
ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਸਰਹਾਲੀ ੋਚ ਕਾਲਜ ਦੇ ਰੈਡ ਰਿਬਨ ਕਲੱਬ ਵੱਲੋਂ ਨਸ਼ਾ ਮੁਕਤੀ ਵਿਸ਼ੇ ੋਤੇ ਵਿਸ਼ੇਸ਼ ਲੈਕਚਰ ਦਾ ਆਯੋਜਨ।
Wed 16 Oct, 2024 0
ਚੋਹਲਾ ਸਾਹਿਬ 16 ਅਕਤੂਬਰ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਸਰਹਾਲੀ ਦੀ ਸਥਾਪਨਾ ਸੰਨ 1970 ਵਿੱਚ ਸੰਤ ਬਾਬਾ ਤਾਰਾ ਸਿੰਘ ਜੀ, ਕਾਰ ਸੇਵਾ ਸਰਹਾਲੀ ਸਾਹਿਬ ਵਾਲਿਆਂ ਵੱਲੋਂ ਕੀਤੀ ਗਈ ਸੀ। ਇਸ ਕਾਲਜ ਦੇ ਮੌਜੂਦਾ ਸਰਪ੍ਰਸਤ ਸੰਤ ਬਾਬਾ ਸੁੱਖਾ ਸਿੰਘ ਜੀ, ਕਾਰ ਸੇਵਾ ਸਰਹਾਲੀ ਸਾਹਿਬ ਵਾਲਿਆਂ ਦੀ ਰਹਿਨੁਮਾਈ ਹੇਠ ਇਹ ਕਾਲਜ ਵਿਿਦਆਂ ਦਾ ਚਾਨਣ ਫੈਲਾਉਣ ਦੇ ਨਾਲ ਨਾਲ ਇਲਾਕੇ ਵਿੱਚ ਸਮਾਜ ਪ੍ਰਤੀ ਆਪਣੀ ਜਿੰਮੇਵਾਰੀ ਨੂੰ ਵੀ ਵਧੀਆ ਢੰਗ ਨਾਲ ਨਿਭਾ ਰਿਹਾ ਹੈ ਇਲਾਕੇ ਦੀ ਇਸ ਸਿਰਮੌਰ ਸੰਸਥਾ ਦਾ ਉਦੇਸ਼ ਨਾ ਕੇਵਲ ਉਚ ਪੱਧਰ ਦੀ ਸਿੱਖਿਆ ਮੁਹਈਆ ਕਰਵਾਉਣਾ ਹੈ ਸਗੋਂ ਵਿਿਦਆਰਥੀਆਂ ਦੇ ਸਰਬਪੱਖੀ ਵਿਕਾਸ ਵੱਲ ਵੀ ਉਚੇਚੇ ਤੌਰ ਤੇ ਧਿਆਨ ਦੇਣਾ ਹੈ। ਇਸੇ ਲੜੀ ਦੇ ਤਹਿਤ ਅੱਜ ਮਿਤੀ 16-10-2024 ਨੂੰ ਕਾਲਜ ਵਿਖੇ ਰੈਡ ਰਿਬਨ ਕਲੱਬ ਦੁਆਰਾ ਰਾਸ਼ਟਰੀ ਸਿਹਤ ਪ੍ਰੋਗਰਾਮ ਅਧੀਨ ਨਸ਼ਾ ਮੁਕਤੀ ਵਿਸ਼ੇ ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ। ਲੈਕਚਰ ਦੇ ਆਰੰਭ ਵਿੱਚ ਕਾਲਜ ਦੇ ਨੋਡਲ ਅਫਸਰ ਡਾ। ਕਵਲਪ੍ਰੀਤ ਕੌਰ ਨੇ ਵਿਿਦਆਰਥੀਆਂ ਨੂੰ ਨਸ਼ਾਖੋਰੀ ਸਬੰਧੀ ਸੁਚੇਤ ਕੀਤਾ। ਇਸ ਮੌਕੇ ਡਰੱਗ ਡੀ ਅਡਿਕਸ਼ਨ ਵਿਸੇ ਤੇ ਡਾ। ਪ੍ਰਭਜੀਤ ਕੌਰ ਦਾ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਡਾ। ਪ੍ਰਭਜੋਤ ਕੌਰ ਨੇ ਨਸ਼ਿਆਂ ਦੀ ਰੋਕਥਾਮ ਤੇ ਨਸ਼ਿਆਂ ਦੇ ਸਰੀਰ ਤੇ ਮਾੜੇ ਪ੍ਰਭਾਵ ਸਬੰਧੀ ਵਿਿਦਆਰਥੀਆਂ ਸਾਹਮਣੇ ਆਪਣੇ ਵਿਚਾਰ ਪੇਸ਼ ਕੀਤੇ। ਉਹਨਾਂ ਵੱਲੋਂ ਵਿਿਦਆਰਥੀਆਂ ਕੋਲੋਂ ਨਸ਼ਿਆਂ ਦੀ ਰੋਕਥਾਮ ਸਬੰਧੀ ਸੁਝਾਅ ਵੀ ਲਏ ਗਏ। ਇਸ ਮੌਕੇ ਤੇ ਕਾਲਜ ਦੇ ਪ੍ਰਿੰਸੀਪਲ ਡਾ। ਜਸਬੀਰ ਸਿੰਘ ਨੇ ਵੀ ਵਿਿਦਆਰਥੀਆਂ ਨੂੰ ਸੰਬੋਧਿਤ ਕੀਤਾ। ਇਸ ਲੈਕਚਰ ਵਿੱਚ ਰੈਡ ਰਿਬਨ ਕਲੱਬ ਦੇ ਮੈਂਬਰ ਮੈਡਮ ਜੈਦੀਪ, ਮੈਡਮ ਰੁਪਿੰਦਰ ਕੌਰ, ਐਨ।ਐਸ।ਐਸ ਦੇ ਕੋਆਰਡੀਨੇਟਰ (ਲੜਕੀਆਂ) ਡਾ। ਭਗਵੰਤ ਕੌਰ ਅਤੇ ਐਨ।ਐਸ।ਐਸ ਦੇ ਕੋਆਰਡੀਨੇਟਰ (ਲੜਕੇ) ਸ੍ ਬਲਵਿੰਦਰ ਸਿੰਘ ਹਾਜ਼ਰ ਸਨ।
Comments (0)
Facebook Comments (0)