ਹੁਣ ਤੁਸੀਂ 20 ਰੁਪਏ ਦੇ ਨੋਟ ਦੀ ਤਰ੍ਹਾਂ 20 ਰੁਪਏ ਦਾ ਸਿੱਕਾ ਵੀ ਆਪਣੀ ਜੇਬ ਵਿਚ ਰੱਖਕੇ ਘੁੰਮ ਸਕਦੇ ਹੋ

ਹੁਣ ਤੁਸੀਂ 20 ਰੁਪਏ ਦੇ ਨੋਟ ਦੀ ਤਰ੍ਹਾਂ 20 ਰੁਪਏ ਦਾ ਸਿੱਕਾ ਵੀ ਆਪਣੀ ਜੇਬ ਵਿਚ ਰੱਖਕੇ ਘੁੰਮ ਸਕਦੇ ਹੋ

ਨਵੀਂ ਦਿੱਲੀ : ਬਹੁਤ ਜਲਦ ਤੁਹਾਨੂੰ ਸਾਰਿਆ ਨੂੰ ਇਕ ਨਵਾਂ ਸਿੱਕਾ ਦੇਖਣ ਨੂੰ ਮਿਲਣ ਵਾਲਾ ਹੈ।  ਦੱਸ ਦਈਏ ਕਿ ਹੁਣ ਤੁਸੀਂ 20 ਰੁਪਏ ਦੇ ਨੋਟ ਦੀ ਤਰ੍ਹਾਂ 20 ਰੁਪਏ ਦਾ ਸਿੱਕਾ ਵੀ ਆਪਣੀ ਜੇਬ ਵਿਚ ਰੱਖਕੇ ਘੁੰਮ ਸਕਦੇ ਹੋ। ਵਿਤ ਮੰਤਰਾਲੇ ਨੇ ਇਸ ਗੱਲ ਦਾ ਐਲਾਨ ਕੀਤਾ ਹੈ ਕਿ ਜਲਦ ਹੀ ਇਹ ਸਿੱਕੇ ਬਾਜਰ ਵਿਚ ਆ ਜਾਣਗੇ। ਇਸ ਸਿੱਕੇ ਨੂੰ ਲੈ ਕੇ ਵਿੱਤ ਮੰਤਰਾਲੇ ਨੇ ਨੋਟਿਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। ਅੱਗੇ ਪੜ੍ਹੋ ਕਿਵੇਂ ਦਾ ਹੋਵੇਗਾ 20 ਰੁਪਏ ਦਾ ਸਿੱਕਾ..20 ਰੁਪਏ ਦੇ ਸਿੱਕੇ ਦਾ ਸਾਈਜ਼ 27 ਐਮਐਮ ਹੋਵੇਗਾ। ਸਿੱਕੇ ਦੇ ਅੱਗੇ ਵਾਲੇ ਭਾਗ ‘ਤੇ ਅਸ਼ੋਕ ਥੰਮ੍ਹ ਦਾ ਸ਼ੇਰ ਹੋਵੇਗਾ,  ਜਿਸਦੇ ਹੇਠਾਂ ਸਤਿਅਮੇਵ ਜੈਯਤੇ ਲਿਖਿਆ ਹੋਵੇਗਾ।