ਅੱਜ ਤੋਂ ਹੋ ਰਿਹੈ ਇਨ੍ਹਾਂ ਨਿਯਮਾਂ ‘ਚ ਬਦਲਾਅ

 ਅੱਜ ਤੋਂ ਹੋ ਰਿਹੈ ਇਨ੍ਹਾਂ ਨਿਯਮਾਂ ‘ਚ ਬਦਲਾਅ

ਨਵੀਂ ਦਿੱਲੀ :

ਅੱਜ ਦੇ ਸਮੇ ਵਿੱਚ ਦੇਸ਼ ਵਿੱਚ ਬਹੁਤ ਸਾਰੇ ਬਦਲਾਅ ਕੀਤੇ ਜਾ ਰਹੇ ਹਨ । ਅਜਿਹੇ ਬਦਲਾਅ ਅੱਜ ਯਾਨੀ ਕਿ ਇਕ ਜੂਨ ਤੋਬਾ ਵੀ ਹੋਣ ਜਾ ਰਹੇ ਹਨ । ਜਿਨ੍ਹਾਂ ਦਾ ਹਰ ਇੱਕ ਦੀ ਜ਼ਿੰਦਗੀ ‘ਤੇ ਸਿੱਧਾ ਅਸਰ ਪਵੇਗਾ । ਇਨ੍ਹਾਂ ਨਿਯਮਾਂ ਕਾਰਨ ਜਿੱਥੇ ਇਕ ਪਾਸੇ ਰਾਹਤ ਮਿਲੇਗੀ, ਉਥੇ ਹੀ ਜੇਕਰ ਕੁਝ ਗੱਲਾਂ ਦਾ ਧਿਆਨ ਨਾ ਰੱਖਿਆ ਗਿਆ ਤਾਂ ਤੁਹਾਨੂੰ ਬਹੁਤ ਸਾਰੇ ਆਰਥਿਕ ਨੁਕਸਾਨ ਵੀ ਹੋ ਸਕਦਾ ਹੈ । ਇਨ੍ਹਾਂ ਕੀਤੇ ਜਾ ਬਦਲਾਅ ਵਿੱਚ ਰਸੌਈ ਗੈਸ ਦੇ ਭਾਅ, ਵਿਆਜ ਦਰ , ਆਰਮੀ ਕੰਟੀਨ ਵਿਚੋਂ  ਅਧਿਕਾਰੀਆਂ ਨੂੰ ਮਿਲਣ ਵਾਲੀ ਛੋਟ, ਅਤੇ ਬਿਨ੍ਹਾਂ ਹੈਲਮੇਟ ਪੈਟਰੋਲ ਮਿਲਣ ਦਾ ਨਿਯਮ ਆਦਿ ਸ਼ਾਮਿਲ ਹੈ ।

ਇਨ੍ਹਾਂ ਕੀਤੇ ਜਾ ਰਹੇ ਬਦਲਾਅ ਵਿੱਚ ਹੁਣ ਫੌਜੀ ਅਫਸਰਾਂ ਨੂੰ ਮਹਿੰਗੀਆਂ ਕਾਰਾਂ ‘ਤੇ ਕਿਸੇ ਵੀ ਤਰਾਂ ਦੀ ਕੋਈ ਵੀ ਛੋਟ ਨਹੀਂ ਮਿਲੇਗੀ । ਇਸ ਬਦਲਾਅ ਦੇ ਤਹਿਤ ਹੁਣ ਸਰਕਾਰ ਨੇ ਸੁਰੱਖਿਆ ਫੋਰਸ ਨੂੰ ਮਿਲਣ ਵਾਲੀ ਇਹ ਸਹੂਲਤ ਵਾਪਸ ਲੈ ਲਈ ਹੈ । ਦਰਅਸਲ, ਪਹਿਲਾਂ ਫੌਜੀ ਅਧਿਕਾਰੀਆਂ ਨੂੰ ਮਹਿੰਗੀਆਂ ਕਾਰਾਂ ਖਰੀਦਣ ‘ਤੇ ਕੰਟੀਨ ਸਟੋਰਸ ਡਿਪਾਰਟਮੈਂਟ ਤੋਂ ਭਾਰੀ ਛੋਟ ਮਿਲਦੀ ਸੀ । ਹੁਣ ਇਨ੍ਹਾਂ ਨਵੇਂ ਨਿਯਮਾਂ ਦੇ ਤਹਿਤ ਰਿਟਾਇਰਡ ਅਤੇ ਜਾਰੀ ਨੌਕਰੀ ਵਾਲੇ ਅਧਿਕਾਰੀਆਂ ਨੂੰ 8 ਸਾਲ ਵਿੱਚ ਇਕ ਵਾਰ ਸਬਸਿਡੀ ਵਾਲੀ ਕਾਰ ਲੈਣ ਦੀ ਮਨਜ਼ੂਰੀ ਹੋਵੇਗੀ ।

ਇਸ ਮਾਮਲੇ ਵਿੱਚ 24 ਮਈ ਨੂੰ ਆਰਮੀ ਕੁਆਟਰ ਮਾਸਟਰ ਜਨਰਲ ਬ੍ਰਾਂਚ ਵੱਲੋਂ ਨਿਰਦੇਸ਼ ਦਿੱਤੇ ਗਏ ਸਨ ਕਿ ਇਕ ਜੂਨ ਤੋਂ ਫੌਜੀ ਅਧਿਕਾਰੀ ਸੀ.ਐਸ.ਡੀ. ਕੰਟੀਨ ਤੋਂ 12 ਲੱਖ ਰੁਪਏ ਤੱਕ ਦੀ ਕੀਮਤ ਵਾਲੀ ਕਾਰ ‘ਤੇ ਹੀ ਛੋਟ ਮਿਲ ਸਕੇਗੀ, ਜਿਸ ਵਿੱਚ ਜੀ.ਐਸ.ਟੀ. ਸ਼ਾਮਿਲ ਨਹੀਂ ਹੋਵੇਗੀ । ਦੇਸ਼ ਵਿੱਚ ਮਹਿਲਾਵਾਂ ਦੀ ਸੁਰੱਖਿਆ ਲਈ ਸਰਕਾਰ ਵਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ । ਜਿਸਦੇ ਤਹਿਤ ਹੁਣ ਸਰਕਾਰ ਵੱਲੋਂ ਪਬਲਿਕ ਟਰਾਂਸਪੋਰਟ ਵਾਹਨਾਂ ਵਿੱਚ ਇੱਕ ਪੈਨਿਕ ਬਟਨ ਲਗਾਉਣ ਦਾ ਨਿਯਮ ਲਾਗੂ ਕੀਤਾ ਗਿਆ ਹੈ । ਦੱਸ ਦੇਈਏ ਕਿ ਡੀਟੀਸੀ ਅਤੇ ਕਲੱਸਟਰ ਸਕੀਮ ਦੀਆਂ ਬੱਸਾਂ ਵਿੱਚ ਪੈਨਿਕ ਬਟਨ ਲਗਾਏ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਇਹ ਨਿਯਮ ਇੱਕ ਜੂਨ ਤੋਂ ਸ਼ੁਰੂ ਹੋ ਜਾਵੇਗਾ ।

ਨਵੇਂ ਨਿਯਮਾਂ ਦੇ ਤਹਿਤ ਇੱਕ ਜੂਨ ਤੋਂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਬਦਲਾਅ ਕੀਤਾ ਜਾ ਰਿਹਾ ਹੈ । ਜਿਸ ਵਿੱਚ  ਅੱਜ ਤੋਂ ਸਬਸਿਡੀ ਵਾਲਾ ਗੈਸ ਸਿਲੰਡਰ 1.23 ਰੁਪਏ ਮਹਿੰਗਾ ਹੋ ਜਾਵੇਗਾ । ਜਿਸਦੇ ਬਾਅਦ ਇਕ ਜੂਨ ਤੋਂ ਦਿੱਲੀ ਵਿੱਚ ਸਬਸਿਡੀ ਵਾਲਾ ਗੈਸ ਸਿਲੰਡਰ 497 ਰੁਪਏ ਦਾ ਮਿਲੇਗਾ । ਇਸ ਤੋਂ ਇਲਾਵਾ ਦਿੱਲੀ ਵਿੱਚ ਬਿਨ੍ਹਾਂ ਸਬਸਿਡੀ ਵਾਲੇ ਗੈਸ ਸਿਲੰਡਰ ਦੀ ਕੀਮਤ ਵਿੱਚ 25 ਰੁਪਏ ਦਾ ਵਾਧਾ ਕੀਤਾ ਗਿਆ ਹੈ । ਇਸ ਮਾਮਲੇ ਵਿੱਚ ਇੰਡੀਅਨ ਆਇਲ ਨੇ ਦੱਸਿਆ ਹੈ ਕਿ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਆਏ ਬਦਲਾਅ ਦੇ ਮੱਦੇਨਜ਼ਰ ਰਸੋਈ ਗੈਸ ਦੀਆਂ ਕੀਮਤਾਂ ਵਧਾਈਆਂ ਗਈਆਂ ਹਨ ।