ਟਰੱਕ ਦੀਆਂ ਕਿਸ਼ਤਾਂ ਮੰਗਣ ‘ਤੇ ਅੰਮ੍ਰਿਤਸਰ ‘ਚ ਇਕ ਰਿਕਵਰੀ ਏਜੰਟ ਦਾ ਕਤਲ ,
Fri 3 May, 2019 0ਅੰਮ੍ਰਿਤਸਰ : ਅੰਮ੍ਰਿਤਸਰ ‘ਚ ਇਕ ਰਿਕਵਰੀ ਏਜੰਟ ਦਾ ਕਤਲ ਕਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਉਹ ਪਿਛਲੇ 12 ਦਿਨ ਤੋਂ ਲਾਪਤਾ ਸੀ, ਹੁਣ ਤਰਨਤਾਰਨ ਜ਼ਿਲ੍ਹੇ ਦੇ ਸਰਾਏ ਅਮਾਨਤ ਖਾਂ ਥਾਣਾ ਤਰਗਤ ਭੂਸੇ ਪਿੰਡ ਤੋਂ ਉਸਦਾ ਪਿੰਜਰ ਬਰਾਮਦ ਕੀਤਾ ਗਿਆ ਹੈ। ਇਲਜ਼ਾਮ ਹੈ ਕਿ ਉਸਦਾ ਕਤਲ ਬੈਂਕ ਦੇ ਕਰਜ਼ ਵਿਚ ਫ਼ਸੇ ਟਰੱਕ ਦੀਆਂ ਕਿਸ਼ਤਾਂ ਮੰਗਣ ‘ਤੇ ਟਰੱਕ ਦੇ ਮਾਲਕ ਨੇ ਕੀਤਾ ਹੈ। ਇਸ ਰਾਜ ਤੋਂ ਪਰਦਾ ਇਕ ਸੀਸੀਟੀਵੀ ਫੁਟੇਜ਼ ਤੋਂ ਖੁੱਲ੍ਹਾ ਗਿਆ ਹੈ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਉਸਦੇ ਕਬਜ਼ੇ ਤੋਂ ਵਾਰਦਾਤ ‘ਚ ਇਸਤੇਮਾਲ ਮੋਟਰਸਾਇਕਲ ਅਤੇ ਮੋਬਾਇਲ ਬਰਾਮਦ ਕਰ ਲਿਆ ਹੈ।
Comments (0)
Facebook Comments (0)