ਵਿਧਾਇਕ ਸਿੱਕੀ ਵੱਲੋਂ ਬਜ਼ਾਰ ਚੋਹਲਾ ਸਾਹਿਬ ਨੂੰ ਪਿੰਡ ਨਾਲ ਜੋੜਨ ਵਾਲੀ ਮੇਨ ਗਲੀ ਦਾ ਕੀਤਾ ਉਦਘਾਟਨ।

ਵਿਧਾਇਕ ਸਿੱਕੀ ਵੱਲੋਂ ਬਜ਼ਾਰ ਚੋਹਲਾ ਸਾਹਿਬ ਨੂੰ ਪਿੰਡ ਨਾਲ ਜੋੜਨ ਵਾਲੀ ਮੇਨ ਗਲੀ ਦਾ ਕੀਤਾ ਉਦਘਾਟਨ।

ਰਾਕੇਸ਼ ਬਾਵਾ,ਪਰਮਿੰਦਰ ਚੋਹਲਾ
ਚੋਹਲਾ ਸਾਹਿਬ 3 ਫਰਵਰੀ 2020 

ਆਉਣ ਵਾਲੇ ਕੁਝ ਦਿਨਾਂ ਵਿੱਚ ਹਲਕਾ ਖਡੂਰ ਸਾਹਿਬ ਦਾ ਕੋਈ ਵੀ ਪਿੰਡ ਅਜਿਹਾ ਨਹੀਂ ਰਹੇਗਾ ਜਿੱਥੇ ਰਹਿੰਦੇ ਵਿਕਾਸ ਕਾਰਜਾਂ ਦੀ ਪੂਰਤੀ ਲਈ ਗ੍ਰਾਂਟਾਂ ਨਾ ਜਾਰੀ ਕੀਤੀਆਂ ਜਾਣ ਅਤੇ ਬਹੁਤ ਜਲਦ ਹੀ ਸਾਰੇ ਪਿੰਡਾਂ ਨੂੰ ਨਮੂਨੇ ਦੇ ਪਿੰਡ ਬਣਾਇਆ ਜਾਵੇਗਾ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਅੱਜ ਕਸਬਾ ਚੋਹਲਾ ਸਾਹਿਬ ਵਿਖੇ ਸਥਿਤ ਦਵਿੰਦਰ ਸਿੰਘ ਬਿੱਟੂ ਸਰਪੰਚ ਵਾਲੀ ਗਲੀ ਜਿੱਥੋਂ ਦੀ ਲਗਪਗ ਸਮੁੱਚੇ ਪਿੰਡ ਦਾ ਲਾਂਗਾ ਹੈ ਵਿਖੇ ਨਵੇਂ ਸਿਰੇ ਤੇ ਇੰਟਰਲਾਕਿੰਗ ਟਾਇਲਾਂ ਲਗਾਕੇ ਬਣਾਉਣ ਦਾ ਦਾ ਸ਼ੁੱਭ ਆਰੰਭ ਕਰਨ ਮੋਕੇ ਕੀਤਾ।ਉਹਨਾਂ ਕਿਹਾ ਕਿ ਪਿਛਲੇ ਦਸ ਸਾਲਾਂ ਦੌਰਾਨ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਮੌਕੇ ਸਿਆਸੀ ਵਿਤਕਰੇਬਾਜ਼ੀ ਕਰਦਿਆਂ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਕਈ ਸਾਂਝੇ ਕੰਮਾਂ ਨੂੰ ਸਿਆਸਤ ਦੀ ਭੇਂਟ ਚਾੜਿਆ ਹੈ ਅਤੇ ਉਹਨਾਂ ਦੀ ਹੁਣ ਇਹ ਕੋਸਿ਼ਸ਼ ਰਹੇਗੀ ਕਿ ਵਿਤਰਕੇਬਾਜ਼ੀ ਦਾ ਸਿ਼ਕਾਰ ਹੋਏ ਉਹਨਾਂ ਸਾਰੇ ਕੰਮਾਂ ਨੂੰ ਜਿਹੜੇ ਪੱਖਪਾਤ ਦੇ ਚੱਲਦਿਆਂ ਰੋਕੇ ਗਏ ਸਨ ਉਹ ਪਹਿਲ ਦੇ ਆਧਾਰ ਤੇ ਹੱਲ ਕਰਵਾਉਣਗੇ।ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾਂ ਹੀ ਸਾਰੇ ਵਰਗਾਂ ਨੂੰ ਨਾਲ ਲੈਕੇ ਅਤੇ ਪਾਰਟੀਬਾਜ਼ੀ ਤੋਂ ਉੱਪਰ ਉੱਠਕੇ ਸਾਰੇ ਕੰਮ ਬਿਨਾਂ ਭੇਦਭਾਵ ਕੀਤੇ ਹਨ ਅਤੇ ਉਹ ਇਸੇ ਤਰ੍ਹਾਂ ਹੀ ਪਾਰਟੀ ਸਵਿਧਾਨ ਦਾ ਸਨਮਾਨ ਕਰਦੇ ਹੋਏ ਬਿਨਾਂ ਪੱਖਪਾਤ ਤੋਂ ਆਪਣੇ ਸਮੁੱਚੇ ਹਲਕੇ ਦਾ ਵਿਕਾਸ ਕਰਵਾਉਣਗੇ।ਉਨਾਂ ਕਿਹਾ ਕਿ ਉਹ ਬੇਸ਼ੱਕ ਪਿਛਲੇ ਕੁਝ ਸਮੇਂ ਤੋਂ ਸ੍ਰੀ ਦਰਬਾਰ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਸੇਵਾ ਵਿੱਚ ਰੁੱਝੇ ਹੋਣ ਕਰਕੇ ਹਲਕੇ ਵਿੱਚ ਨਹੀਂ ਪਹੁੰਚ ਸਕੇ।ਪਰ ਹੁਣ ਉਹ ਹਲਕੇ ਦੇ ਲੋਕਾਂ ਦੀ ਸੇਵਾ ਲਈ ਦਿਨ ਰਾਤ ਹਾਜ਼ਰ ਰਹਿਣਗੇ।ਇਸ ਮੌਕੇ ਉਨਾਂ ਨਾਲ ਚੈਅ.ਗੁਰਮਹਾਂਵੀਰ ਸਿੰਘ ਸਰਹਾਲੀ,ਜਿਲ੍ਹਾ ਪ੍ਰਧਾਨ ਮਨਜੀਤ ਸਿੰਘ ਘਸੀਟਪੁਰ,ਕਾਂਗਰਸੀ ਆਗੂ ਸ਼ੁਬੇਗ ਸਿੰਘ ਧੁੰਨ,ਚੈਅ:ਰਵਿੰਦਰ ਸਿੰਘ ਸ਼ੈਟੀਂ,ਵਾਇਸ ਚੈਅ:ਮਾਸਟਰ ਅਜੈਬ ਸਿੰਘ ਮੁੰਡਾ ਪਿੰਡ,ਰਾਏ ਦਵਿੰਦਰ ਸਿੰਘ ਸਾ:ਸਰਪੰਚ ਚੋਹਲਾ ਸਾਹਿਬ,ਲਖਬੀਰ ਸਿੰਘ ਸਰਪੰਚ ਚੋਹਲਾ ਸਾਹਿਬ,ਕੁਲਵੰਤ ਸਿੰਘ ਲਹਿਰ,ਸਕੰਦਰ ਸਿੰਘ ਵਰਾਣਾ,ਜੱਸ ਲਾਲਪੁਰ,ਪ੍ਰਧਾਨ ਅਮਰੀਕ ਸਿੰਘ ਚੋਹਲਾ ਖੁਰਦ,ਪ੍ਰਧਾਨ ਅਜੀਤ ਸਿੰਘ,ਤਰਸੇਮ ਸਿੰਘ ਮੈਂਬਰ,ਬਲਵਿੰਦਰ ਸਿੰਘ ਮੈਂਬਰ,ਨੰਬਰਦਾਰ ਕਰਤਾਰ ਸਿੰਘ,ਭੁੰਿਪੰਦਰ ਕੁਮਾਰ ਨਈਅਰ,ਸਤਨਾਮ ਸਿੰਘ ਢਿਲੋਂ,ਸੁਖਦੇਵ ਰਾਜ ਸਿੰਘ,ਹਰਜੀਤ ਸਿੰਘ ਮੈਂਬਰ,ਭੁਪਿੰਦਰ ਸਿੰਘ ਨਿੱਕਾ ਚੋਹਲਾ,ਡਾ: ਕੀਰਤਨ ਸਿੰਘ ਮੁੰਡਾ ਪਿੰਡ,ਜ਼ਸਪਾਲ ਸਿੰਘ ਮੁੰਡਾ ਪਿੰਡ,ਸੁਖਦੀਪ ਸਿੰਘ ਚੋਹਲਾ ਖੁਰਦ,ਗੁਰਚਰਨ ਸਿੰਘ ਚੋਹਲਾ ਸਾਹਿਬ ਆਦਿ ਹਾ਼ਜਰ ਸਨ।