ਕਾਰ-ਘੜੁੱਕੇ ਦੀ ਟੱਕਰ ਦੌਰਾਨ ਇਕ ਔਰਤ ਦੀ ਮੌਤ

ਕਾਰ-ਘੜੁੱਕੇ ਦੀ ਟੱਕਰ ਦੌਰਾਨ ਇਕ ਔਰਤ ਦੀ ਮੌਤ

 u'jbk ;kfjp (oke/;a pktk,gofwzdo u'jbk)- ਬਠਿੰਡਾ-ਅੰਮ੍ਰਿਤਸਰ ਰੋਡ 'ਤੇ ਕਾਰ ਤੇ ਘੜੁੱਕੇ ਦੀ ਟੱਕਰ ਦੌਰਾਨ ਇਕ ਔਰਤ ਦੀ ਮੌਤ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ।ਨੈਸ਼ਨਲ ਹਾਈਵੇ ਨੰਬਰ 54 ਤੇ ਪਿੰਡ ਖਾਰਾ ਦੇ ਪੁਲ 'ਤੇ ਲੱਕੜਾਂ ਨਾਲ ਲੱਦੇ ਘੜੁੱਕੇ ਨੂੰ ਸਵਿਫਟ ਕਾਰ ਨੰਬਰ ਪੀ. ਬੀ. 05-ਏ. ਸੀ. 6678 ਨੇ ਪਿੱਛਿਓਂ ਟੱਕਰ ਮਾਰ ਦਿੱਤੀ। ਘੜੁੱਕੇ ਨੂੰ ਕਾਰ ਨੇ ਪਲਟ ਦਿੱਤਾ, ਜਿਸ ਕਾਰਨ ਘੜੁੱਕੇ 'ਤੇ ਬੈਠੀ ਔਰਤ ਹਰਭਜਨ ਕੌਰ ਪਤਨੀ ਸੁੱਚਾ ਸਿੰਘ ਵਾਸੀ ਖਾਰਾ ਦੀ ਮੌਕੇ 'ਤੇ ਮੌਤ ਹੋ ਗਈ ਤੇ ਘੜੁੱਕਾ ਚਾਲਕ ਅਵਤਾਰ ਸਿੰਘ ਨੂੰ ਸੱਟਾਂ ਲੱਗੀਆਂ, ਜਿਸ ਨੂੰ ਸਰਕਾਰੀ ਹਸਪਤਾਲ ਤਰਨਤਾਰਨ ਵਿਖੇ ਦਾਖਲ ਕਰਵਾਇਆ ਗਿਆ।