
ਹਾਲੇ ਵੀ ਬਾਰਿਸ਼ ਦਾ ਦੌਰ ਖ਼ਤਮ ਨਹੀਂ ਹੋਇਆ
Fri 7 Feb, 2020 0
ਨਵੀਂ ਦਿੱਲੀ- ਮੌਸਮ ਵਿੱਚ ਬਦਲਾਅ ਅਜੇ ਵੀ ਜਾਰੀ ਹੈ, ਤਾਂ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ 'ਮੌਸਮ ਹੈ ਕਿ ਮੰਨਦਾ ਹੀ ਨਹੀਂ'। ਪਿਛਲੇ ਕੁਝ ਕਿਨਾਂ ਤੋਂ ਬੇਸ਼ੱਕ ਕਈ ਸੂਬਿਆਂ 'ਚ ਦਿਨ ਵੇਲੇ ਕੜਾਕੇ ਦੀ ਧੁੱਪ ਤੇ ਸਵੇਰੇ-ਸ਼ਾਮ ਠੰਢ ਹੁੰਦੀ ਹੈ ਜਿਵੇਂ ਗਰਮੀ ਦੇ ਆਉਣ ਦੀ ਦਸਤਕ ਦੇ ਰਿਹਾ ਹੋਵੇ। ਪਰ ਕੁਝ ਸੂਬੇ ਅਜਿਹੇ ਹਨ ਜਿਨ੍ਹਾਂ ਵਿਚ ਹਾਲੇ ਵੀ ਬਾਰਿਸ਼ ਦਾ ਦੌਰ ਖ਼ਤਮ ਨਹੀਂ ਹੋਇਆ ਹੈ।
ਇਨ੍ਹਾਂ ਸੂਬਿਆਂ 'ਚ ਮਹਾਰਾਸ਼ਟਰ ਤੋਂ ਇਲਾਵਾ ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਤੇਲੰਗਾਨਾ ਸ਼ਾਮਿਲ ਹਨ। ਛੱਤੀਸਗੜ੍ਹ 'ਚ ਤਾਂ ਠੰਢ ਦੀ ਸਭ ਤੋਂ ਜ਼ਿਆਦਾ ਬਾਰਿਸ਼ ਹੋਈ ਹੈ। ਪਾਰਾ ਡਿੱਗਣ ਕਾਰਨ ਲੋਕਾਂ ਨੂੰ ਹਾਲੇ ਵੀ ਹੱਡ-ਚੀਰਵੀਂ ਠੰਢ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖ਼ਬਰ ਹੈ ਕਿ ਆਉਣ ਵਾਲੇ ਦਿਨਾਂ 'ਚ ਬਾਰਿਸ਼ ਤੋਂ ਰਾਹਤ ਮਿਲਦੀ ਨਹੀਂ ਦਿਸ ਰਹੀ ਹੈ।
ਜੰਮੂ-ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਦੇ ਉੱਪਰੀ ਇਲਾਕਿਆਂ 'ਚ ਬਾਰਿਸ਼ ਤੇ ਬਰਫ਼ਬਾਰੀ ਹੋ ਸਕਦੀ ਹੈ ਜਿਸ ਕਾਰਨ ਪੰਜਾਬ 'ਚ ਵੀ ਤੂਫ਼ਾਨੀ ਬਾਰਿਸ਼ ਦੇ ਆਸਾਰ ਹਨ। ਝਾਰਖੰਡ 'ਚ ਸ਼ਨੀਵਾਰ ਤੱਕ ਮੌਸਮ ਦਾ ਮਿਜ਼ਾਜ ਵਿਗੜਿਆ ਹੋਇਆ ਰਹੇਗਾ ਤੇ ਭਾਰੀ ਬਾਰਿਸ਼ ਦੇ ਨਾਲ ਹੀ ਗੜੇਮਾਰੀ ਦੇ ਵੀ ਆਸਾਰ ਹਨ ਜਿਸ ਕਾਰਨ ਫ਼ਸਲਾਂ ਨੂੰ ਨੁਕਸਾਨ ਹੋ ਸਕਦਾ ਹੈ।
ਮਹਾਰਾਸ਼ਟਰ 'ਚ ਬਾਰਿਸ਼ ਦਾ ਦੌਰ ਜਾਰੀ ਰਹੇਗਾ ਤੇ 9 ਫਰਵਰੀ ਤਕ ਮਰਾਠਵਾੜਾ 'ਚ ਬਾਰਿਸ਼ ਵਧ ਸਕਦੀ ਹੈ। ਹਾਲਾਂਕਿ, ਆਉਣ ਵਾਲੇ ਦਿਨਾਂ 'ਚ ਵਿਦਰਭ ਦੇ ਇਲਾਕੇ 'ਚ ਇਸ ਦਾ ਅਸਰ ਘਟਣ ਲੱਗੇਗਾ। ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਮੌਸਮ ਦਾ ਮਿਜ਼ਾਜ ਵੀ ਵੱਖ-ਵੱਖ ਰਹੇਗਾ। ਉੱਤਰੀ ਭਾਰਤ 'ਚ ਪਹਾੜਾਂ ਤੋਂ ਲੈ ਕੇ ਮੈਦਾਨਾਂ ਤਕ ਕਿਤੇ ਧੁੰਦ ਤੇ ਕਿਤੇ ਠੰਢੀਆਂ ਹਵਾਵਾਂ ਯਾਨੀ ਸੀਤ ਲਹਿਰ ਚੱਲੇਗੀ।
ਹਰਿਆਣਾ, ਚੰਡੀਗੜ੍ਹ, ਦਿੱਲੀ ਦੇ ਕਈ ਇਲਾਕਿਆਂ 'ਚ ਠੰਢੀਆਂ ਹਵਾਵਾਂ ਚੱਲਣਗੀਆ। ਪੰਜਾਬ 'ਚ ਵੀ ਅਲੱਗ-ਅਲੱਗ ਹਿੱਸਿਆਂ 'ਚ ਸੀਤ ਲਹਿਰ ਦੀ ਸਥਿਤੀ ਦੀ ਸੰਭਾਵਨਾ ਹੈ।
Comments (0)
Facebook Comments (0)