ਸਾਲਾਨਾ ਬਰਸੀ ਸਮਾਗਮ ਵਿਚ ਗੁਰਦੁਆਰਾ ਗੁਰਪੁਰੀ ਸਾਹਿਬ, ਸੁਹਾਵਾ ਵਿਖੇ ਸੰਗਤ ਦਾ ਭਾਰੀ ਇਕੱਠ
Mon 1 Jan, 2024 0ਚੋਹਲਾ ਸਾਹਿਬ, 1 ਜਨਵਰੀ ( ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਬਾਨੀ ਮਹਾਂਪੁਰਖ ਸ੍ਰੀ ਮਾਨ ਸੰਤ ਬਾਬਾ ਤਾਰਾ ਸਿੰਘ ਜੀ (1927 -1987) ਅਤੇ ਸੰਤ ਬਾਬਾ ਚਰਨ ਸਿੰਘ ਜੀ( 1954-2001) ਦੀ ਬੰਦਗੀ ਤੇ ਸੇਵਾ ਦੀ ਮਹਿਮਾ ਦੇਸ਼ਾਂ-ਵਿਦੇਸ਼ਾਂ ਤਕ ਫੈਲੀ ਹੋਈ ਹੈ। । 2001 ਤੋਂ ਹੁਣ ਤਕ ਤੀਸਰੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਵੀ ਮਾਨਵਤਾ ਦੀ ਸੇਵਾ ਦੇ ਖ਼ੇਤਰ ਵਿਚ ਕਈ ਵੱਡੇ ਕਾਰਜ ਕਰ ਚੁੱਕੇ ਹਨ। ਉਹਨਾਂ ਦੇ ਨਾਲ ਸੰਤ ਬਾਬਾ ਹਾਕਮ ਸਿੰਘ ਜੀ ਮੋਢੇ ਨਾਲ ਮੋਢਾ ਲਾ ਕੇ ਸੇਵਾਵਾਂ ਨਿਭਾ ਰਹੇ ਹਨ। ਸੰਤ ਬਾਬਾ ਤਾਰਾ ਸਿੰਘ ਜੀ ਦੀ ਅਤੇ ਸੰਤ ਬਾਬਾ ਚਰਨ ਸਿੰਘ ਜੀ ਦੀ ਮਿੱਠੀ ਯਾਦ ਵਿਚ ਸਾਲਾਨਾ ਬਰਸੀ ਸਮਾਗਮ ਵਿਚ ਗੁਰਦੁਆਰਾ ਗੁਰਪੁਰੀ ਸਾਹਿਬ, ਸੁਹਾਵਾ ਵਿਖੇ ਚਲ ਰਿਹਾ ਹੈ, ਜਿਸ ਵਿਚ ਸੰਗਤ ਦਾ ਭਾਰੀ ਇਕੱਠ ਹੋਇਆ। ਗੁ। ਗੁਰਪੁਰੀ ਸਾਹਿਬ ਜਾਣ ਵਾਲੀ ਸੜਕ ਤੇ 3-4 ਕਿ।ਮੀ। ਲੰਬਾ ਟ੍ਰੈਫਿਕ ਜਾਮ ਵੇਖਣ ਨੂੰ ਮਿਿਲਆ। ਸੰਗਤ ਨਾਲ ਭਰੀਆਂ ਬੱਸਾਂ, ਕਾਰਾਂ, ਟ੍ਰੈਕਟਰ ਟ੍ਰਾਲੀਆਂ ਦੀ ਲਾਈਨ ਸਾਰਾ ਦਿਨ ਨਹੀਂ ਟੁੱਟੀ। ਐਤਵਾਰ ਨੂੰ ਰਾਤ ਦੇ ਦੀਵਾਨ ਵਿਚ ਵੀ ਭਰਫੁਰ ਸੰਗਤ ਹਾਜ਼ਰ ਸੀ, ਜਿਸ ਵਿਚ ਗਿ। ਕਰਮਜੀਤ ਸਿੰਘ ਜੀ ਨੇ ਸ੍ਰੀ ਮੁੱਖਵਾਕ ਦੀ ਕਥਾ ਨਾਲ ਦੀਵਾਨ ਦੀ ਆਰੰਭਤਾ ਕੀਤੀ। ਉਪਰੰਤ ਕਥਾਵਾਚਕ ਗਿ। ਪ੍ਰਭ ਸਿੰਘ ਭਰੋਭਾਲ, ਗਿ। ਬੰਤਾ ਸਿੰਘ ਜੀ ਮੁੰਡਾ ਪਿੰਡ, ਭਾਈ ਜਰਮਨਜੀਤ ਸਿੰਘ ਜੀ ਅਤੇ ਹੋਰ ਕਈ ਜਥਿਆਂ ਨੇ ਹਰਿ ਜੱਸ ਸੁਣਾ ਕੇ ਸੰਗਤ ਨੂੰ ਨਿਹਾਲ ਕੀਤਾ। ਸੋਮਵਾਰ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਖੁੱਲੇ ਪੰਡਾਲ ਵਿਚ ਦੀਵਾਨ ਸੱਜਿਆ, ਜਿਸ ਵਿਚ ਸਿੰਘ ਸਾਹਿਬ ਗਿ। ਇਕਬਾਲ ਸਿੰਘ ਜੀ (ਸਾਬਕਾ ਜਥੇਦਾਰ ਤਖਤ ਸ਼੍ਰੀ ਹਰਿਮੰਦਰ ਜੀ ,ਪਟਨਾ ਸਾਹਿਬ) ਵਲੋਂ ਸ੍ਰੀ ਮੁੱਖਵਾਕ ਦੀ ਕਥਾ ਨਾਲ ਦੀਵਾਨ ਦੀ ਆਰੰਭਤਾ ਹੋਈ। ਡਾ। ਭਗਵਾਨ ਸਿੰਘ ਜੌਹਲ ਜੀ ਨੇ ਸਟੇਜ ਸੈਕਟਰੀ ਵਜੋਂ ਸੇਵਾ ਨਿਭਾਈ। ਇਸ ਮੌਕੇ ਵੱਖ ਵੱਖ ਸੰਪ੍ਰਦਾਵਾਂ ਤੋਂ ਸੰਤ ਮਹਾਂਪੁਰਖ ਪਹੁੰਚੇ, ਜਿਨ੍ਹਾਂ ਵਿਚ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ, ਸੰਤ ਬਾਬਾ ਅਵਤਾਰ ਸਿੰਘ ਜੀ (ਦਲ ਬਾਬਾ ਬਿਧੀ ਚੰਦ ਜੀ ਸੁਰ ਸਿੰਘ ਵਾਲੇ), ਸੰਤ ਬਾਬਾ ਸਾਹਿਬ ਸਿੰਘ ਗੁੱਜਰਪੁਰ ਵਾਲੇ, ਸੰਤ ਬਾਬਾ ਪ੍ਰਗਟ ਸਿੰਘ ਜੀ, ਸੰਤ ਬਾਬਾ ਨੰਦ ਸਿੰਘ ਜੀ ਮੁੰਡਾ ਪਿੰਡ (ਸੰਪਰਦਾਇ ਦਲ ਬਾਬਾ ਬਿਧੀ ਚੰਦ), ਸੰਤ ਬਾਬਾ ਨਿਹਾਲ ਸਿੰਘ ਜੀ ਸਭਰਾਵਾਂ ਵਾਲੇ, ਬਾਬਾ ਜਗਤਾਰ ਸਿੰਘ ਜੀ ਸ਼ਹੀਦਾਂ ਵਾਲੇ, ਬਾਬਾ ਰਾਮ ਸਿੰਘ ਜੀ (ਮੁਖੀ ਦਮਦਮੀ ਟਕਸਾਲ, ਜਥਾ ਸੰਗਰਾਵਾਂ) ਦੇ ਸਪੁੱਤਰ ਬਾਬਾ ਸਾਜਨਦੀਪ ਸਿੰਘ ਜੀ, ਸੰਤ ਬਾਬਾ ਬਲਜੀਤ ਸਿੰਘ ਦਾਦੂ ਸਾਹਿਬ ਵਾਲੇ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਵੰਸ਼ਜ ਬਾਬਾ ਰਘਬੀਰ ਸਿੰਘ ਜੀ ਗੁਰੂ ਕੀ ਵਡਾਲੀ, ਭਾਈ ਗੁਰਜੀਤ ਸਿੰਘ ਸੇਵਾਦਾਰ ਸ੍ਰੀ ਪਟਨਾ ਸਾਹਿਬ, ਸਰਵਨ ਸਿੰਘ ਚੱਕ, ਬਾਬਾ ਹਰਦੇਵ ਸਿੰਘ ਜੀ ਚੋਹਲਾ ਸਾਹਿਬ, ਬਾਬਾ ਗੁਰਦੇਵ ਸਿੰਘ ਜੀ ਠੱਠੇ ਵਾਲੇ, ਬਾਬਾ ਸੁਲੱਖਣ ਸਿੰਘ ਜੀ ਅਨੰਦਪੁਰ ਸਾਹਿਬ ਦੇ ਸੇਵਾਦਾਰ ਬਾਬਾ ਆਤਮਾ ਸਿੰਘ ਅਤੇ ਹੋਰ ਕਈ ਸਤਿਕਾਰਯੋਗ ਧਾਰਮਿਕ ਸ਼ਖਸੀਅਤਾਂ ਹਾਜ਼ਰ ਸਨ। ਭਰੇ ਦੀਵਾਨ ਵਿਚ ਸੰਤ ਬਾਬਾ ਬਲਜੀਤ ਸਿੰਘ ਜੀ ਨੇ ਸੰਤ ਬਾਬਾ ਤਾਰਾ ਸਿੰਘ ਜੀ ਦੀ ਮਹਿਮਾ ਕਰਦਿਆਂ ਕਿਹਾ,” ਕਿਆ ਤਾਕਤ ਹੈ ਜ਼ਮਾਨੇ ਮੇਂ ਚਮਕ ਇਨਕੀ ਘਟਾਨੇ ਕੀ, ਯੇ ਵੋ ਰੌਸ਼ਨ ਸਿਤਾਰੇ ਹੈਂ ਜੋ ਕਿਆਮਤ ਤਕ ਚਮਕੇਂਗੇ। ਦੀਵਾਨ ਵਿਚ ਭਾਈ ਸੁਖਵੰਤ ਸਿੰਘ ਜੀ ਸ਼ਹੂਰ (ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ), ਹੈੱਡ ਪ੍ਰਚਾਰਕ ਗਿ। ਸਰਬਜੀਤ ਸਿੰਘ ਢੋਟੀਆਂ, ਗਿ। ਗੁਰਪ੍ਰੀਤ ਸਿੰਘ ਜੀ (ਹਜ਼ੂਰੀ ਕਥਾਵਾਚਕ, ਗੁਰਦੁਆਰਾ ਸ਼ਹੀਦ ਗੰਜ ਅੰਮ੍ਰਿਤਸਰ), ਬਾਬਾ ਮੰਗਤ ਸਿੰਘ ਜੀ ਝਾੜ ਸਾਹਿਬ ਵਾਲੇ, ਬਾਬਾ ਪਰਮਪ੍ਰੀਤ ਸਿੰਘ ਜੀ ਨੱਥਮਲਪੁਰ ਵਾਲੇ ਭਾਈ ਸੁਖਦੇਵ ਸਿੰਘ (ਹਜੂਰੀ ਰਾਗੀ ਗੁਰਦੁਆਰਾ ਬੇਰ ਸਾਹਿਬ) ਭਾਈ ਜਰਮਨਜੀਤ ਸਿੰਘ ਜੀ ਹਜੂਰੀ ਰਾਗੀ ਗੁਰਦੁਆਰਾ ਬੀੜ ਸਾਹਿਬ) ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸ। ਹਰਮਿੰਦਰ ਸਿੰਘ ਗਿੱਲ ਸਾਬਕਾ ਐਮ।ਐਲ।ਏ।, ਸ।ਸਰਵਨ ਸਿੰਘ ਧੁੰਨ ਐਮ।ਐਲ।ਏ।, ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਪੀ।ਏ। ਦਿਲਬਾਗ ਸਿੰਘ ਰੱਤਾ ਗੁੱਦਾ (ਚੇਅਰਮੈਨ ਮਾਰਕਿਟ ਕਮੇਟੀ ਹਰੀਕੇ), ਮਹਿੰਦਰ ਸਿੰਘ ਆਹਲੀ (ਸਾਬਕਾ ਸਕੱਤਰ ਐਸਜੀਪੀਸੀ), ਸਵਰਨ ਸਿੰਘ ਚੇਅਰਮੈਨ ਦਦੇਹਰ ਸਾਹਿਬ, ਜਥੇਦਾਰ ਹੀਰਾ ਸਿੰਘ ਗਾਬੜੀਆ, ਸ। ਗੁਰਬਚਨ ਸਿੰਘ ਕਰਮੂਵਾਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਨਜੀਤ ਸਿੰਘ (ਸਾਬਕਾ ਚੇਅਰਮੈਨ, ਘੱਟ ਗਿਣਤੀ ਕਮਿਸ਼ਨ ਭਾਰਤ ਸਰਕਾਰ), ਹਰਜੀਤ ਸਿੰਘ ਸੰਧੂ (ਬੀਜੇਪੀ ਜ਼ਿਲ੍ਹਾ ਪ੍ਰਧਾਨ ਤਰਨ ਤਾਰਨ),ਜਗਜੀਤ ਸਿੰਘ ਦਰਦੀ (ਚੇਅਰਮੈਨ ਚੜ੍ਹਦੀਕਲਾ ਟਾਈਮ ਟੀਵੀ), ਅਨਿਲਜੀਤ ਸਿੰਘ ਮਲੇਸ਼ੀਆ, ਹਰਭਜਨ ਸਿੰਘ ਸੰਧੂ (ਸਕੱਤਰ), ਸਿਕੰਦਰ ਸਿੰਘ ਵਰਾਣਾ (ਮੁੱਖ ਬੁਲਾਰਾ, ਸੰਪ੍ਰਦਾਇ ਕਾਰ ਸੇਵਾ ਸਰਹਾਲੀ) ਅਤੇ ਹੋਰ ਕਈ ਪਤਵੰਤੇ ਹਾਜ਼ਰ ਸਨ। ਦੀਵਾਨ ਵਿਚ ਕਵੀਸ਼ਰ ਭਾਈ ਕਰਤਾਰ ਸਿੰਘ ਕਿਰਤੀ ਜੀ ਵੱਲੋਂ ਸੋਨੇ ਦੀ ਸ੍ਰੀ ਸਾਹਿਬ ਤਿਆਰ ਕਰਕੇ ਸੰਤ ਬਾਬਾ ਸੁੱਖਾ ਸਿੰਘ ਜੀ ਨੂੰ ਭੇਂਟ ਕੀਤੀ ਗਈ। ਗੁਰਦੁਆਰਾ ਗੁਰਪੁਰੀ ਸਾਹਿਬ, ਸੁਹਾਵਾ ਵਿਖੇ ਐਤਵਾਰ ਸਵੇਰ ਤੋਂ ਸੰਗਤ ਦਾ ਇਕੱਠ ਠਾਠਾਂ ਮਾਰਨ ਲੱਗਾ। ਅੱਜ ਸਮਾਗਮ ਦੇ ਦੂਜੇ ਦਿਨ ਵੱਖ-ਵੱਖ ਸੰਪਰਦਾਵਾਂ ਤੋਂ ਸੰਤ ਮਹਾਂਪੁਰਖ ਪਹੁੰਚੇ । ਸੰਤ ਬਾਬਾ ਸੁੱਖਾ ਸਿੰਘ ਜੀ ਅਤੇ ਸੰਤ ਬਾਬਾ ਹਾਕਮ ਸਿੰਘ ਜੀ ਨੇ ਸਮੂਹ ਸੰਗਤ ਦਾ ਧੰਨਵਾਦ ਕੀਤਾ। ਉਹਨਾਂ ਦੱਸਿਆ ਕਿ 2 ਜਨਵਰੀ 2024 ਨੂੰ ਅੰਮ੍ਰਿਤ ਸੰਚਾਰ ਹੋਵੇਗਾ ਅਤੇ ਸਮੂਹਕ ਅਨੰਦ ਕਾਰਜ ਵੀ ਹੋਣਗੇ।
Comments (0)
Facebook Comments (0)