ਤਾਰਾਂ ਨਾਲ ਟਿੱਪਰ ਟਕਰਾਉਣ 'ਤੇ ਕਰੰਟ ਨਾਲ ਜ਼ਿੰਦਾ ਸੜਿਆ ਡਰਾਈਵਰ

ਤਾਰਾਂ ਨਾਲ ਟਿੱਪਰ ਟਕਰਾਉਣ 'ਤੇ ਕਰੰਟ ਨਾਲ ਜ਼ਿੰਦਾ ਸੜਿਆ ਡਰਾਈਵਰ

ਪਿੰਜੌਰ:

ਦੁਪਹਿਰ ਕਰੀਬ ਸਵਾ ਦੋ ਵਜੇ ਇੱਕ ਪੈਟਰੋਲ ਪੰਪ 'ਤੇ ਖੜ੍ਹਾ ਟਿੱਪਰ ਉਪਰ ਤੋਂ ਜਾ ਰਹੀ ਬਿਜਲੀ ਦੀ ਤਾਰਾਂ ਨਾਲ ਟਕਰਾ ਗਿਆ। ਇਸ ਨਾਲ ਉਸ ਵਿਚ ਕਰੰਟ ਆ ਗਿਆ, ਜਿਸ ਕਾਰਨ ਅੱਗ ਲੱਗ ਗਈ। ਇਸ ਨਾਲ ਡਰਾਈਵਰ ਦੀ ਮੌਕੇ 'ਤੇ ਹੀ ਮੌਤ ਹੋ ਗਈ।  ਪੈਟਰੋਲ ਪੰਪ ਦੇ ਨਾਲ ਟਾਇਰ ਪੰਕਚਰ ਦਾ ਕੰਮ ਕਰਨ ਵਾਲੇ ਰਹਿਮਾਨ ਨੇ ਦੱਸਿਆ ਕਿ ਟਿੱਪਰ ਚਾਲਕ ਦੁਪਹਿਰ ਨੂੰ ਉਸ ਦੇ ਕੋਲ ਆਇਆ ਅਤੇ ਕਿਹਾ ਕਿ ਟਾਇਰ ਬਦਲਣਾ ਹੈ।

ਹਾਈਡ੍ਰੌਲਿਕ ਸਵਿਚ ਖਰਾਬ ਹੋਣ ਕਾਰਨ ਟਿੱਪਰ ਦੀ ਪਿੱਛੇ ਵਾਲੀ ਬਾਡੀ ਅਪਣੇ ਆਪ ਉਪਰ ਉਠ ਰਹੀ ਸੀ। ਡਰਾਈਵਰ ਨੇ ਟੂਲ ਕੱਢਣ ਲਈ ਜਿਵੇਂ ਹੀ ਟਿਪਰ ਨੂੰ ਛੂਹਿਆ ਤਾਂ ਉਸ ਦੇ ਪੈਰਾਂ ਵਿਚੋਂ ਅਚਾਨਕ ਤੇਜ਼ ਅੱਗ ਨਿਕਲਣ ਲੱਗ ਗਈ।  ਅੱਗ ਇੰਨੀ ਤੇਜ਼ ਹੋ ਗਈ ਕਿ ਟਿੱਪਰ ਵੀ ਅੱਗ ਦੀ ਲਪੇਟ ਵਿਚ ਆ ਕੇ ਸੜਨ ਲੱਗਾ। ਅੱਗ ਲਗਦੇ ਹੀ ਡਰਾਈਵਰ ਜ਼ਮੀਨ ਤੇ ਡਿੱਗ ਗਿਆ ਤੇ ਮੌਤ ਹੋ ਗਈ। ਘਟਨਾ ਦੀ ਜਾਂਚ ਕਰ ਰਹੇ ਏਐਸਆਈ  ਜਸਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਪਿੰਜੌਰ ਦੇ ਪਿੰਡ ਪਪਲੋਹਾ ਦੇ 35 ਸਾਲ ਦੇ ਜਗਤਾਰ ਸਿੰਘ ਨੇ ਜਿੱਥੇ ਟਿੱਪਰ ਖੜ੍ਹਾ ਕੀਤਾ ਹੋਇਆ ਸੀ।

ਉਸ ਦੇ ਉਪਰ ਤੋਂ ਬਿਜਲੀ ਦੀ ਤਾਰਾਂ ਜਾ ਰਹੀਆਂ ਸਨ। ਜਿਵੇਂ ਹੀ ਟਿੱਪਰ ਦੀ ਪਿਛਲੀ ਬਾਡੀ ਉਪਰ ਉਠੀ ਤਾਂ ਉਹ ਤਾਰਾਂ ਨਾਲ ਟਚ ਹੋ ਗਈ। ਡਰਾਈਵਰ ਜਗਤਾਰ ਨੇ ਟਰੱਕ ਨੂੰ ਛੂਹਿਆ ਅਤੇ ਜ਼ਮੀਨ ਤੋਂ ਅਰਥ ਮਿਲਦੇ ਹੀ ਉਸ ਦੇ ਪੈਰਾਂ ਵਿਚ ਅੱਗ ਨਿਕਲਣੀ ਸ਼ੁਰੂ ਹੋ ਗਈ।  ਇਸ ਨਾਲ ਉਸ ਦੀ ਮੌਤ ਹੋ ਗਈ ਅਤੇ ਟਰੱਕ ਨੂੰ ਵੀ ਅੱਗ ਲੱਗ ਗਈ।