ਅਮਰੀਕੀ ਰੱਖਿਆ ਮੰਤਰੀ ਜੇਮਜ਼ ਮੈਟਿਜ਼ ਵੱਲੋਂ ਦਿੱਤਾ ਅਸਤੀਫ਼ਾ
Sat 22 Dec, 2018 0ਭਾਰਤ-ਅਮਰੀਕਾ ਫੌਜੀ ਸਬੰਧਾਂ ਦੀ ਜ਼ੋਰਦਾਰ ਹਮਾਇਤ ਕਰਨ ਵਾਲੇ ਅਮਰੀਕੀ ਰੱਖਿਆ ਮੰਤਰੀ ਜੇਮਜ਼ ਮੈਟਿਜ਼ ਨੇ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਨੀਤੀ ਵੱਖਰੇਵਿਆਂ ਦਾ ਹਵਾਲਾ ਦਿੰਦਿਆਂ ਅੱਜ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਮੈਟਿਜ਼ ਨੇ ਟਰੰਪ ਨੂੰ ਲਿਖੇ ਪੱਤਰ ਵਿੱਚ ਸਾਫ਼ ਕਰ ਦਿੱਤਾ ਕਿ ਉਹ ਉਨ੍ਹਾਂ ਦੀ ਥਾਂ ਕਿਸੇ ਸ਼ਖ਼ਸ ਦੀ ਚੋਣ ਕਰ ਲੈਣ, ਜੋ ਉਨ੍ਹਾਂ (ਟਰੰਪ) ਦੇ ਆਲਮੀ ਨਜ਼ਰੀਏ ਨਾਲ ਇਤਫਾਕ ਰੱਖਦਾ ਹੋਵੇ।
ਅਧਿਕਾਰਤ ਤੌਰ ’ਤੇ ਮੈਟਿਜ਼ ਦੇ ਅਹੁਦੇ ਦੀ ਮਿਆਦ 28 ਫਰਵਰੀ 2019 ਨੂੰ ਖ਼ਤਮ ਹੋਣੀ ਹੈ।
ਸ੍ਰੀ ਮੈਟਿਜ਼ ਵੱਲੋਂ ਅਸਤੀਫ਼ਾ ਅਜਿਹੇ ਸਮੇਂ ਆਇਆ ਹੈ ਜਦੋਂ ਅਜੇ ਇਕ ਦਿਨ ਪਹਿਲਾਂ ਅਮਰੀਕੀ ਸਦਰ ਨੇ ਜੰਗ ਦੇ ਝੰਬੇ ਸੀਰੀਆ ’ਚੋਂ ਅਮਰੀਕੀ ਫੌਜਾਂ ਨੂੰ ਬਾਹਰ ਕੱਢਣ ਦਾ ਐਲਾਨ ਕਰਕੇ ਪੈਂਟਾਗਨ ਨੂੰ ਵੱਡਾ ਝਟਕਾ ਦਿੱਤਾ ਹੈ। ਉਧਰ ਟਰੰਪ ਨੇ ਲੰਘੀ ਸ਼ਾਮ ਨੂੰ ਦੋ ਵੱਖੋ ਵੱਖਰੇ ਟਵੀਟ ਕਰਕੇ ਮੈਟਿਜ਼ ਦੇ ਅਸਤੀਫ਼ੇ ਦਾ ਅਧਿਕਾਰਤ ਐਲਾਨ ਕਰਦਿਆਂ ਕਿਹਾ ਕਿ ਉਹ (ਮੈਟਿਜ਼) ਫਰਵਰੀ ਦੇ ਅਖੀਰ ਤਕ ਅਹੁਦਾ ਛੱਡ ਜਾਣਗੇ।
Comments (0)
Facebook Comments (0)