
ਖੇਤੀਬਾੜੀ ਮੰਤਰੀ ਨੇ ਕੀਤਾ ਖੇਤੀਬਾਡ਼ੀ ਦਫਤਰ ਦਾ ਉਦਘਾਟਨ
Tue 30 Nov, 2021 0
ਚੋਹਲਾ ਸਾਹਿਬ 30 ਨਵੰਬਰ (ਰਕੇਸ਼ ਬਾਵਾ ਪਰਮਿੰਦਰ ਚੋਹਲਾ) ਹਲਕਾ ਖਡੂਰ ਸਾਹਿਬ ਦੇ ਕਸਬਾ ਚੋਹਲਾ ਸਾਹਿਬ ਵਿਖੇ ਅੱਜ ਖੇਤੀਬਾੜੀ ਮੰਤਰੀ ਵੱਲੋ ਖੇਤੀਬਾੜੀ ਦਫਤਰ ਦਾ ਉਦਘਾਟਨ ਕੀਤਾ ਗਿਆ ਹਲਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਵੱਲੋ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਦਾ ਭਰਵਾਂ ਸਵਾਗਤ ਕੀਤਾ ਸਵਾਗਤ ਕਰਨ ਤੋਂ ਬਾਅਦ ਹਲਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਆਪਣੀ ਗੱਡੀ ਵਿੱਚ ਸਵਾਰ ਹੋ ਕੇ ਗੁਰੂ ਦੁਆਰਾ ਪਾਤਸ਼ਾਹੀ ਪੰਜਵੀ ਵਿਖੇ ਨਤਮਸਤਕ ਹੋਏ ਜਿੱਥੇ ਉਹਨਾ ਨੂੰ ਗੁਰੂ ਘਰ ਦੀ ਬਖਸ਼ਿਸ਼ ਸਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਉਪਰੰਤ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਤੇ ਹਲਕੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਵੱਲੋ ਨਵੇਂ ਬਣੇ ਖੇਤੀਬਾੜੀ ਦਫਤਰ ਦਾ ਉਦਘਾਟਨ ਕੀਤਾ ਗਿਆ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਖੇਤੀਬਾੜੀ ਦਫਤਰ ਵਿੱਚ ਵਿਦੇਸ ਤੋ ਮਸੀਨਾਂ ਮੰਗਵਾਕੇ ਕਿਸਾਨਾਂ ਨੂੰ ਸਿਖਲਾਈ ਦਿੱਤੀ ਜਾਵੇਗੀ ਉਹਨਾ ਕਿਹਾ ਕਿ ਇੱਕ ਵਿਦੇਸ਼ੀ ਮਸੀਨ ਜਿਸ ਦਾ ਨਾਮ ਆਈ ਪੀ ਸੀ ਪਲਾਜਮਾ ਜੋ ਆਉਦੇ 10 ਦਿਨਾਂ ਤੱਕ ਇੱਥੇ ਆ ਜਾਵੇਗੀ ਜਿਸ ਦੀ ਲਾਗਤ ਲਗਭਗ 75 ਲੱਖ ਰੁਪਏ ਹੈ ਇਲਾਕੇ ਦੇ ਕਿਸਾਨ ਨਿਰਾਸ਼ ਵਰਦਾਨ ਸਿੱਧ ਹੋਵੇਗੀ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਤੇ ਹਰ ਵਰਗ ਲਈ ਭਲਾਈ ਦੇ ਕੰਮ ਕਰ ਰਹੀ ਹੈ ਕਿਸਾਨ ਸੰਘਰਸ਼ ਤੇ ਬੋਲਦਿਆਂ ਉਹਨਾਂ ਕਿਹਾ ਕਿ ਇਹ ਜਿੱਤ ਪੂਰੇ ਦੇਸ ਦੇ ਕਿਸਾਨਾਂ ਦੀ ਜਿੱਤ ਹੈ ਇਸ ਮੋਕੇ ਹੋਰਨਾ ਤੋ ਇਲਾਵਾ ਮਾਰਕੀਟ ਕਮੇਟੀ ਨੋਸ਼ਿਹਰਾ ਪੰਛੀਆਂ ਦੇ ਚੇਅਰਮੈਨ ਰਵਿੰਦਰ ਸਿੰਘ ਸੈਟੀ, ਸਰਪੰਚ ਲਖਬੀਰ ਸਿੰਘ, ਸਰਪੰਚ ਮਹਿੰਦਰ ਸਿੰਘ ਚੰਬਾ, ਸਰਪੰਚ ਜਗਤਾਰ ਸਿੰਘ ਉਪਲ, ਸਰਪੰਚ ਮਨਦੀਪ ਸਿੰਘ ਘੜਕਾ, ਜੋਨ ਇੰਚਾਰਜ ਜਸਵਿੰਦਰ ਸਿੰਘ, ਮੀਡੀਆ ਇੰਚਾਰਜ ਜੱਸ ਕਾਲਵਾ, ਤਰਸੇਮ ਸਿੰਘ, ਬਲਵਿੰਦਰ ਸਿੰਘ, ਪਿਆਰਾ ਸਿੰਘ, ਭੁਪਿੰਦਰ ਕੁਮਾਰ, ਪਰਵੀਨ ਕੁੰਦਰਾ, ਨਿਸ਼ਾਨ ਸਿੰਘ ਸਰਪੰਚ ਨਛੱਤਰ ਸਿੰਘ ਕਾਲਾ, ਨੰਬਰਦਾਰ ਕਰਤਾਰ ਸਿੰਘ, ਰਛਪਾਲ ਸਿੰਘ ਸਰਪੰਚ ਧੁੰਨ, ਅਜੀਤ ਸਿੰਘ ਪ੍ਰਧਾਨ, ਸਾਹਿਬ ਸਿੰਘ ਗੁਜਰਪੁਰਾ, ਆਦਿ ਹਾਜਰ ਸਨ।
Comments (0)
Facebook Comments (0)