ਲੁਧਿਆਣਾ 'ਚ ਠੰਢ ਨੇ ਤੋੜਿਆ 46 ਸਾਲ ਦਾ ਰਿਕਾਰਡ
Tue 17 Dec, 2019 0otBhs bKpk
ਲੁਧਿਆਣਾ, 17 ਦਸੰਬਰ 2019
ਪਹਾੜਾਂ 'ਚ ਪੈ ਰਹੀ ਲਗਾਤਾਰ ਬਰਫ਼ਬਾਰੀ ਅਤੇ ਬੀਤੇ ਦਿਨੀਂ ਪਏ ਮੀਂਹ ਤੋਂ ਬਾਅਦ ਪੰਜਾਬ 'ਚ ਠੰਢ 'ਚ ਲਗਾਤਾਰ ਇਜ਼ਾਫਾ ਹੁੰਦਾ ਜਾ ਰਿਹਾ ਹੈ। ਜੇਕਰ ਲੁਧਿਆਣੇ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਦਸੰਬਰ ਮਹੀਨੇ 'ਚ ਪਾਰਾ ਲਗਾਤਾਰ ਹੇਠਾਂ ਡਿਗਦਾ ਜਾ ਰਿਹਾ ਹੈ ਅਤੇ ਵੱਧ ਤੋਂ ਵੱਧ ਤਾਪਮਾਨ 'ਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਇੱਥੇ ਸਾਲ 1973 ਤੋਂ ਬਾਅਦ ਤਾਪਮਾਨ 'ਚ ਸਭ ਤੋਂ ਵਧੇਰੇ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਤੋਂ ਜ਼ਾਹਿਰ ਹੈ ਕਿ ਇਸ ਵਾਰ ਠੰਢ ਨੇ 46 ਸਾਲ ਦਾ ਰਿਕਾਰਡ ਤੋੜਿਆ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਂਦੇ ਦਿਨਾਂ 'ਚ ਠੰਢ 'ਚ ਹੋਰ ਵੀ ਇਜ਼ਾਫਾ ਹੋ ਸਕਦਾ ਹੈ।
Comments (0)
Facebook Comments (0)