ਮੋਹਨਪੁਰ ਵਿਖੇ ਜੀ.ਓ.ਜੀ. ਅਤੇ ਸਿਹਤ ਵਿਭਾਗ ਦੀ ਟੀਮ ਨੇ ਸਾਂਝੇ ਰੂਪ ਵਿੱਚ ਕਰੋਨਾ ਵਾਇਰਸ ਬਾਰੇ ਦਿੱਤੀ ਜਾਣਕਾਰੀ।

ਮੋਹਨਪੁਰ ਵਿਖੇ ਜੀ.ਓ.ਜੀ. ਅਤੇ ਸਿਹਤ ਵਿਭਾਗ ਦੀ ਟੀਮ ਨੇ ਸਾਂਝੇ ਰੂਪ ਵਿੱਚ ਕਰੋਨਾ ਵਾਇਰਸ ਬਾਰੇ ਦਿੱਤੀ ਜਾਣਕਾਰੀ।

ਰਾਕੇਸ਼ ਬਾਵਾ,ਪਰਮਿੰਦਰ ਚੋਹਲਾ
ਚੋਹਲਾ ਸਾਹਿਬ 16 ਮਾਰਚ 2020 

ਸਿਵਲ ਸਰਜਨ ਤਰਨ ਤਾਰਨ ਡਾ: ਅਨੂਪ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਇਥੋਂ ਨਜ਼ਦੀਕ ਪਿੰਡ ਮੋਹਨਪੁਰ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ: ਜਤਿੰਦਰ ਸਿੰਘ ਗਿੱਲ ਦੀ ਯੋਗ ਰਹਿਨੁਮਾਈ ਹੇਠ ਸਿਹਤ ਵਿਭਾਗ ਦੀ ਟੀਮ ਅਤੇ ਬਲਾਕ ਚੋਹਲਾ ਸਾਹਿਬ ਦੀ ਜੀ.ਓ.ਜੀ.(ਖੁਸ਼ਹਾਲੀ ਦੇ ਰਾਖੇ)ਟੀਮ ਵੱਲੋਂ ਸਾਂਝੇ ਰੂਪ ਵਿੱਚ ਹਾਜ਼ਰ ਲੋਕਾਂ ਨੂੰ ਕਰੋਨਾ ਵਾਇਰਸ ਦੇ ਲੱਛਣਾ ਅਤੇ ਬਚਾਅ ਸਬੰਧੀ ਭਰਪੂਰ ਜਾਣਕਾਰੀ ਦਿੱਤੀ।ਇਸ ਸਮੇਂ ਸੂਬੇਦਾਰ ਹਰਦੀਪ ਸਿੰਘ ਚੋਹਲਾ ਸਾਹਿਬ ਅਤੇ ਜੀ.ਓ.ਜੀ.ਦਲਯੋਧ ਸਿੰਘ ਮੋਹਨਪੁਰ ਨੇ ਬੋਲਦਿਆਂ ਕਿਹਾ ਕਿ ਕਰੋਨਾ ਵਾਇਰਸ ਇੱਕ ਭਿਆਨਕ ਬਿਮਾਰੀ ਹੈ ਜਿਸ ਬਾਰੇ ਜਾਣਕਾਰੀ ਹੋਣੀ ਸਾਡੇ ਲਈ ਬਹੁਤ ਜਰੂਰੀ ਹੈ।ਉਹਨਾਂ ਕਿਹਾ ਕਿ ਸਾਨੂੰ ਨਜ਼ਲਾ ਜੁਕਾਮ,ਖਾਂਸੀ ਜਾਂ ਸਾਹ ਲੈਣ ਵਿੱਚ ਪ੍ਰੇ਼ਸ਼ਾਨੀ ਆ ਰਹੀ ਹੈ ਤਾਂ ਸਾਨੰੁ ਤੁਰੰਤ ਨੇੜ੍ਹੇ ਦੇ ਸਿਹਤ ਕੇਂਦਰ ਵਿੱਚ ਪਹੁੰਚਕੇ ਉਥੇ ਮੁਫ਼ਤ ਟੈਸਟ ਕਰਵਾਉਣੇ ਚਾਹੀਦੇ ਹਨ।ਉਹਨਾਂ ਕਿਹਾ ਕਿ ਸਾਰੇ ਸਿਹਤ ਕੇਂਦਰਾਂ ਵਿੱਚ ਟੈਸਟ ਮੁਫ਼ਤ ਕੀਤੇ ਜਾਂਦੇ ਹਨ ਅਤੇ ਲੋੜੀਂਦੀਆਂ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਂਦੀ ਹਨ।ਇਸ ਸਮੇਂ ਸਿਹਤ ਵਰਕਰ ਪ੍ਰਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜੇਕਰ ਕੋਈ ਬਿਮਾਰ ਹੈ ਕਿਸੇ ਨੂੰ ਨਜ਼ਲਾ,ਜੁਕਾਮ ਜਾਂ ਖਾਂਸੀ ਆਉਂਦੀ ਹੈ ਤਾਂ ਉਸ ਕੋਲੋ਼ ਲਗਪਗ 1 ਮੀਟਰ ਦੀ ਦੂਰੀ ਬਣਾਕੇ ਰੱਖੋ ਅਤੇ ਕੋਸਿ਼ਸ਼ ਕਰੋ ਕਿ ਕਿਸੇ ਵੀ ਭੀੜ੍ਹ ਵਾਲੀ ਜਗ੍ਹਾ ਜਿਵੇਂ ਬੱਸ ਸਟੈਂਡ,ਸਿਨੇਮਾ ਘਰ,ਸਕੂਲ,ਕਾਲਜ਼,ਧਾਰਮਿਕ ਜਾਂ ਕੋਈ ਹੋਰ ਇੱਕਠ ਵਿੱਚ ਨਾ ਜਾਓ।ਉਹਨਾਂ ਕਿਹਾ ਕਿ ਜੇਕਰ ਤੁਹਾਨੂੰ ਛਿੱਕ ਆਵੇ ਤਾਂ ਤੁਰੰਤ ਆਪਣਾ ਮੂੰਹ ਰੁਮਾਲ ਜਾਂ ਆਪਣੀ ਕੂਹਣੀ ਨਾਲ ਢੱਕ ਲਓ।ਇਸ ਸਮੇਂ ਸੂਬੇਦਾਰ ਸੁਖਬੀਰ ਸਿੰਘ,ਸੂਬੇਦਾਰ ਕਸ਼ਮੀਰ ਸਿੰਘ,ਸੂਬੇਦਾਰ ਕੁਲਵੰਤ ਸਿੰਘ ਘੜਕਾ,ਹੋਲਦਾਰ ਅਮਰੀਕ ਸਿੰਘ,ਨਿਰਵੈਰ ਸਿੰਘ ਵਰਿਆਂ,ਹਰਭਜਨ ਸਿੰਘ ਵਰਿਆ ਪੁਰਾਣੇ,ਸਿਹਤ ਵਰਕਰ ਗੁਰਵੰਤ ੰਿਸੰਘ,ਰਜਵੰਤ ਕੌਰ ਏ.ਐਨ.ਐਮ ਤੋਂ ਇਲਾਵਾ ਪਿੰਡ ਮੋਹਤਬਰ ਵਿਆਕਤੀ ਹਾਜ਼ਰ ਸਨ।