
ਲੋਕ ਇਨਸਾਫ ਪਾਰਟੀ ਦੇ ਆਗੂਆਂ ਵਲੋ ਬੀਬੀ ਖਾਲੜਾ ਨੂੰ ਵੱਡੀ ਜਿੱਤ ਦਵਾ ਉਣ ਦਾ ਦਿੱਤਾ ਭਰੋਸਾ
Fri 15 Mar, 2019 0
ਐਸ ਸਿੰਘ
ਖਡੂਰ ਸਾਹਿਬ 15 ਮਾਰਚ 2019
ਲੋਕ ਸਭਾ ਹਲਕਾ ਖਡੂਰ ਸਾਹਿਬ ਤੋ ਪੰਜਾਬ ਡੈਮੋਕਰੇਟਿਕ ਗਠਜੋੜ ਵਲੋ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਧਰਮ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਉਮੀਦਵਾਰ ਵਜ਼ੋ ਚੋਣ ਮੈਦਾਨ ਵਿੱਚ ਉਤਾਰਿਆ ਹੈ । ਪੰਜਾਬ ਡੈਮੋਕਰੇਟਿਕ ਗਠਜੋੜ ਦੀ ਮੁੱਖ ਭਾਈਵਾਲ ਪਾਰਟੀ ਲੋਕ ਇਨਸਾਫ ਪਾਰਟੀ ਦੇ ਆਗੂਆਂ ਵਲੋਂ ਅਮਰਪਾਲ ਸਿੰਘ ਖਹਿਰਾ ਸੂਬਾ ਮੀਤ ਪ੍ਰਧਾਨ ਦੀ ਅਗਵਾਈ ਹੇਠ ਬੀਬੀ ਖਾਲੜਾ ਨੂੰ ਮਿਲ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ । ਇਸ ਮੌਕੇ ਉਹਨਾਂ ਕਿਹਾ ਕਿ ਮਨੁੱਖੀ ਅਧਿਕਾਰਾ ਲਈ ਲੰਬੇ ਸਮੇ ਤੋ ਲੜਾਈ ਲੜਦੇ ਆ ਰਹੇ ਬੀਬੀ ਖਾਲੜਾ ਸਭ ਤੋ ਯੋਗ ਅਤੇ ਇਮਾਨਦਾਰ ਉਮੀਦਵਾਰ ਹਨ ਅਤੇ ਮਾਝੇ ਦੇ ਬਹਾਦਰ ਅਤੇ ਅਣਖੀ ਵੋਟਰ ਉਹਨਾਂ ਦੀਆਂ ਕੌਮ ਨੂੰ ਸਮਰਪਤ ਸੇਵਾਵਾ ਨੂੰ ਧਿਆਨ ਵਿੱਚ ਰੱਖਦਿਆ ਵੱਡੀ ਲੀਡ ਨਾਲ ਚੁਣ ਕੇ ਪਾਰਲੀਮੈਟ ਵਿੱਚ ਭੇਜਣਗੇ । ਇਸ ਮੌਕੇ ਬੀਬੀ ਖਾਲੜਾ ਨੇ ਲੋਕ ਇਨਸਾਫ ਪਾਰਟੀ ਦੇ ਆਗੂਆਂ ਦਾ ਧੰਨਵਾਦ ਕਰਦਿਆ ਹੱਕ ਸੱਚ ਦੀ ਇਸ ਲੜਾਈ ਵਿੱਚ ਲੋਕਾਂ ਨੂੰ ਸਾਥ ਦੇਣਾਂ ਦੀ ਅਪੀਲ ਕੀਤੀ । ਇਸ ਮੌਕੇ ਸ਼. ਖਹਿਰਾ ਤੋ ਇਲਾਵਾ ਜਸਬੀਰ ਸਿੰਘ ਵੈਰੋਵਾਲ, ਸੁਖਵਿੰਦਰ ਸਿੰਘ ਢਿੱਲੋਂ, ਮੁਖਤਾਰ ਸਿੰਘ ਗਿੱਲ ਕਲੇਰ, ਗੁਰਨਾਮ ਸਿੰਘ ਤਰਨ ਤਾਰਨ, ਸੁਖਰਾਜ ਸਿੰਘ ਪੰਨੂੰ, ਮਾ. ਬਲਦੇਵ ਸਿੰਘ, ਸੁਖਵੰਤ ਸਿੰਘ ਟੀਟਾ, ਦਿਲਬਾਗ ਸਿੰਘ, ਬਲਬੀਰ ਸਿੰਘ ਬਿੱਲੂ, ਸੁਖਜਿੰਦਰ ਸਿੰਘ ਕੰਗ,ਗੁਰਦਿਆਲ ਸਿੰਘ ਨਾਗੋਕੇ ਆਦਿ ਮੌਜੂਦ ਸਨ ।
Comments (0)
Facebook Comments (0)