ਖੇਡ ਸਟੇਡੀਅਮ ਢੋਟੀਆ ਵਿਖੇ ਮਨਾਇਆ ਯੋਗਾ ਦਿਵਸ

ਖੇਡ  ਸਟੇਡੀਅਮ  ਢੋਟੀਆ ਵਿਖੇ ਮਨਾਇਆ ਯੋਗਾ ਦਿਵਸ

ਤਰਨ ਤਾਰਨ ,21 ਜੂਨ (ਡਾ ਜਗਦੇਵ ਸਿੰਘ )

ਸ਼ਹੀਦ ਭਗਤ ਸਿੰਘ ਸਮਾਜ ਭਲਾਈ ਅਤੇ ਸਭਿਆਚਾਰਕ ਕਲੱਬ ਢੋਟੀਆਂ ਵਲੋਂ ਹੀਰੋ ਯੁਵਾ ਕੇਂਦਰ ਤਰਨ ਤਾਰਨ ਦੇ ਜਿੱਲ੍ਹਾ ਯੂਥ ਕੋਆਰਡੀਨੇਟਰ ਬਿਕਰਮ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ ਤਹਿਤ ਖੇਡ ਸਟੇਡੀਅਮ ਢੋਟੀਆਂ ਵਿਖੇ ਚੋਥਾ ਵਿਸ਼ਵ ਯੋਗਾ ਦਿਵਸ ਮਨਾਇਆ ਗਿਆ। ਇਸ ਮੌਕੇ ਕਲੱਬ ਦੇ ਚੇਅਰਮੈਨ ਰਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਯੋਗਾ ਕਰਨ ਨਾਲ ਅਸੀਂ ਕਈ ਤਰ੍ਹਾਂ ਦੀਆ ਬਿਮਾਰੀਆਂ ਤੋਂ ਬਚ ਸਕਦੇ ਹਾਂ ਅਤੇ ਯੋਗਾ ਸਰੀਰ ਰਿਸਟ ਪੁਸਟ ਤੇ ਸੇਹਤਮੰਦ ਰਹਿੰਦਾ ਹੈ।  ਓਨਾ ਕਿਹਾ ਕਿ ਹਰੇਕ ਉਮਰ ਦੇ ਲੋਕ ਨੂੰ ਯੋਗਾ ਕਰਨਾ ਚਾਹੀਦਾ ਹੈ ਤਾਂ ਜੋ ਤੰਦਰੁਸਤ ਪੰਜਾਬ ਦੀ ਸਿਰਜਣਾ ਹੋ ਸਕੇ। ਇਸ ਮੌਕੇ ਅਮ੍ਰਿਤਪਾਲ ਸਿੰਘ, ਗੁਰਭੇਜ ਸਿੰਘ, ਸੁਖਦੀਪ ਸਿੰਘ, ਤੇਜਿੰਦਰਪਾਲ ਸਿੰਘ, ਗੁਰਸਾਹਿਬ ਸਿੰਘ ਆਦਿ ਹਾਜ਼ਰ ਸਨ।