
ਸਰਕਾਰ ਨੇ 328 ਦਵਾਈਆਂ ‘ਤੇ ਲਗਾਇਆ ਬੈਨ, ਜੋ ਸਿਹਤ ਲਈ ਹਨ ਖਤਰਨਾਕ
Wed 19 Sep, 2018 0
ਐਫ. ਡੀ. ਸੀ. ਦਵਾਈਆਂ ਮਰੀਜ਼ਾਂ ਲਈ ਖ਼ਤਰਨਾਕ ਕਈ ਦੇਸ਼ਾਂ ‘ਚ ਇਨ੍ਹਾਂ ‘ਤੇ ਪਾਬੰਦੀ
ਐਸ ਪੀ ਸਿੱਧੂ
ਚੰਡੀਗੜ੍ਹ 19 ਸਤੰਬਰ 2018 -
ਸਰਕਾਰ ਨੇ 328 ਫਿਕਸ ਡੋਜ ਕੰਬੀਨੇਸ਼ਨ (ਐਫ. ਡੀ. ਸੀ.) ਦਵਾਈਆਂ ‘ਤੇ ਤਤਕਾਲ ਪ੍ਰਭਾਵ ਨਾਲ ਰੋਕ ਲਗਾ ਦਿੱਤੀ ਹੈ | ਇਨ੍ਹਾਂ ਦਵਾਈਆਂ ਨੂੰ ਹੁਣ ਦੇਸ਼ ‘ਚ ਬਣਾਇਆ ਜਾਂ ਵੇਚਿਆ ਨਹੀਂ ਜਾ ਸਕਦਾ | ਇਨ੍ਹਾਂ ਦਵਾਈਆਂ ‘ਚੋਂ ਕਈ ਅਜਿਹੀਆਂ ਹਨ, ਜਿਨ੍ਹਾਂ ਨੂੰ ਲੋਕ ਤੁਰੰਤ ਆਰਾਮ ਲਈ ਡਾਕਟਰ ਦੀ ਸਲਾਹ ਬਗੈਰ ਖ਼ੁਦ ਖ਼ਰੀਦ ਲੈਂਦੇ ਹਨ | ਕਈ ਦਵਾਈਆਂ ਸਿਰਦਰਦ, ਜੁਕਾਮ, ਦਸਤ, ਪੇਟ ਦਰਦ ਵਰਗੀਆਂ ਬਿਮਾਰੀਆਂ ‘ਚ ਲਈਆ ਜਾਂਦੀਆਂ ਹਨ | ਦੱਸਣਯੋਗ ਹੈ ਕਿ ਐਫ. ਡੀ. ਸੀ. ਦਵਾਈਆਂ ਮਰੀਜ਼ਾਂ ਲਈ ਖ਼ਤਰਨਾਕ ਹੁੰਦੀਆਂ ਹਨ ਅਤੇ ਕਈ ਦੇਸ਼ਾਂ ‘ਚ ਇਨ੍ਹਾਂ ‘ਤੇ ਪਾਬੰਦੀ ਲੱਗੀ ਹੋਈ ਹੈ |
ਜਿੰਨ੍ਹਾਂ ਦਵਾਈਆਂ ‘ਤੇ ਰੋਕ ਲਗਾਈ ਗਈ ਹੈ, ਉਨ੍ਹਾਂ ‘ਚ ਸੈਰੀਡਾਨ, ਵਿਕਸ ਐਕਸ਼ਨ 500, ਕੋਰੈਕਸ, ਸੁਮੋ, ਜੀਰੋਡਾਲ, ਜਿੰਟਾਪ, ਡੀਕੋਲਡ, ਸਕਿੱਨ ਕਰਿਮ ਵਲੋਂ ਵਰਤੀ ਜਾਂਦੀ ਪੈਨਡ੍ਰਮ, ਕੌਰੈਕਸ, ਫੇਂਸੀਡੀਲ, (ਖੰਘ ਦੀ ਦਵਾ) ਅਤੇ ਕਈ ਤਰ੍ਹਾਂ ਦੀਆਂ ਐਾਟੀਬਾਇਓਟਿਕਸ, ਦਰਦ ਨਿਵਾਰਕ, ਸ਼ੂਗਰ ਅਤੇ ਦਿਲ ਦੀਆਂ ਬਿਮਾਰੀਆਂ ਨਾਲ ਸਬੰਧਿਤ ਦਵਾਈਆਂ ਸ਼ਾਮਿਲ ਹਨ | ਅਜੇ ਵੀ ਕਈ ਐਫ. ਡੀ. ਸੀ. ਦਵਾਈਆਂ ਹਨ ਜੋ ਦੇਸ਼ ‘ਚ ਵਿਕ ਰਹੀਆਂ ਹਨ | ਮੰਨਿਆ ਜਾ ਰਿਹਾ ਹੈ ਕਿ ਸਰਕਾਰ 500 ਹੋਰ ਐਫ. ਡੀ. ਸੀ. ਦਵਾਈਆਂ ‘ਤੇ ਰੋਕ ਲਗਾ ਸਕਦੀ ਹੈ |
Comments (0)
Facebook Comments (0)