਂ ਅਤੇ ਬਲਾਕ ਚੋਹਲਾ ਸਾਹਿਬ ਦੇ ਸਾਂਝੇ ਸਕੱਤਰ ਕਾਮਰੇਡ ਬਲਵਿੰਦਰ ਸਿੰਘ ਦਦੇਹਰ ਸਾਹਿਬ ਅਤੇ ਸਰਬ ਭਾਰਤ ਨੌਜਵਾਨ ਸਭਾ ਦੇ ਆਗੂ ਕਾਮਰੇਡ ਜਤਿੰਦਰ ਸਿੰਘ ਢੋਟੀਆਂ ਨੇ ਸਾਂਝੇ ਰੂਪ ਵਿੱਚ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਗਰੀਬ ਵਰਗ ਵਿੱਚ ਪ੍ਰਤੀ ਮੈਂਬਰ 15 ਕਿਲੋ ਕਣਕ ਅਤੇ 3 ਕਿਲੋ ਦਾਲ ਵੰਡੀ ਜਾਵੇ ਤਾਂ ਜ਼ੋ ਗਰੀਬ ਵਰਗ ਦਾ ਗੁਜਾਰਾ ਚੱਲ ਸਕੇ।ਉਹਨਾਂ ਕਿਹਾ ਕਿ ਕਰੋਨਾ ਮਹਾਂਮਾਰੀ ਦੌਰਾਨ ਲਗਾਏ ਗਏ ਲਾਕਡਾਊਨ ਕਾਰਨ ਗਰੀਬ ਅਤੇ ਮਿਹਨਤੀ ਲੋਕ ਘਰਾਂ ਅੰਦਰ ਹਨ ਜ਼ੋ ਮਜਦੂਰੀ ਕਰਨ ਵਾਸਤੇ ਘਰਾਂ ਤੋਂ ਬਾਹਰ ਨਹੀਂ ਜਾ ਸਕਦੇ ਅਤੇ ਉਹਨਾਂ ਦੀ ਕਮਾਈ ਬੰਦ ਹੋ ਗਈ ਹੈ ਜਿਸ ਨਾਲ ਘਰ ਦਾ ਗੁਜਾਰਾ ਚੱਲਦਾ ਸੀ।ਇਹ ਉਹ ਵਰਗ ਹੈ ਜ਼ੋ ਰੋਜਾਨਾ ਮਿਹਨਤ ਕਰਕੇ ਰਾਤ ਨੂੰ ਘਰ ਵਾਸਤੇ ਸੌਦਾ ਲਿਆਉਂਦੇ ਸਨ ਪਰ ਕੰਮ ਬੰਦ ਹੋਣ ਕਾਰਨ ਉਹਨਾਂ ਦਾ ਗੁਜਾਰਾ ਨਾ ਦੇ ਬਰਾਬਰ ਹੈ ਉਹਨਾਂ ਕਿਹਾ ਕਿ ਬਹੁਤੇ ਪਿੰਡਾਂ ਦੇ ਲੋਕਾਂ ਨੇ ਸਸਤੀ ਕਣਕ ਖ੍ਰੀਦ ਕਰਨ ਵਾਸਤੇ ਪਰਚੀਆਂ ਵੀ ਕਟਵਾਈਆਂ ਹਨ ਪਰ ਉਹਨਾਂ ਨੂੰ ਅਜੇ ਤੱਕ ਕਣਕ ਨਹੀਂ ਮਿਲ ਸਕੀ।ਉਹਨਾਂ ਪ੍ਰਸ਼ਾਸ਼ਨ ਪਾਸੋਂ ਮੰਗ ਕੀਤੀ ਕਿ ਗਰੀਬ ਵਰਗ ਦਾ ਖਾਸ ਧਿਆਨ ਰੱਖਿਆ ਜਾਵੇ ਅਤੇ ਉਹਨਾਂ ਨੂੰ ਸਹੂਲਤਾਂ ਪ੍ਰਦਾਨ ਕਰਦੇ ਹੋਏ ਉਹਨਾਂ ਦੀਆਂ ਰੋਜਾਨਾਂ ਦੀਆਂ ਜਰੂਰਤਾਂ ਪੂਰੀਆਂ ਕੀਤੀਆਂ ਜਾਣ।