ਕਵਿਤਾ/ ਬਾਬਾ ਨਜ਼ਮੀ

ਕਵਿਤਾ/ ਬਾਬਾ ਨਜ਼ਮੀ

ਮਸਜਦ ਮੇਰੀ ਤੂੰ ਕਿਉਂ ਢਾਵੇਂ , ਮੈਂ ਕਿਉਂ ਤੋੜਾਂ ਮੰਦਰ ਨੂੰ ,
ਆਜਾ ਦੋਵੇਂ ਬਹਿ ਕੇ ਪੜ੍ਹੀਏ , ਇਕ ਦੂਜੇ ਦੇ ਅੰਦਰ ਨੂੰ !
ਸਦੀਆਂ ਵਾਂਗੂ ਅੱਜ ਵੀ ਕੁਝ ਨਹੀਂ ਜਾਣਾ ਮਸਜਿਦ ਮੰਦਰ ਦਾ ,
ਲਹੂ ਤੇ ਤੇਰਾ ਮੇਰਾ ਲੱਗਣਾ , ਤੇਰੇ ਮੇਰੇ ਖੰਜਰ ਨੂੰ !
ਰੱਬ ਕਰੇ ਤੂੰ ਮੰਦਰ ਵਾਂਗੂ ਦੇਖੇਂ ਮੇਰੀ ਮਸਜਿਦ ਨੂੰ ,
ਰਾਮ ਕਰੇ ਮੈਂ ਮਸਜਿਦ ਵਾਂਗੂ ਦੇਖਾਂ ਤੇਰੇ ਮੰਦਰ ਨੂੰ !
ਤੂੰ ਬਿਸਮਿਲਾ ਪੜ੍ਹ ਕੇ ਮੈਨੂੰ ‘ ਨਾਨਕ ‘ ਦਾ ਪ੍ਰਸਾਦ ਫੜਾ ,
ਮੈਂ ਨਾਨਕ ਦੀ ਬਾਣੀ ਪੜ੍ਹ ਕੇ ਦੇਵਾਂ ‘ ਹੁਸੈਨੀ ‘ ਲੰਗਰ ਨੂੰ !
ਸਾਡੇ ਸਿੰਗਾਂ ਫਸਦਿਆਂ ਰਹਿਣਾ , ਖੁਰਲੀ ਢਹਿੰਦੀ ਰਹਿਣੀ ਏਂ ,
ਜਿੰਨਾਂ ਤੀਕਰ ਨੱਥ ਨਾ ਪਾਈ , ਨਫਰਤ ਵਾਲੇ ਡੰਗਰ ਨੂੰ !!!