ਜ਼ਹਿਰੀਲੀ ਗ਼ੈਰਕਾਨੂੰਨੀ ਸ਼ਰਾਬ ਪੀਣ ਨਾਲ 9 ਔਰਤਾਂ ਸਮੇਤ ਘੱਟੋ-ਘਟ 19 ਚਾਹ ਬਾਗਾਨ ਮਜਦੂਰਾਂ ਦੀ ਮੌਤ
Sat 23 Feb, 2019 0ਆਸਾਮ ਵਿਚ ਕਥਿਤ ਤੌਰ ਤੇ ਜ਼ਹਿਰੀਲੀ ਸ਼ਰਾਬ ਪੀਣ ਨਾਲ 17 ਲੋਕਾਂ ਦੀ ਮੌਤ ਹੋ ਗਈ ਹੈ । ਇਹ ਮਾਮਲਾ ਆਸਾਮ ਦੇ ਗੋਲਾਘਾਟ ਜਿਲ੍ਹੇ ਦਾ ਹੈ।ਗੋਲਾਘਾਟ ਵਿਚ ਸਰਕਾਰੀ ਹਸਪਤਾਲ ਦੇ ਡਾਕਟਰ ਦਲੀਪ ਰਾਜਵੰਸ਼ੀ ਨੇ ਕਿਹਾ, ‘ਸ਼ੁਰੂਆਤੀ ਜਾਂਚ ਵਿਚ ਪਤਾ ਲੱਗਿਆ ਹੈ ਕਿ ਜ਼ਹਿਰੀਲੀ ਸ਼ਰਾਬ ਨਾਲ ਮੌਤ ਹੋਈ ਹੈ। ਬੀਤੀ ਰਾਤ ਚਾਰ ਲੋਕਾਂ ਨੂੰ ਮ੍ਰਿਤਕ ਹਾਲਤ ਵਿਚ ਲਿਆਂਦਾ ਗਿਆ ਸੀ। ਬਾਅਦ ਵਿਚ 12 ਹੋਰ ਲੋਕਾਂ ਦੀ ਮੌਤ ਹੋ ਗਈ।
ਕੁੱਲ 17 ਲੋਕਾਂ ਦੀ ਮੌਤ ਹੋਈ ਹੈ। ਪੋਸਟਮਾਰਟਮ ਕੀਤਾ ਜਾ ਰਿਹਾ ਹੈ’। ਓਥੇ ਹੀ ਇਕ ਖਬਰ ਦੇ ਮੁਤਾਬਿਕ ਜ਼ਹਿਰੀਲੀ ਗ਼ੈਰਕਾਨੂੰਨੀ ਸ਼ਰਾਬ ਪੀਣ ਨਾਲ 9 ਔਰਤਾਂ ਸਮੇਤ ਘੱਟੋ-ਘਟ 19 ਚਾਹ ਬਾਗਾਨ ਮਜਦੂਰਾਂ ਦੀ ਮੌਤ ਹੋ ਗਈ, ਜਦਕਿ 15 ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ, ਉਨ੍ਹਾਂ ਚੋਂ ਚਾਰ ਗੰਭੀਰ ਰੂਪ ਵਿਚ ਬੀਮਾਰ ਹਨ। ਆਸਾਮ ਦਾ ਗੋਲਾਘਾਟ ਗੁਵਾਹਾਟੀ ਤੋਂ ਕਰੀਬ 310 ਕਿਮੀ ਦੀ ਦੂਰੀ ਤੇ ਹੈ।
Spurious liquor in Assam
ਪੁਲ਼ਿਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਗਿਣਤੀ ਦੇ ਵਧਣ ਦੀ ਸੰਭਾਵਨਾ ਹੈ। ਕਿਉਂਕਿ ਸ਼ਰਾਬ ਪੀਣ ਤੋਂ ਬਾਅਦ ਬੀਮਾਰ ਹੋਣ ਦੀ ਵਜ੍ਹਾ ਨਾਲ ਬੀਤੇ ਵੀਰਬਾਰ ਰਾਤ ਨੂੰ ਕਈ ਲੋਕਾਂ ਨੂੰ ਹਸਪਤਾਲ ਲਿਆਂਦਾ ਗਿਆ ਸੀ। ਇਸ ਮਾਮਲੇ ਵਿਚ ਦੋ ਲੋਕਾਂ ਨੂੰ ਗਿਰਫਤਾਰ ਕੀਤਾ ਗਿਆ ਹੈ। ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੇ ਇਕ ਸਥਾਨੀ ਨੇਤਾ ਮ੍ਰਣਾਲ ਸੈਕਿਆ ਨੇ ਨਿਊਜ ਏਜੰਸੀ ਨੂੰ ਦੱਸਿਆ ਕਿ ਲਗਪਗ 100 ਲੋਕਾਂ ਨੇ ਸ਼ਰਾਬ ਪੀਤੀ ਸੀ, ਹੋਰ ਕਈ ਲੋਕ ਬੀਮਾਰ ਪੈ ਰਹੇ ਹਨ ਤੇ ਉਨ੍ਹਾਂ ਨੂੰ ਹਸਪਤਾਲ ਵਿਚ ਲਿਆਂਦਾ ਜਾ ਰਿਹਾ ਹੈ।
Comments (0)
Facebook Comments (0)