ਸੜਕ ਨੇ ਧਾਰਿਆ ਛੱਪੜ ਦਾ ਰੂਪ, ਨਗਰ ਪੰਚਾਇਤ ਭਿੱਖੀਵਿੰਡ ਬੇਖਬਰ ਹਾਦਸ਼ਾ ਵਾਪਰ ਜਾਵੇ ਤਾਂ ਕੌਣ ਹੋਵੇਗਾ ਜਿੰਮੇਵਾਰ : ਕਾਮਰੇਡ ਸੁਖਦੇਵ ਸਿੰਘ
Thu 21 Feb, 2019 0ਭਿੱਖੀਵਿੰਡ 21 ਫਰਵਰੀ (ਹਰਜਿੰਦਰ ਸਿੰਘ ਗੋਲ੍ਹਣ)-ਭਿੱਖੀਵਿੰਡ ਸ਼ਹਿਰ ਦੇ ਚੇਲਾ ਮੋੜ
ਨੇੜੇ ਸੜਕ ਦੇ ਖੜ੍ਹੇ ਗੰਦੇ ਪਾਣੀ ਨਾਲ ਆਮ ਲੋਕਾਂ ਦਾ ਲੰਘਣਾ ਮੁਸ਼ਕਿਲ ਹੋ ਚੁੱਕਾ ਹੈ,
ਉਥੇ ਸੜਕ ਵਿਚ ਵੱਡੇ-ਵੱਡੇ ਟੋਏ ਪੈ ਜਾਣ ਕਾਰਨ ਵਾਹਨ ਚਾਲਕਾਂ ਨੂੰ ਮੁਸੀਬਤ ਦਾ ਸਾਹਮਣਾ
ਕਰਨਾ ਪੈ ਰਿਹਾ ਹੈ ਅਤੇ ਕਿਸੇ ਸਮੇਂ ਵੀ ਹਾਦਸ਼ਾ ਵਾਪਰ ਕੇ ਜਾਨੀ ਜਾਂ ਮਾਲੀ ਨੁਕਸਾਨ ਹੋ
ਸਕਦਾ ਹੈ। ਪਰ ਨਗਰ ਪੰਚਾਇਤ ਭਿੱਖੀਵਿੰਡ ਦੀ ਕਮੇਟੀ ਤੇ ਸੜਕ ਬਣਾ ਰਹੀ ਸੀਗਲ ਕੰਪਨੀ
ਅਧਿਕਾਰੀ ਅੱਖਾਂ ਬੰਦ ਕਰਕੇ ਮੂਕ ਦਰਸ਼ਕ ਬਣੇ ਤਮਾਸ਼ਾ ਵੇਖ ਰਹੇ ਹਨ।
ਇਸ ਮੁਸ਼ਕਿਲ ਸੰਬੰਧੀ ਸੀ.ਪੀ.ਆਈ ਆਗੂ ਕਾਮਰੇਡ ਸੁਖਦੇਵ ਸਿੰਘ ਨੇ ਸੜਕ ਬਣਾ ਰਹੀ ਸੀਗਲ
ਕੰਪਨੀ ਨੂੰ ਪੂਰਨ ਰੂਪ ਵਿਚ ਜਿੰਮੇਵਾਰ ਦੱਸਦਿਆਂ ਕਿਹਾ ਕਿ ਕੰਪਨੀ ਵੱਲੋਂ ਸੜਕ ਉਤੋਂ
ਪੁਰਾਣਾ ਮਟੀਰੀਅਲ ਪੁੱਟ ਲੈ ਜਾਣ ਦੇ ਨਾਲ-ਨਾਲ ਸੜਕ ਦੇ ਦੋਵੇਂ ਪਾਸੇ ਮਿੱਟੀ ਵੀ ਪੁੱਟ
ਲਈ ਗਈ ਹੈ, ਉਥੇ ਸੀਵਰੇਜ ਪਾਈਪਾਂ ਲੀਕ ਹੋ ਜਾਣ ਕਾਰਨ ਪਾਣੀ ਦਾ ਨਿਕਾਸ ਰੁਕ ਜਾਣ ਕਾਰਨ
ਸੜਕ ਛੱਪੜ ਦਾ ਰੂਪ ਧਾਰਨ ਕਰ ਚੁੱਕੀ ਹੈ। ਉਹਨਾਂ ਕਿਹਾ ਕਿ ਸੜਕ ‘ਤੇ ਖੜ੍ਹੇ ਗੰਦੇ
ਪਾਣੀ ਕਾਰਨ ਪਏ ਵੱਡੇ-ਵੱਡੇ ਟੋਇਆਂ ਕਾਰਨ ਜੇਕਰ ਕੋਈ ਹਾਦਸ਼ਾ ਵਾਪਰ ਜਾਵੇ ਤਾਂ ਇਸ ਦਾ
ਜਿੰਮੇਵਾਰ ਕੌਣ ਹੋਵੇਗਾ ? ਇਸ ਸਮੱਸਿਆ ਸੰਬੰਧੀ ਜਦ ਨਗਰ ਪੰਚਾਇਤ ਭਿੱਖੀਵਿੰਡ ਦੇ ਕਾਰਜ
ਸਾਧਕ ਅਫਸਰ ਰਾਜੇਸ਼ ਖੋਖਰ ਨਾਲ ਟੈਲੀਫੋਨ ‘ਤੇ ਵਾਰ-ਵਾਰ ਰਾਬਤਾ ਕਰਨਾ ਚਾਹਿਆ ਤਾਂ
ਉਹਨਾਂ ਨੇ ਹਰ ਵਾਰ ਦੀ ਤਰ੍ਹਾਂ ਫੋਨ ਚੁੱਕਣਾ ਵੀ ਮੁਨਾਸਿਬ ਨਾ ਸਮਝਿਆ। ਜਦੋਂ ਕਿ ਸੜਕ
ਬਣਾ ਰਹੀ ਸੀਗਲ ਕੰਪਨੀ ਅਧਿਕਾਰੀ ਅਨਿਲ ਖੈਰੀ ਨੇ ਫੋਨ ਨਹੀ ਚੁੱਕਿਆ, ਉਥੇ ਦੂਸਰੇ
ਅਧਿਕਾਰੀ ਜਤਿੰਦਰ ਸਿੰਘ ਨੇ ਇਹ ਕਹਿ ਕੇ ਫੋਨ ਕੱਟ ਦਿੱਤਾ ਕਿ ਮੈਂ ਕਿਸੇ ਸਮਾਗਮ ਵਿਚ
ਹੋਣ ਕਾਰਨ ਗੱਲ ਨਹੀ ਕਰ ਸਕਦਾ।
Comments (0)
Facebook Comments (0)