ਜਥੇਬੰਦੀ ਨੇ ਸਾੜਿਆ ਮੋਦੀ ਤੇ ਮੌਨਟੇਕ ਸਿੰਘ ਆਹਲੂਵਾਲੀਆ ਦਾ ਪੁਤਲਾ।
Fri 21 Aug, 2020 0ਚੋਹਲਾ ਸਾਹਿਬ 21 ਅਗਸਤ (ਪਰਮਿੰਦਰ ਚੋਹਲਾ,ਰਕੇਸ਼ ਬਾਵਾ)
ਆਜਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸਵਿੰਦਰ ਸਿੰਘ ਵਰਿਆਂ ਅਤੇ ਬਲਵਿੰਦਰ ਸਿਘ ਜ਼ੌਹਲ ਦੀ ਅਗਵਾਈ ਹੇਠ ਕੇਂਦਰ ਦੀ ਮੋਦੀ ਸਰਕਾਰ ਤੇ ਮੌਨਟੇਕ ਸਿੰਘ ਆਲੂਵਾਲੀਆ ਦਾ ਚੋਹਲਾ ਸਾਹਿਬ ਵਿਖੇ ਪੁਤਲਾ ਸਾੜਿਆ ਗਿਆ।ਇਸ ਇੱਕਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਟਾਂਡਾ ਅਤੇ ਯੂਥ ਆਗੂ ਸੁਖਦੇਵ ਸਿੰਘ ਤੁੜ ਨੇ ਕਿਹਾ ਕਿ ਮੋਦੀ ਸਰਕਾਰ ਨੇ 3 ਆਰਡੀਨੈਂਸ ਰਾਹੀਂ ਜਿੱਥੇ ਮੰਡੀ ਬਰਡ ਨੂੰ ਖਤਮ ਕਰਕੇ ਕਣਕ ਅਤੇ ਝੋਨੇ ਦੀ ਸਰਕਾਰੀ ਖਰੀਦ ਬੰਦ ਕਰਕੇ ਖੇਤੀ ਸੈਕਟਰ ਵਿੱਚ ਕਾਰਪੋਰੇਟ ਘਰਾਣਿਆਂ ਦਾ ਦਾਖਲਾ ਕਰਾ ਕੇ ਕਿਸਾਨਾਂ ਨੂੰ ਜ਼ਮੀਨ ਵਿੱਚੋਂ ਬਾਹਰ ਕਰਨ ਲਈ ਕਿਸਾਨ ਮਾਰੂ ਨੀਤੀਆਂ ਘੜਕੇ ਲੋਕ ਮਾਰੂ ਕਨੂੰਨ ਪਾਸ ਕੀਤੇ ਜਾ ਰਹੇ ਹਨ।ਕਰਜੇ ਕਾਰਨ ਹਰ ਰੋਜ਼ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ।ਖੇਤੀ ਮੰਡੀ ਨੂੰ ਬਹੁਕੌਮੀ ਕੰਪਨੀਆਂ ਦਾ ਕਬਜਾ ਕਰਵਾਇਆ ਜਾ ਰਿਹਾ ਹੈ ਜਿਸ ਦੀ ਮੌਨਟੇਕ ਸਿੰਘ ਆਹਲੂਵਾਲੀਆ ਵੀ ਖੇਤੀ ਸੁਧਾਰਾਂ ਦੀ ਰਿਪੋਟ ਪੇਸ਼ ਕਰਕੇ ਇਸ ਦੀ ਸਪਾਰਸ਼ ਕਰ ਰਿਹਾ ਹੈ।ਇਹ ਕਿਸਾਨੀ ਲਈ ਘਾਤਕ ਹੈ।ਬਿਜਲੀ ਸੋਧ ਬਿੱਲ 2020 ਰਾਹੀਂ ਕਿਸਾਨਾਂ ਦੀਆਂ ਖੇਤੀ ਮੋਟਰਾ ਨੂੰ 10 ਹਜ਼ਾਰ ਰੁਪੈ ਮਹੀਨਾ ਬਿੱਲ ਲਗਾਣ ਜਾ ਰਿਹਾ ਹੈ ਅਤੇ ਮਜਦੂਰਾਂ ਦੀ 200 ਯੂਨਿਟ ਬਿਜਲੀ ਸਬਸਿਟੀ ਵੀ ਖ਼ਤਮ ਕੀਤੀ ਜਾ ਰਹੀ ਹੈ।ਇਸ ਲਈ ਖੇਤੀ ਆਰਡੀਨੈਸ ਬਿਜਲੀ ਸੋਧ ਬਿੱਲ ਕਿਸੇ ਵੀ ਕੀਮਤ ਤੇ ਪਾਸ ਨਹੀਂ ਹੋਣ ਦਿੱਤੇ ਜਾਣਗੇ।ਉਹਨਾਂ ਕਿਹਾ ਕਿ ਕਿਸਾਨ ਮਜਦੂਰਾਂ ਦਾ ਸਮੁੱਚਾ ਕਰਜਾ ਮਾਫ ਕੀਤਾ ਜਾਵੇ ਡਾ ਸਵਾਮੀਨਾਥਨ ਦੀ ਰਿਪੋਰਟ ਲਾਗੂ ਕੀਤੀ ਜਾਵੇ।ਪ੍ਰਧਾਨ ਹਰਜਿੰਦਰ ਸਿੰਘ ਨੇ ਕਿਹਾ ਕਿ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੀਆਂ 10 ਜਥੇਬੰਦੀਆਂ ਅਤੇ 3 ਤਾਲਮੇਲ ਜਥੇਬੰਦੀਆਂ ਵੱਲੋਂ 15 ਸਤੰਬਰ ਨੂੰ ਚਾਰ ਵੰਗਾਰ ਰੈਲੀਆਂ ਕੀਤੀਆਂ ਜਾਣਗੀਆਂ ਜਿੰਨਾਂ ਵਿੱਚ ਅੰਮ੍ਰਿਤਸਰ ਫਗਵਾੜਾ ,ਪਟਿਆਲਾ ਅਤੇ ਬਰਨਾਲਾ ਵਿਖੇ ਕੀਤੀਆਂ ਜਾਣਗੀਆਂ।ਇਸ ਸਮੇਂ ਸੁਖਜਿੰਦਰ ਸਿੰਘ ,ਨਿਸ਼ਾਨ ਸਿੰਘ ਜ਼ੌਹਲ ਢਾਏਵਾਲਾ,ਰਣਜੀਤ ਸਿੰਘ,ਬਲਵੀਰ ਸਿੰਘ,ਚਾਨਣ ਸਿੰਘ,ਬਲਦੇਵ ਸਿੰਘ ਤੁੜ,ਸੁਖਦੇਵ ਸੰਿਘ ਮਾਣਕ ਕੁਲਦੀਪ ਸਿੰਘ,ਇਕਬਾਲ ਸਿੰਘ,ਅੰਗਰੇਜ਼ ਸਿੰਘ ਰੂੜੀਵਾਲਾ,ਦਿਲਬਾਗ ਸਿੰਘ,ਗੁਰਪਾਲ ਿਸੰਘ,ਮਿਲਖਾ ਿਸੰਘ,ਰਸ਼ਪਾਲ ਸਿੰਘ,ਪ੍ਰਤਾਪ ਸਿੰਘ,ਸੰਤੋਖ ਸਿੰਘ ਨਿਰਮਲ ਸਿੰਘ,ਅਜੀਤ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ : ਕਿਸਾਨ ਜਥੇਬੰਦੀਆਂ ਪੁਤਲਾ ਫੂਕਦੀਆਂ ਹੋਈਆਂ।
Comments (0)
Facebook Comments (0)